Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਟਰੰਪ ਵੱਲੋਂ ਸੰਯੁਕਤ ਰਾਸ਼ਟਰ ਦੇ ਦੂਤ ਲਈ ਪੰਜਾਬਣ ਨਿੱਕੀ ਹੇਲੀ ਨਾਮਜ਼ਦ

By Admin Published 2 min read

ਵਾਸ਼ਿੰਗਟਨ, (ਏਜੰਸੀ) ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਨਿੱਕੀ ਹੇਲੀ ਨੂੰ ਸੰਯੁਕਤ ਰਾਸ਼ਟਰ (ਯੂ.ਐੱਨ.) ‘ਚ ਅਮਰੀਕੀ ਰਾਜਦੂਤ ਅਹੁਦੇ ਲਈ ਨਾਮਜ਼ਦ ਕੀਤਾ ਹੈ। ਰਿਪੋਰਟ ਮੁਤਾਬਿਕ ਹੇਲੀ ਨੇ ਟਰੰਪ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਅਮਰੀਕੀ ਪ੍ਰਸ਼ਾਸਨ ‘ਚ ਕੈਬਨਿਟ ਪੱਧਰ ਦੇ ਅਹੁਦੇ ‘ਤੇ ਨਿਯੁਤਕ ਹੋਣ ਵਾਲੀ ਉਹ ਪਹਿਲੀ ਪੰਜਾਬਣ ਅਮਰੀਕੀ ਹੋਵੇਗੀ। ਵਾਈਟ ਹਾਊਸ ‘ਚ ਸੱਤਾ ਪਰਿਵਰਤਨ ਦੇ ਦੌਰਾਨ ਟਰੰਪ ਵੱਲੋਂ ਉੱਚ ਪੱਧਰੀ ਪ੍ਰਸ਼ਾਸਨ ਲਈ ਚੁਣੀ ਗਈ ਪ੍ਰਵਾਸੀਆਂ ਦੀ 44 ਸਾਲਾ ਬੇਟੀ ਹੇਲੀ ਪਹਿਲੀ ਔਰਤ ਹੈ। ‘ਦ ਵਾਸ਼ਿੰਗਟਨ ਪੋਸਟ’ ਦੇ ਮੁਤਾਬਿਕ ਫੈਸਲੇ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ‘ਪੋਸਟ ਐਾਡ ਕੁਰੀਅਰ’ ਨੇ ਟਰੰਪ ਵੱਲੋਂ ਰਿਪਬਲਿਕਨ ‘ਚ ਤੇਜ਼ੀ ਨਾਲ ਉਭਰਣ ਵਾਲੀ ਹੇਲੀ ਨੂੰ ਇਸ ਅਹੁਦੇ ਲਈ ਪੇਸ਼ਕਸ਼ ਦੀ ਖ਼ਬਰ ਦਿੱਤੀ ਸੀ। ਦੂਸਰਾ ਕਾਰਜਕਾਲ ਸੰਭਾਲ ਰਹੀ ਹੇਲੀ ਗਵਰਨਰ ਦੇ ਤੌਰ ‘ਤੇ ਕਾਰੋਬਾਰ ਅਤੇ ਕਿਰਤ ਸਬੰਧੀ ਮੁੱਦੇ ‘ਤੇ ਕੰਮ ਕਰ ਚੁੱਕੀ ਹੈ ਪਰ ਉਨ੍ਹਾਂ ਨੂੰ ਵਿਦੇਸ਼ ਨੀਤੀ ਦਾ ਥੋੜਾ ਹੀ ਅਨੁਭਵ ਹੈ। ਵੱਖ-ਵੱਖ ਅਮਰੀਕੀ ਸੈਨਾ ਅਤੇ ਰਾਸ਼ਟਰੀ ਸੁਰੱਖਿਆ ਮੁੱਦਿਆਂ ‘ਤੇ ਉਨ੍ਹਾਂ ਦਾ ਦਿਰਸ਼ਟੀਕੋਣ ਰਿਪਬਲਿਕਨ ਪਾਰਟੀ ਦੀ ਸੋਚ ਦੇ ਦਾਇਰੇ ‘ਚ ਰਿਹਾ ਹੈ। ਟਰੰਪ ਦੀ ਪਿਛਲੇ ਵੀਰਵਾਰ ਨਿਊਯਾਰਕ ਦੇ ਟਰੰਪ ਟਾਵਰ ‘ਚ ਹੇਲੀ ਨਾਲ ਮੁਲਾਕਾਤ ਹੋਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp