Ad-Time-For-Vacation.png

ਬ੍ਰਾਜ਼ੀਲ ਦੀ ਫੁਟਬਾਲ ਟੀਮ ਲਿਜਾ ਰਿਹਾ ਜਹਾਜ਼ ਡਿਗਿਆ, 76 ਮੌਤਾਂ

ਮੈਡੇਲਿਨ (ਕੋਲੰਬੀਆ),: ਬ੍ਰਾਜ਼ੀਲ ਦੀ ਫ਼ੁਟਬਾਲ ਟੀਮ ਸਮੇਤ 81 ਲੋਕਾਂ ਨੂੰ ਕੋਲੰਬੀਆ ਲਿਜਾ ਰਿਹਾ ਹਵਾਈ ਜਹਾਜ਼ ਮੈਡੇਲਿਨ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਜਾਣ ਕਾਰਨ 76 ਜਣਿਆਂ ਦੀ ਮੌਤ ਹੋ ਗਈ। ਕੋਲੰਬੀਆ ਦੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ਵਿਚ ਸਿਰਫ਼ ਪੰਜ ਲੋਕ ਹੀ ਬਚ ਸਕੇ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਦੇਸ਼ ਵਿਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਜਿਸ ਨੇ ਬ੍ਰਾਜ਼ੀਲ ਤੋਂ ਕੋਲੰਬੀਆ ਲਈ ਉਡਾਣ ਭਰੀ ਸੀ ਅਤੇ ਮੈਡਲਿਨ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰਨਾ ਸੀ।
ਹਵਾਈ ਅੱਡੇ ‘ਤੇ ਉਤਰਨ ਤੋਂ ਕੁੱਝ ਸਮੇਂ ਪਹਿਲਾਂ ਹੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ ‘ਚ ਬ੍ਰਾਜ਼ੀਲ ਦੀ ਫਸਟ ਡਿਵੀਜ਼ਨ ਫੁਟਬਾਲ ਟੀਮ ਦੇ ਖਿਡਾਰੀ ਵੀ ਸਨ। ਫੁਟਬਾਲ ਟੀਮ ਸੁਡਾਮੇਰਿਕਾਨਾ ਟੂਰਨਾਮੈਂਟ 2016 ਦਾ ਫ਼ਾਇਨਲ ਮੈਚ ਖੇਡਣ ਲਈ ਮੈਡਲਿਨ ਜਾ ਰਹੀ ਸੀ। ਇਸ ਹਾਦਸੇ ‘ਚ 5 ਲੋਕ ਜ਼ਿੰਦਾ ਬਚੇ ਹਨ। ਸੂਤਰਾਂ ਨੇ ਦਸਿਆ ਕਿ ਜਹਾਜ਼ ਵਿਚ ਇਲੈਕਟਰਾਨਿਕ ਖਰਾਬੀ ਆਉਣ ਕਾਰਨ ਹਾਦਸਾ ਵਾਪਰਿਆ। ਸਥਾਨਕ ਏਅਰਪੋਰਟ ਦੇ ਪ੍ਰੈੱਸ ਬਿਆਨ ਅਨੁਸਾਰ ਜਹਾਜ਼ ਨੇ ਕੰਟਰੋਲ ਟਾਵਰ ਨੂੰ ਇਸ ਸਮੱਸਿਆ ਬਾਰੇ ਦਸਿਆ ਸੀ। ਜਹਾਜ਼ ‘ਚ 22 ਖਿਡਾਰੀ ਸਵਾਰ ਸਨ। ਏਅਰਪੋਰਟ ਅਧਿਕਾਰੀਆਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੋਲੀਵੀਆ ਤੋਂ ਉਡਾਣ ਭਰਨ ਵਾਲਾ ਇਹ ਜਹਾਜ਼ ਰਸਤੇ ਵਿਚ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤ 10.30 ਵਜੇ ਹੋਇਆ। ਜਹਾਜ਼ ਵਿਚ ਫੁੱਟਬਾਲ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਪੱਤਰਕਾਰ ਵੀ ਸਵਾਰ ਸਨ।ਦੂਜੇ ਪਾਸੇ ਕੁੱਝ ਰੀਪੋਰਟਾਂ ‘ਚ ਕਿਹਾ ਗਿਆ ਹੈ ਕਿ ਜਹਾਜ਼ ‘ਚ ਈਂਧਨ ਖਤਮ ਹੋ ਗਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

ਅਮਰੀਕੀ ਸਿੱਖਾਂ ਨੇ ਨਿਊਯਾਰਕ ਸਟੇਟ ਅਸੈਂਬਲੀ ’ਚ ਖਾਲਸਾ ਸਾਜਨਾ ਦਿਵਸ ਮਨਾਇਆ

ਅੰਮ੍ਰਿਤਸਰ, ਅਮਰੀਕਾ ਦੇ ਸਿੱਖਾਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਨਿਊਯਾਰਕ ਸਟੇਟ ਅਸੈਂਬਲੀ ਕੰਪਲੈਕਸ ਵਿੱਚ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਇਆ ਗਿਆ। ਇਸ ਦੌਰਾਨ ਪਾਕਿਸਤਾਨ

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.