ਵਾਸ਼ਿੰਗਟਨ:- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਸੱਤਾ ਪਿੱਛੇ ਦੌੜਨ ਵਾਲੀ ਨਹੀਂ ਹੈ ਤੇ ਉਹ ਕਦੇ ਵੀ ਰਾਸ਼ਟਰਪਤੀ ਅਹੁਦੇ ਲਈ ਚੋਣ ਨਹੀਂ ਲੜੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਿਸ਼ੇਲ ਦਾ ਅਮਰੀਕਨ ਲੋਕਾਂ ਨਾਲ ਬਹੁਤ ਲਗਾਵ ਹੈ ਜੋ ਸਲਾਹੁਣਯੋਗ ਹੈ। ਅਮਰੀਕਾ ਵਿੱਚ ਡੋਨਲਡ ਟਰੰਪ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਣ ਤੋਂ ਬਾਅਦ ਮਿਸ਼ੇਲ ਓਬਾਮਾ ਦੇ ਸਿਆਸਤ ਵਿੱਚ ਦਾਖ਼ਲੇ ਸਬੰਧੀ ਕੀਤੇ ਜਾਂਦੇ ਸਵਾਲਾਂ ਦੇ ਜਵਾਬ ਵਿੱਚ ‘ਰੋਲਿੰਗ ਸਟੋਨਜ਼’ ਨੇ ਬਰਾਕ ਓਬਾਮਾ ਵੱਲੋਂ ਕਿਹਾ ਕਿ ਮਿਸ਼ੇਲ ਓਬਾਮਾ ਬਹੁਤ ਹੁਸ਼ਿਆਰ ਅਤੇ ਹੁਨਰਮੰਦ ਹੈ ਤੇ ਉਹ ਅਮਰੀਕੀ ਲੋਕਾਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਉਹ ਸਿਆਸਤ ਵਿੱਚ ਆਉਣ ਬਾਰੇ ਨਹੀਂ ਸੋਚਦੀ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


