ਗੁਰਦੀਪ ਭੱਲੜੀ, ਨੰਗਲ : ਭਾਜਪਾ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ਸਥਾਨਕ ਨੰਗਲ ਕੋਰਟ ਕੰਪਲੈਕਸ ਵਿਖੇ ਭਾਜਪਾ ਆਗੂਆਂ ਵੱਲੋਂ ਦਿੱਲੀ ਵਿਖੇ ਬਣਾਈ ਜਾ ਰਹੀ ਅੰਮਿ੍ਤ ਵਾਟਿਕਾ ਲਈ ਮਿੱਟੀ ਇਕੱਤਰ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਜਪਾ ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪਿੰ੍ਸ਼ ਨੇ ਦੱਸਿਆ ਕਿ ‘ਮੇਰੀ ਮਿੱਟੀ, ਮੇਰਾ ਦੇਸ਼’ ਮੁੁਹਿੰਮ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੱਲਸ਼ਾਂ ‘ਚ ਮਿੱਟੀ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਪਹੁੰਚੇਗੀ ਅਤੇ ਕੌਮੀ ਜੰਗੀ ਯਾਦਗਾਰ ਨੇੜੇ ਅੰਮਿਤ ਵਾਟਿਕਾ ਬਣਾਈ ਜਾਵੇਗੀ, ਜੋ ਕਿ ਦੇਸ਼ ਦੇ ਨੌਜਵਾਨਾਂ ਅਤੇ ਹਰ ਨਾਗਰਿਕ ਨੂੰ ਦੇਸ਼ ਭਗਤੀ ਨਾਲ ਜੋੜੇਗੀ। ਉਨ੍ਹਾਂ ਕਿਹਾ ਕਿ ਧਰਤੀ ਨਾਲ ਜੁੜ ਕੇ ਅਤੇ ਆਪਣੇ ਨਾਇਕਾਂ ਦਾ ਸਨਮਾਨ ਕਰ ਕੇ, ਇਹ ਪੋ੍ਗਰਾਮ ਰਾਸ਼ਟਰੀ ਸਵੈ-ਮਾਣ ਦੀ ਭਾਵਨਾ ਪੈਦਾ ਕਰੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਾਰਤ ਦੀ ਲਾਡਲੀ ਵਿਰਾਸਤ ਦੀ ਰੱਖਿਆ ਲਈ ਪੇ੍ਰਿਤ ਕਰੇਗਾ।

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਇਲਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਸੰਪਰਕ ਕੀਤਾ ਜਾ ਰਿਹਾ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਡਾ. ਈਸ਼ਵਰ ਚੰਦਰ ਸਰਦਾਨਾ, ਵਿਵੇਕ ਸੋਨੀ, ਰਾਕੇਸ਼ ਮਾਰਕਨ, ਵਿਨਾਇਕ ਸ਼ਰਮਾ, ਸ਼ਿਵ ਕੁਮਾਰ, ਕੇਕੇ ਵਰਮਾ, ਮਨੀਸ਼ ਸਹੌੜ, ਜਸਪ੍ਰਰੀਤ ਸਿੰਘ, ਮੁਨੀਸ਼ ਮੈਹਰਾ, ਮਨੀਸ਼ ਭਨੋਟ, ਉਮੇਸ਼ ਸ਼ਰਮਾ, ਮੁਹੰਮਦ ਹਸਨ, ਅਨਿਲ ਸ਼ਰਮਾ, ਕੇਕੇ ਸੂਦ ਆਦਿ ਹਾਜ਼ਰ ਸਨ।