Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਸਰਬੱਤ ਖ਼ਾਲਸਾ ਦੇ ਚੁਣੇਂ’ਜਥੇਦਾਰਾਂ’ ਨੇ ਦਿੱਤਾ ਬਾਦਲਾਂ ਨੂੰ ਅਲਟੀਮੇਟਵ

By uscreative Published 2 min read

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ): ਪਿਛਲੇ ਸਾਲ ਹੋਏ ਸਰੱਬਤ ਖ਼ਾਲਸਾ ਸਮਾਗਮ ਦੌਰਾਨ ਐਲਾਨੇ ਅਕਾਲ ਤਖ਼ਤ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੇ ਅਕਾਲ ਤਖ਼ਤ ਵਿਖੇ ਅਹਿਮ ਬੈਠਕ ਕਰ ਕੇ ਹੁਕਮਨਾਮਾ ਜਾਰੀ ਕੀਤਾ।

ਇਸ ਸਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਉਸ ਸਮੇਂ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਅਤੇ ਪੰਜਾਬ ਦੇ ਅਸ਼ਾਂਤ ਹਾਲਾਤ ਸਮੇਂ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਸਾਬਕਾ ਡੀ.ਜੀ.ਪੀ. ਕੇ.ਪੀ. ਐਸ ਗਿੱਲ ਨੂੰ ਅੱਜ ਸਿੱਖ ਪੰਥ ਵਿਚੋਂ ਛੇਕਿਆ। ਯਾਦ ਰਹੇ ਕਿ ਸਿੱਖ,ਇਨਾ ਜਾਲਮਾਂ ਨੂੰ ਅਪਣੇ ਮਨਾਂ ਵਿਚੋਂ 1984 ਵਿਚ ਹੀ ਛੇਕ ਚੁੱਕੇ ਹਨ ਤੇ ਆਪ ਬਣੇ ਜਥੇਦਾਰ, ਮਰੇ ਨੂੰ ਮਾਰ ਕੇ ‘ਬਹਾਦਰੀ’ ਦਾ ਵਿਖਾਵਾ ਕਰ ਰਹੇ ਹਨ।

ਦੇਸ਼ ਵਿਦੇਸ਼ ਦੀਆਂ ਸੰਗਤ ਨੂੰ ਆਦੇਸ਼ ਦਿਤਾ ਗਿਆ ਕਿ ਇੰਨ੍ਹਾਂ ਦਾ ਧਾਰਮਕ, ਸਮਾਜਕ, ਭਾਈਚਾਰਕ ਅਤੇ ਰਾਜਨੀਤਕ ਬਾਈਕਾਟ ਕੀਤਾ ਜਾਵੇ। ਇਸ ਤੋਂ ਇਲਾਵਾ ਬਰਗਾੜੀ ਤੇ ਬਹਿਬਲਾਂ ਕਲਾਂ ਦੀਆਂ ਘਟਨਾਵਾਂ ਸਬੰਧੀ ਤਲਬ ਕੀਤੇ ਗਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਰੀਪੋਰਟ ਪੇਸ਼ ਨਾ ਕਰਨ ‘ਤੇ ਉਨ੍ਹਾਂ ਨੂੰ 20 ਅਗਸਤ ਤਕ ਦਾ ਹੋਰ ਸਮਾਂ ਦਿਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਦਿਤੀ ਗਈ ਹੈ ਕਿ ਜੇ ਉਨ੍ਹਾਂ ਨੇ ਜਾਰੀ ਹੁਕਮਾਂ ‘ਤੇ ਅਮਲ ਨਾ ਕੀਤਾ ਤਾਂ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਹੋਵੇਗੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp