ਮੋਦੀ ਦੇ ਰਾਵਣ ਰਾਜ ਨਾਲੋਂ ਹਿੰਦੂ, ਖਾਲਿਸਤਾਨ ‘ਚ ਰਹਿਣਾ ਜਿਆਦਾ ਪਸੰਦ ਕਰਨਗੇ:ਪ੍ਰਦੀਪ ਕੁਮਾਰ ਬਿੱਲਾ

ਰਾਮਪੁਰਾ ਫੂਲ, 27 ਫਰਵਰੀ (ਦਲਜੀਤ ਸਿੰਘ ਸਿਧਾਣਾ)–ਬੀਤੇ ਕਈ ਦਹਾਕਿਆਂ ਤੋਂ ਭਾਰਤ ਨੇ ਆਪਣੀ ਧਰਮ ਨਿਰਪੱਖ ਦੇਸ ਹੋਣ ਦੀ ਸਵੀ ਗੁਆ ਲਈ, ਹੁਣ ਭਾਰਤੀ ਹਿੰਦੂਸਤਵੀ ਤਾਕਤਾਂ ਦਾ ਅਸਲੀ ਚਹਿਰਾ ਸਾਹਮਣੇ ਆ ਗਿਆ ਜਿਸ ਕਾਰਨ ਹੁਣ ਨਿਰਪੱਖ ਸੋਚ ਰੱਖਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਮੋਦੀ ਦੇ ਰਾਵਨ ਰਾਜ ਨਾਲ ਖਾਲਿਸਤਾਨ ਵਰਗੇ ਖਾਲਸਾ ਰਾਜ ਚ ਰਹਿਣਾ ਪਸੰਦ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਮਾਲਵਾ ਵੈਲਫੇਅਰ ਸਹਾਰਾ ਕਲੱਬ ਦੇ ਸਮਾਜ ਸੇਵੀ ਉੱਦਮੀ ਤੇ ਪ੍ਰਸਿੱਧ ਫੋਟੋਗ੍ਰਾਫਰ ਪ੍ਰਦੀਪ ਕੁਮਾਰ ਬਿੱਲਾ ਨੇ ਕੀਤਾ। ਉਹਨਾਂ ਕਿਹਾ ਕਿ ਬੀਤੇ ਦਿਨੀਂ ਕਨੇਡੀਅਨ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਵਿਦੇਸਾਂ ਚ ਵਸਦੇ ਭਾਰਤੀਆਂ ਦੇ ਮਨਾਂ ਚ ਫਿਰਕੂ ਜ਼ਹਿਰ ਭਰਨ ਲਈ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਨੀਚ ਹਰਕਤ ਕੀਤੀ ਗਈ ਜਿਸ ਦੀ ਜਿੰਨੀ ਵਿਰੋਧਤਾ ਕੀਤੀ ਜਾਵੇ ਥੋੜੀ ਹੈ।
ਉਹਨਾਂ ਹਿੰਦੂ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਂਦਰੀ ਏਜੰਸੀਆਂ ਦੇ ਬਹਿਕਾਵੇ ਚ ਨਾ ਆਉਣ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਖਾਲਿਸਤਾਨ ਦੀ ਹਮਾਇਤ ਕਰਨ ਕਿਉਂਕਿ ਖਾਲਿਸਤਾਨ ਵਿਚ ਸਭ ਧਰਮਾਂ, ਗੋਤਾਂ ਤੇ ਜਾਤਾਂ ਦੇ ਲੋਕ ਸੁੱਖੀ ਵੱਸਣਗੇ। ਉਹਨਾਂ ਨੇ ਕਿਹਾ ਕਿ ਮੋਦੀ ਦੇ ਰਾਵਨ ਰਾਜ ਨਾਲੋਂ ਖਾਲਿਸਤਾਨ ਹਜ਼ਾਰ ਗੁਣਾਂ ਚੰਗਾ ਹੋਵੇਗਾ।
ਉਹ ਕੇਂਦਰੀ ਏਜੰਸੀਆਂ ਤੇ ਸਰਕਾਰ ਵੱਲੋਂ ਹਿੰਦੂਤਵੀ ਮੀਡੀਆ ਚ ਸਿੱਖ ਕੌਮ ਦੇ ਵਿਸ਼ਵ ਪੱਧਰੀ ਆਗੂਆਂ ਨੂੰ ਖਾਲਿਸਤਾਨੀ ਅੱਤਵਾਦੀ ਘੋਸ਼ਿਤ ਕੀਤੇ ਜਾਣ ਦੇ ਘਨਿਉਣੇ ਮਨਸੂਬਿਆਂ ਨੂੰ ਹਿੰਦੂ ਤੇ ਸਿੱਖ ਭਲੀ-ਭਾਂਤ ਸਮਝਦੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਤੇ ਸਿੱਖ ਸੰਘਰਸ਼ਾਂ ਚ ਵੱਧ ਚੜ ਕੇ ਹਿੱਸਾਂ ਲੈਣ ਵਾਲੇ ਤੇ ਖਾਲਿਸਤਾਨ ਦੀ ਡਟਵੀਂ ਹਮਾਇਤ ਕਰਨ ਵਾਲੇ ਪ੍ਰਦੀਪ ਕੁਮਾਰ ਬਿੱਲਾ ਨੇ ਕਿਹਾ ਕਿ ਉਹ ਭਾਵੇਂ ਹਿੰਦੂ ਹਨ ਪਰੰਤੂ ਉਹ ਮੋਦੀ ਸਰਕਾਰ ਵੱਲੋਂ ਹਿੰਦੂ ਵੋਟਾਂ ਨੂੰ ਪੱਕਾ ਕਰਨ ਲਈ ਖਾਲਿਸਤਾਨੀ ਅੱਤਵਾਦ ਦਾ ਹਊਆ ਖੜਾ ਕਰਕੇ ਜਾਣ-ਬੁੱਝ ਕੇ ਹਿਦੂਆਂ ਨੂੰ ਡਰਾ ਰਹੇ ਹਨ ਤੇ ਸਿੱਖ ਕੌਮ ਤੇ ਤਸੱਦਦ ਕਰਨ ਲਈ ਸਿੱਖਾਂ ਨੂੰ ਖਾਲਿਸਤਾਨ ਦੇ ਨਾਮ ਤੇ ਅੱਤਵਾਦੀ ਘੋਸ਼ਿਤ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੀਆਂ ਦੇਸ ਲਈ ਬਹੁਤ ਕੁਰਬਾਨੀਆਂ ਹਨ ਤੇ ਉਹਨਾਂ ਖਾਲਿਸਤਾਨ ਦੀ ਹਮਾਇਤ ਕਰਦਿਆਂ ਕਿਹਾ ਕਿ ਖਾਲਸਾ ਰਾਜ ਦਾ ਮਤਲਬ ਸਭ ਜਾਤਾਂ, ਧਰਮਾਂ ਤੇ ਕੌਮਾਂ ਲਈ ਬਰਾਬਰੀ ਦਾ ਰਾਜ ਹੈ।
ਉਹਨਾਂ ਕਿਹਾ ਕਿ ਉਹ ਪੰਜਾਬ ਚ ਹੀ ਨਹੀਂ ਸਮੁੱਚੀ ਦੁਨੀਆਂ ਤੇ ਖਾਲਸਾ ਰਾਜ ਹੋਣ ਦੀ ਕਾਮਨਾ ਕਰਦੇ ਹਨ। ਜ਼ਿਕਰਯੋਗ ਹੈ ਕਿ ਪ੍ਰਦੀਪ ਕੁਮਾਰ ਬਿੱਲਾ ਭਾਵੇਂ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਪਰੰਤੂ ਖਾਲਿਸਤਾਨ ਪ੍ਰਤੀ ਉਹਨਾਂ ਨੂੰ ਕੋਈ ਭਰਮ ਭੁਲੇਖਾ ਨਹੀਂ ਹੈ ਤੇ ਉਸ ਦੀ ਦਿਲੀ ਭਾਵਨਾ ਹੈ ਕਿ ਜਿਸ ਦਿਨ ਪੂਰੀ ਦੁਨੀਆਂ ਤੇ ਖਾਲਸਾ ਰਾਜ ਹੋ ਗਿਆ ਦੁਨੀਆਂ ਸਵਰਗ ਬਣ ਜਾਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.