Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕਾ ਦੀ ਇੰਡੀਆਨਾ ਸਟੇਟ ਪਾਰਲੀਮੈਂਟ ਵੱਲੋਂ ਸਿੱਖਾਂ ਦੀ ਸ਼ਲਾਘਾ ਦਾ ਮਤਾ ਪਾਸ

By Admin Published 1 min read

ਇੰਡੀਆਨਾ- ਅਮਰੀਕਾ ਦੇ ਇੰਡੀਆਨਾ ਰਾਜ ਦੀ ਪਾਰਲੀਮੈਂਟ ਦੇ ਦੋਵਾਂ ਸਦਨਾਂ ਨੇ ਸਿੱਖਾਂ ਦੇ ਹੱਕ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ। ਹੇਠਲੇ ਸਦਨ ਜਾਂ ਪ੍ਰਤੀਨਿਧ ਸਭਾ ਨੇ ਅੱਜ ਸਿੱਖਾਂ ਬਾਰੇ ਮਤਾ ਪਾਸ ਕੀਤਾ। ਸੈਨੇਟ ਵਿੱਚ ਇਹ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ।
ਵਰਨਣ ਯੋਗ ਹੈ ਕਿ ਇਸ ਰਾਜ ਵਿੱਚ ਸਿੱਖਾਂ ਦੀ ਆਬਾਦੀ ਕਰੀਬ 10 ਹਜ਼ਾਰ ਹੈ ਤੇ ਇਸ ਵਿੱਚ ਕਰੀਬ 3500 ਸਿੱਖ ਕਾਰੋਬਾਰੀ ਹਨ। ਇਸ ਮਤੇ ਵਿੱਚ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਅਮਰੀਕੀ ਸਿੱਖ ਕਈ ਕਾਰੋਬਾਰਾਂ ਅਤੇ ਖੇਤਰਾਂ ਨਾਲ ਜੁੜੇ ਹੋਏ ਹਨ। ਸਿੱਖ ਅਮਰੀਕੀ ਫੌਜ ਦੇ ਦੇਸ਼ਭਗਤ ਮੈਂਬਰ ਹੋਣ ਦੇ ਨਾਲ ਆਪਣੀ ਧਾਰਮਿਕ ਆਜ਼ਾਦੀ ਪ੍ਰਤੀ ਵੀ ਸੁਚੇਤ ਹਨ। ਪਾਰਲੀਮੈਂਟ ਮੈਂਬਰ ਸਿੰਡੀ ਕਿਰਖੋਫਰ ਅਤੇ ਸਦਨ ਦੇ ਸਪੀਕਰ ਬ੍ਰਾਇਨ ਬੋਸਮਾ ਵੱਲੋਂ ਪੇਸ਼ ਮਤੇ ਵਿੱਚ ਕਿਹਾ ਗਿਆ, ‘ਸਿੱਖਾਂ ਵੱਲੋਂ ਇਸ ਦੇਸ਼ ਲਈ ਵਫਾਦਾਰੀ ਭਰੀ ਇਹ ਭਾਈਚਾਰਾ ਅਮਰੀਕੀਆਂ ਦੇ ਬਹੁ-ਨਸਲੀ ਅਤੇ ਮਜ਼ਬੂਤ ਤਾਣੇ ਬਾਣੇ ਹੇਠ ਪ੍ਰਸੰਸਾ ਦਾ ਹੱਕਦਾਰ ਹੈ।‘ ਬੋਸਮਾ ਨੇ ਇਹ ਵੀ ਕਿਹਾ, ‘ਇੰਡੀਆਨਾ ਦੇ ਵਿਕਾਸ ਵਿੱਚ ਸਿੱਖਾਂ ਦਾ ਸ਼ਾਨਦਾਰ ਯੋਗਦਾਨ ਰਿਹਾ ਹੈ ਅਤੇ ਇਹ ਸਾਡੇ ਲਈ ਸਨਮਾਨ ਦੀ ਗੱਲ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp