Skip to content
Wednesday, October 7, 2026 15°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਜਵਾਬੀ ਕਾਰਵਾਈ ਕਰੇਗਾ ਕੈਨੇਡਾ

By Admin Published 2 min read

ਔਟਵਾ : ਕੈਨੇਡਾ ਸਰਕਾਰ ਨੇ ਗੁਆਂਢੀ ਮੁਲਕ ਤੋਂ ਹੋਣ ਵਾਲੇ ਟੈਕਸ ਹਮਲੇ ਦਾ ਕਰਾਰਾ ਜਵਾਬ ਦੇਣ ਦੀ ਤਿਆਰੀ ਮੁਕੰਮਲ ਕਰ ਲਈ ਹੈ ਅਤੇ ਟਰੰਪ ਦੇ ਸਹੁੰ ਚੁੱਕਣ ਵਾਲੇ ਦਿਨ ਹੀ ਅਮਰੀਕੀ ਵਸਤਾਂ ਤੇ ਟੈਕਸਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਦਾ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਮੁਢਲੇ ਤੌਰ ਤੇ 37 ਅਰਬ ਡਾਲਰ ਦੀਆਂ ਵਸਤਾਂ ਤੇ ਟੈਕਸ ਲਾਉਣ ਦਾ ਫੈਸਲਾ ਹੋਇਆ ਹੈ ਅਤੇ ਇਸ ਮਗਰੋਂ 110 ਅਰਬ ਮੁੱਲ ਵਾਲੀਆਂ ਵਸਤਾਂ ਤੇ ਟੈਕਸ ਲਾਗੂ ਕੀਤੇ ਜਾਣਗੇ। ਅਮਰੀਕਾ ਭੇਜੇ ਜਾ ਰਹੇ ਕੱਚੇ ਤੇਲ, ਯੂਰੇਨੀਅਮ ਅਤੇ ਪੋਟਾਸ਼ ਤੇ ਐਕਸਪੋਰਟ ਟੈਕਸ ਲਾਉਣ ਦਾ ਫੈਸਲਾ ਫਿਲਹਾਲ ਟਾਲ ਦਿਤਾ ਗਿਆ ਹੈ। ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਤੇ ਲੱਗਣਗੇ ਟੈਕਸ ਵਾਸ਼ਿੰਗਟਨ ਫੇਰੀ ਮੁਕੰਮਲ ਕਰ ਕੇ ਪਰਤ ਰਹੇ ਕੁਦਰਤੀ ਸਰੋਤਾਂ ਬਾਰੇ ਮੰਤਰੀ ਜੌਨਾਥਨ ਵਿਲਕਿਨਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵਾਨ ਕੀਤਾ ਕਿ ਹੁਣ ਟੈਕਸਾਂ ਤੋਂ ਬਚਣਾ ਮੁਸ਼ਕਲ ਹੈ ਅਤੇ ਕੈਨੇਡਾ ਵਿਰੁੱਧ 25 ਫੀ ਸਦੀ ਟੈਰਿਫ਼ਸ ਯਕੀਨੀ ਹੋ ਚੁੱਕੀਆਂ ਹਨ ਜਦਕਿ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸਮਾਨ ਤੇ 10 ਫ਼ੀ ਸਦੀ ਟੈਕਸ ਲਾਉਣ ਦੀਆਂ ਕਨਸੋਆਂ ਮਿਲੀਆਂ। ਵਿਲਕਿਨਸਨ ਵੱਲੋਂ ਮੰਗਲਵਾਰ ਅਤੇ ਬੁੱਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਸੈਨੇਟ ਮੈਂਬਰਾਂ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਪਰ ਕਿਸੇ ਕਿਸਮ ਦੀ ਰਿਆਇਤ ਮਿਲਣ ਦੀ ਉਮੀਦ ਨਜ਼ਰ ਨਾ ਆਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp