ਅਮਰਜੀਤ ਸਿੰਘ ਵੇਹਗਲ, ਜਲੰਧਰ : ਭੀਮ ਯੁਵਾ ਮੋਰਚਾ ਪੰਜਾਬ ਦੀ ਮੀਟਿੰਗ ਵਿਸ਼ਾਲ ਦੁੱਗ ਦੀ ਅਗਵਾਈ ਹੇਠ ਹੋਈ। ਮੀਟਿੰਗ ‘ਚ ਮਕਸੂਦਾਂ ਦੇ ਇਲਾਕਿਆਂ ‘ਚ ਵਾਪਰੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਵਿਸ਼ਾਲ ਦੁੱਗ ਨੇ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਘਟਨਾਵਾਂ ਸਬੰਧੀ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ। ਜੇ ਫਿਰ ਵੀ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਉਹ ਧਰਨਾ ਦੇਣਗੇ। ਉਨ੍ਹਾਂ ਦੱਸਿਆ ਕਿ ਦੋ ਜੁਲਾਈ ਨੂੰ ਪਿੰਡ ਲਿੱਧੜਾਂ ‘ਚ ਦਿਨ ਦਿਹਾੜੇ ਲੁਟੇਰਿਆਂ ਨੇ ਸਿਮਰਨਜੀਤ ਕੌਰ ਤੇ ਉਸ ਦੀ ਪਤਨੀ ਹੁਸਨ ਲਾਲ ਦੀ ਸੋਨੇ ਦੀ ਚੇਨ ਖੋਹ ਲਈ ਸੀ। ਦੂਜੀ ਘਟਨਾ ‘ਚ ਗੁਰਮੇਲ ਚੰਦ ਵਾਸੀ ਪਿੰਡ ਜੱਲਾ ਸਿੰਘ ਤੋਂ ਰੰਧਾਵਾ ਮਸੰਦਾਂ ਨਹਿਰ ਨੇੜਿਓਂ ਐਕਟਿਵਾ ਖੋਹ ਕੀਤੀ ਸੀ। ਤੀਜੀ ਘਟਨਾ ਤਿੰਨ ਸਤੰਬਰ ਨੂੰ ਰਾਤ 8 ਵਜੇ ਦੇ ਕਰੀਬ ਲੁਟੇਰਿਆਂ ਨੇ ਰਾਮ ਆਸਰਾ ਵਾਸੀ ਪਿੰਡ ਨੁੱਸੀ ਨੂੰ ਘੇਰ ਕੇ 2 ਹਜ਼ਾਰ ਰੁਪਏ ਲੁੱਟੇ ਸੀ। ਉਹ ਇਸ ਸਬੰਧੀ ਕਈ ਵਾਰ ਸਬੰਧਤ ਪੁਲਿਸ ਨਾਲ ਗੱਲ ਕਰ ਚੁੱਕੇ ਹਨ ਪਰ ਅੱਜ ਤੱਕ ਘਟਨਾਵਾਂ ਦੇ ਮੁਲਜ਼ਮਾਂ ਨੂੰ ਕਾਬੂ ਨਹੀਂ ਕੀਤਾ ਗਿਆ।