ਸਟਾਫ਼ ਰਿਪੋਰਟਰ, ਬਰਨਾਲਾ

ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਮਕਾਨ ਵੇਚਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਅੌਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਬਲਵੰਤ ਸਿੰਘ ਬਿਲੰਗ ਨੇ ਦੱਸਿਆ ਕਿ ਗੁਰਪ੍ਰਰੀਤ ਸਿੰਘ ਵਾਸੀ ਪੱਖੋਂ ਕਲਾਂ ਨੇ ਇਕ ਦਰਖ਼ਾਸਤ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸੀ। ਜਿਸਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਗੁਰਮੀਤ ਕੌਰ ਵਾਸੀ ਗੁਰੂ ਤੇਗ. ਬਹਾਦਰ ਨਗਰ, ਹੰਡਿਆਇਆ ਰੋਡ ਬਰਨਾਲਾ ਨੇ ਆਪਣਾ 92 ਗਜ਼ ਵਰਗ ਪਲਾਝ ਗੁਰਪ੍ਰਰੀਤ ਸਿੰਘ ਨਾਲ 10 ਲੱਖ ਰੁਪਏ ‘ਚ ਦੇਣਾ ਤੈਅ ਕੀਤਾ ਸੀ। ਮਕਾਨ ਦੇ ਭਾਅ ਨੂੰ ਲੈ ਕੇ ਗੁਰਮੀਤ ਕੌਰ ਤੇ ਗੁਰਪ੍ਰਰੀਤ ਸਿੰਘ ਦਾ ਲੜਾਈ ਝਗੜਾ ਹੋ ਗਿਆ। ਿਫ਼ਰ ਸੌਦਾ 13 ਲੱਖ ਰੁਪਏ ‘ਚ ਤੈਅ ਹੋਇਆ। ਗੁਰਮੀਤ ਕੌਰ ਨੇ ਵੱਖ-ਵੱਖ ਤਰੀਕਾਂ ਦੌਰਾਨ ਗੁਰਪ੍ਰਰੀਤ ਸਿੰਘ ਤੋਂ 11 ਲੱਖ ਰੁਪਏ ਹਾਸਲ ਕੀਤੇ ਪਰ ਤਹਿਸੀਲ ‘ਚ ਹਾਜ਼ਰ ਨਹੀਂ ਹੈ ਤੇ ਆਪਣੇ ਘਰ ਦੀ ਰਜਿਸਟਰੀ ਪੂਨਮ ਦੇਵੀ ਵਾਸੀ ਬਰਨਾਲਾ ਦੇ ਨਾਮ ਕਰਵਾ ਦਿੱਤੀ। ਜਿਸਨੇ ਗੁਰਪ੍ਰਰੀਤ ਸਿੰਘ ਦੇ ਨਾਮ ਰਜਿਸਟਰੀ ਨਾ ਕਰਵਾ ਕੇ 11 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਦਰਖ਼ਾਸਤ ਦੀ ਡੂੰਘਾਈ ਨਾਲ ਪੜ੍ਹਤਾਲ ਕਰਦਿਆਂ ਗੁਰਮੀਤ ਕੌਰ ਉਕਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।