ਨਵੀਂ ਦਿੱਲੀ,: ਪਿਛਲੇ ਸਾਲ ਲੱਦਾਖ ਦੇ ਕਈ ਖੇਤਰਾਂ ਵਿਚ ਚੀਨੀ ਫੌਜ ਦੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਕਿਸੇ ਵੀ ਤਰ•ਾਂ ਦੇ ਖਤਰੇ ਨੂੰ ਟਾਲ਼ਣ ਲਈ ਚੀਨ ਦੀ ਸਰਹੱਦ ਨਾਲ ਲੱਗਦੀਆਂ ਲੱਦਾਖ ਦੀਆਂ ਪੂਰਵੀ ਪਹਾੜੀਆਂ ਉੱਤੇ ਟੈਂਕਾਂ ਦੀ ਤਾਇਨਾਤੀ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਭਾਰਤੀ ਫੌਜ ਨੇ ਲੱਦਾਖ ਦੀਆਂ 14,000 ਫੁੱਟ ਉੱਚੀਆਂ ਪਹਾੜੀਆਂ ਉੱਤੇ 100 ਟੈਂਕ ਤਾਇਨਾਤ ਕਰ ਦਿੱਤੇ ਹਨ। ਇਹੀ ਨਹੀਂ, ਹਾਲੇ ਫਲੀਟ ਹਾਲੇ ਹੋਰ ਵੀ ਵਧ ਸਕਦੀ ਹੈ। ਨਵੀਆਂ ਬਣੀਆਂ ਸੜਕਾਂ ਉੱਤੇ ਜਵਾਨਾਂ ਦੀ ਗਿਣਤੀ ਵੀ ਵਧੇਗੀ। ਸਰਹੱਦ ਦੇ ਉਸ ਪਾਰ ਚੀਨ ਵੱਲੋਂ ਫੌਜ ਵਿਚ ਵਾਧਾ ਕੀਤੇ ਜਾਣ ਦੇ ਜਵਾਬ ਵਿਚ ਭਾਰਤ ਨੇ ਇਹ ਕਦਮ ਉਠਾਇਆ ਹੈ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


