ਗੁਰਦੇਵ ਸਿੰਘ ਥਾਈਲੈਂਡ ਤੋਂ ਗ੍ਰਿਫਤਾਰ

ਥਾਂਈਲੈਂਡ ਤੋਂ ਗ੍ਰਿਫਤਾਰ ਗੁਰਦੇਵ ਸਿੰਘ ਦੇ ਭਰਾਵਾਂ ‘ਤੇ ਵੀ ਪੁਲਿਸ ਨੇ ਪਰਚੇ ਦਰਜ਼ ਕੀਤੇ ਸਨ ਪੰਜਾਬ ਵਿੱਚ ਖਾੜਕੂਵਾਦ ਦੇ ਨਾਂ ‘ਤੇ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਖੱਜਲ-ਖੁਆਰ ਕਰਨਾ ਕੋਈ ਨਵੀਂ ਗੱਲ ਨਹੀ। ਆਏ ਦਿਨ ਆਨੇ-ਬਹਾਨੇ ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਬਾਹਰ ਬੈਠੇ ਸਿੱਖ ਨੌਜਵਾਨਾਂ ਨੂੰ ਖਾੜਕੂਵਾਦ ਦੇ ਦੇ ਬਹਾਨੇ ਗ੍ਰਿਫਤਾਰ ਕਰਕੇ ਜੇਲ ਵਿੱਚ ਡੱਕਿਆ ਜਾ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਪੁਲਿਸ ਵਲੋਂ ਥਾਈਲੈਂਡ ਤੋਂ ਵਾਪਸ ਭੇਜੇ ਗੁਰਦੇਵ ਸਿੰਘ ਨੂੰ ਗਿਫ਼ਤਾਰ ਕੀਤੇ ਗੁਰਦੇਵ ਸਿੰਘ ਦੇ 2 ਭਰਾਵਾਂ ਜਿਨ੍ਹਾਂ ‘ਚੋਂ ਇਕ ਜਰਮਨ ਰਹਿੰਦਾ ਹੈ, ਜਿਸ ਉੱਪਰ ਵਿਸਫੋਟਕ ਸਮਗਰੀ ਤਿਆਰ ਕਰਨ ਦਾ ਪਹਿਲਾਂ ਕੇਸ ਦਰਜ ਹੈ ।ਗਿਫ਼ਤਾਰ ਕੀਤੇ ਗਏ ਗੁਰਦੇਵ ਸਿੰਘ ਦੇ ਜਰਮਨ ‘ਚ ਰਹਿੰਦੇ ਭਰਾ ਗੁਰਮੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਝੱਜਾਂ (ਟਾਂਡਾ) ਨੂੰ ਅਦਾਲਤ ਵਲੋਂ ਭਗੌੜਾ ਕਰਾਰ ਕੀਤਾ ਹੋਇਆ ਹੈ, ਪੰਜਾਬ ਪੁਲਿਸ ਦੀ ‘ਮੋਸਟ ਵਾਂਟਡ’ ਸੂਚੀ ‘ਚ ਸ਼ਾਮਿਲ ਦੱਸਿਆ ਜਾ ਰਿਹਾ ਹੈ ।ਪਿੰਡ ‘ਚ ਹੀ ਖੇਤੀਬਾੜੀ ਦਾ ਕੰਮ ਕਰਦਾ ਉਨ੍ਹਾਂ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ 2 ਭਰਾ ਹਨ । ਇਕ ਭਰਾ ਗੁਰਮੀਤ ਸਿੰਘ ਪਿਛਲੇ 16 ਸਾਲਾਂ ਤੋਂ ਜਰਮਨ ਵਿਚ ਰਹਿੰਦਾ ਹੈ ਤੇ ਉਸ ਦਾ ਦੂਸਰਾ ਭਰਾ ਜਿਸ ਨੂੰ ਗਿਫ਼ਤਾਰ ਕੀਤਾ ਹੈ, ਗੁਰਦੇਵ ਸਿੰਘ ਪਿਛਲੇ 11 ਸਾਲਾਂ ਤੋਂ ਥਾਈਲੈਂਡ ਵਿਚ ਰਹਿ ਰਿਹਾ ਹੈ ।ਗੁਰਦੀਪ ਸਿੰਘ ਨੇ ਸਾਲ 2008 ‘ਚ ਆਪਣੇ ਉੱਪਰ ਪੰਜਾਬ ਪੁਲਿਸ ਵਲੋਂ ਵਿਸਫੋਟਕ ਸਮਗਰੀ ਤਿਆਰ ਕੀਤੇ ਜਾਣ ਦੇ ਦਰਜ ਹੋਏ ਕੇਸ ਸਬੰਧੀ ਸਨਸਨੀਖੇਜ਼ ਖ਼ੁਲਾਸੇ ਕਰਦਿਆਂ ਕਿਹਾ ਕਿ ਸਾਲ 2008 ‘ਚ ਜਗਰਾਉਂ ਥਾਣਾ ਵਿਚ ਵਿਸਫੋਟਕ ਸਮਗਰੀ ਤਿਆਰ ਕਰਨ ਦਾ ਇਕ ਮਾਮਲਾ ਮੇਰੇ ‘ਤੇ ਕੇਵਲ ਇਸ ਕਰਕੇ ਦਰਜ ਹੋਇਆ ਸੀ ਕਿ ਉਸ ਸਮੇਂ ਪੁਲਿਸ ਵਲੋਂ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਗੁਰਭੇਜ ਸਿੰਘ, ਜੋ ਮੇਰੇ ਜਰਮਨ ਰਹਿੰਦੇ ਭਰਾ ਵਲੋਂ, ਜੋ ਮੇਰੇ ਲਈ ਵਿਦੇਸ਼ ‘ਚੋਂ ਭੇਜੀਆਂ ਜੈਕਟਾਂ ਤੇ ਬੂਟ ਦੇਣ ਲਈ 2 ਵਾਰ ਸਾਡੇ ਘਰ ਆਇਆ ਤੇ ਗੁਰਭੇਜ ਸਿੰਘ ਨਾਲ ਮੇਰੇ ਭਰਾ ਦੀ ਵਿਦੇਸ਼ ਵਿਚ ਦੋਸਤੀ ਹੋਣ ਕਾਰਨ ਮੇਰੇ ਨਾਲ ਵੀ ਕਈ ਟੈਲੀਫ਼ੋਨ ਕਾਲਾਂ ਦੀਆਂ ਡਿਟੇਲਾਂ ਕਾਰਨ ਪੁਲਿਸ ਨੇ ਮੈਨੂੰ ਵੀ ਇਸ ਕੇਸ ‘ਚ ਫਸਾ ਦਿੱਤਾ ਸੀ, ਜਿਸ ਮਗਰੋਂ 4 ਸਾਲ ਕੇਸ ਚੱਲਣ ਤੋਂ ਬਾਅਦ ਜਿੱਥੇ ਮੈਨੂੰ ਬਰੀ ਕਰ ਦਿੱਤਾ ਗਿਆ ਸੀ, ਉੱਥੇ ਹੀ ਮੇਰੇ ਜਰਮਨ ਸਥਿਤ ਭਰਾ ਗੁਰਮੀਤ ਸਿੰਘ ਨੂੰ ਵੀ ਪੁਲਿਸ ਨੇ ਇਸ ਕੇਸ ਵਿਚ ਨਾਮਜ਼ਦ ਕਰ ਲਿਆ ਸੀ, ਜਿਸ ਦੇ ਚੱਲਦਿਆਂ ਉਹ ਅੱਜ ਵੀ ਭਗੌੜਾ ਹੈ ਤੇ ਉਸ ਦੀ ਤਲਾਸ਼ ‘ਤੇ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਤੇ ਖ਼ੁਫ਼ੀਆ ਵਿਭਾਗ ਦੇ ਅਧਿਕਾਰੀ ਅਕਸਰ ਸਾਡੇ ਘਰ ਜਾਣਕਾਰੀ ਇਕੱਠੀ ਕਰਨ ਲਈ ਆਉਂਦੇ ਰਹਿੰਦੇ ਹਨ।ਅੱਖਾਂ ‘ਚ ਹੰਝੂ ਤੇ ਇਨਸਾਫ਼ ਦੀ ਗੁਹਾਰ ਲਗਾਉਂਦੇ ਗ੍ਰਿਫ਼ਤਾਰ ਕੀਤੇ ਗੁਰਦੇਵ ਸਿੰਘ ਦੀ ਬੁੱਢੀ ਮਾਂ ਨਿਰਮਲ ਕੌਰ ਤੇ ਛੋਟੇ ਜਿਹੇ ਘਰ ਦੇ ਵਿਹੜੇ ਵਿਚ ਮੰਜੇ ‘ਤੇ ਲੇਟੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਗੁਰਦੇਵ ਸਿੰਘ ਨਿਰਦੋਸ਼ ਹੈ ਤੇ ਪੁਲਿਸ ਵਲੋਂ ਜਾਣਬੁੱਝ ਕੇ ਇਸੇ ਪੁਰਾਣੇ ਕੇਸ ਵਿਚ ਫਸਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਸਾਡੇ ਲੜਕੇ ਉੱਪਰ ਨਾ ਹੀ ਭਾਰਤ ਤੇ ਨਾ ਹੀ ਕੋਈ ਵਿਦੇਸ਼ ਵਿਚ ਮਾਮਲਾ ਦਰਜ ਹੈ । ਗ੍ਰਿਫ਼ਤਾਰ ਕੀਤੇ ਗਏ ਗੁਰਦੇਵ ਸਿੰਘ ਦੀ ਮਾਂ ਨੇ ਪੁਸ਼ਟੀ ਕੀਤੀ ਕਿ ਉਸ ਦੀ ਦੋ ਮਹੀਨੇ ਪਹਿਲਾਂ ਗੁਰਦੇਵ ਨਾਲ ਫ਼ੋਨ ‘ਤੇ ਗੱਲ ਹੋਈ ਸੀ ਤੇ ਉਹ ਕਹਿੰਦਾ ਸੀ ਕਿ ਮੈਂ ਜਲਦ ਹੀ ਭਾਰਤ ਆਵਾਂਗਾ ਵਿਸਫੋਟਕ ਸਮਗਰੀ ਵਿਚ ਪਹਿਲਾ ਤੋਂ ਫਸੇ 2 ਪੁੱਤਾਂ ਤੋਂ ਬਾਅਦ ਹੁਣ ਤੀਸਰੇ ਪੁੱਤ ਦੀ ਗਿਫ਼ਤਾਰੀ ਕਾਰਨ ਮਾਪੇ ਸਦਮੇ ਵਿਚ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.