Skip to content
Tuesday, October 20, 2026 13°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਗੁਰੂ ਨਾਨਕ ਜਹਾਜ਼ ਦੀ ਸੱਚਾਈ ਕੀ ਹੈ?

By Admin Published 4 min read

ਇੱਕ ਸਾਧਾਰਨ ਉਦਾਹਰਣ ਤੋ ਗੱਲ ਸ਼ੁਰੂ ਕਰਦੇ ਹਾਂ ਕਿ,

ਸਾਡੇ ਗੁਆਂਢੀ ਸ਼ਹਿਰ ਸਿਆਟਲ ਵਿੱਚ ਬੋਇੰਗ ਕੰਪਨੀ ਹਵਾਈ ਜਹਾਜ਼ ਬਣਾਉਂਦੀ ਹੈ।

ਜਦ ਵੱਖ-ਵ`ਖ ਦੇਸ਼ਾਂ ਦੀਆਂ ਏਅਰਲਾਈਨਾਂ ਬੋਇੰਗ ਤੋ ਹਵਾਈ ਜਹਾਜ਼ ਖ਼ਰੀਦਦੀਆਂ ਹਨ ਜਾਂ ਲੀਜ਼ ਤੋਂ ਲੈਂਦੀਆਂ ਹਨ ਤਾਂ

ਓਹ ਆਪਣੀ ਹੀ ਏਅਰਲਾਈਨ ਦਾ ਨਾਂ ਵਰਤਦੀਆਂ ਹਨ ਨਾ ਕਿ ਬੋਇੰਗ ਦਾ ! ਆਪਾ ਦੇਖਦੇ ਹੀ ਕਿ ਏਅਰ

ਕੈਨੇਡਾ,ਏਅਰ ਇੰਡੀਆ,ਅਮਰੀਕਨ ਏਅਰ ਲਾਈਨਜ਼, ਕੈਥੇ ਪੈਸੇਫਕ,ਵੈਸਟ ਜੈਟ, ਅਤੇ ਹੋਰ ਲਾਈਨਲਾਈਜ਼ ਹਨ।

ਦਰਅਸਲ ਸੱਚਾਈ ਇਹ ਹੈ ਕਿ ਕਾਮਾਗਾਟਾਮਾਰੂ ਸਟੀਮਸ਼ਿਪ ਕੰਪਨੀ ਤੋਂ *ਗੁਰੂ ਨਾਨਕ ਜਹਾਜ਼ ਸਟੀਮਸ਼ਿਪ ਕੰਪਨੀ ਨੇ

66000, ਡਾਲਰ ਦੇ ਕੇ ਛੇ ਮਹੀਨੇ ਲਈ ਜਹਾਜ਼ ਕਿਰਾਏ ਤੇ ਲਿਆ।

ਮੁਸਾਫ਼ਿਰਾਂ ਨੇ ਉਸ ਯਾਤਰਾ ਨੂੰ *ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ* ਦੀ ਯਾਤਰਾ* ਦਾ ਨਾਂ ਦਿੱਤਾ। ਜਹਾਜ਼ ਨੂੰ *ਗੁਰੂ

ਨਾਨਕ ਜਹਾਜ਼* ਨਾਂ ਦਿੱਤਾ ਨਾ ਉਸ ਵਿੱਚ ਕੋਈ ਜਪਾਨੀ ਮੁਸਾਫ਼ਰ ਸੀ ਅਤੇ ਨਾ ਜਪਾਨੀ ਨਾਂ ਨਾਲ ਲੈਣਾ ਦੇਣਾ ਸੀ, ਪਰ

ਅਫ਼ਸੋਸ ਕਿ ਇਤਿਹਾਸ ਵਿੱਚ ਦਰਜ ਅਸਲ ਬਿਰਤਾਂਤ ਨੂੰ ਨਹੀਂ ਦੇਖਿਆ ਗਿਆ।

ਹੁਣ ਇਹ ਸੱਚਾਈ ਬਾਬਾ ਗੁਰਦਿੱਤ ਸਿੰਘ ਵੱਲੋਂ 1920 ਚ ਲਿਖੀ ਕਿਤਾਬ *ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੀ ਦਰਦ

ਭਰੀ ਦਾਸਤਾਨ* ਦੇ ਰਾਹੀਂ ਸਾਹਮਣੇ ਆਈ ਹੈ ਕਿ ਮੁਸਾਫਰਾਂ ਨੇ ਆਪਣੇ ਸਫਰ ਨੂੰ *ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ

ਦਾ ਸਫ਼ਰ* ਨਾਂ ਦਿੱਤਾ। ਸਾਨੂੰ ਹੁਣ ਇਸ ਬਿਰਤਾਂਤ ਨੂੰ ਅਸਲ ਨਾਂ ਨਾਲ ਚੇਤੇ ਕਰਨਾ ਚਾਹੀਦਾ ਹੈ।

ਆਪ ਜੀ ਦੀ ਜਾਣਕਾਰੀ ਲਈ ਇਹ ਕਿਤਾਬ ਡਾਕਟਰ ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ, ਜੋ 2014

ਵਿੱਚ ਸੰਪਾਦਕ ਕੀਤਾੀ ਸੀ, ਪਰ ਮਾਫ਼ੀ ਮੰਗਵਾਉਣ ਵਾਲੀ ਸੰਸਥਾ ਤੋਂ ਕਿਤਾਬ ਪੜੀ ਨਹੀਂ ਗਈ ਜਾਂ ਕਹਿ ਦਈਏ ਕਿ

ਅਣਗੌਲੀ ਹੋ ਗਈ, ਜਿਸ ਕਰਕੇ ਸੁਬਮਿਟਟੲਦ ਰੲਚੋਰਦ ਨੂੰ ਮੁੱਖ ਰੱਖਦੇ ਹੋਏ ਨਵੰਬਰ 2016 ਵਿੱਚ ਕੈਨੇਡਾ ਦੇ

ਪਾਰਲੀਮੈਂਟ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਨੇ ਮਾਫ਼ੀ ਮੰਗੀ ਸੀ।ਡਾਕਟਰ ਗੁਰਦੇਵ ਸਿੰਘ ਸਿੱਧੂ

ਜੀ 2024 ਵਿੱਚ ਜਦ 110 ਵੀ ਵਰੇ੍ਹਗੰਢ ਤੇ ਕੈਨੇਡਾ ਆਏ ਤਾਂ ਓਹਨਾ ਇਹ ਗੁਰੂ ਨਾਨਕ ਜਹਾਜ ਕਿਤਾਬ ਰਲੀਜ ਕੀਤੀ

ਅਤੇ ਜਾਣਕਾਰੀ ਦੇ ਕੇ ਜਾਗ੍ਰਿਤੀ ਪੈਦਾ ਕਰ ਦਿੱਤੀ। ਮੈਨੂੰ ਇਹ ਕਿਤਾਬ ਸਾਰੇ ਸਬੂਤਾਂ ਨਾਲ ਪੜਨ ਦਾ ਮੌਕਾ ਮਿਲਿਆ।

ਡਾਕਟਰ ਸਿੱਧੂ ਜੀ ਨੇ ਦਰਜਨ ਦੇ ਕਰੀਬ ਗ਼ਦਰ ਨਾਲ ਸੰਬੰਧਿਤ ਕਿਤਾਬਾਂ ਸੰਪਾਦਿਤ ਕੀਤੀਆਂ ਹਨ।

ਜਿਹੜੇ ਵੀਰ ਲਕੀਰ ਦੇ ਫ਼ਕੀਰ ਬਣ ਰਹੇ ਹਨ ਅਤੇ ਆਪਣਾ ਅਨਾੜੀਪੁਣਾ ਜੱਗ ਜ਼ਾਹਿਰ ਕਰਕੇ ਅਕਲ ਤੇ ਪਿਆ ਪਰਦਾ

ਸਾਫ਼ ਦਿਖਾ ਰਹੇ ਹਨ, ਓਹ ਹਾਸੋਹੀਣੀ ਗੱਲ ਲਗਦੀ ਹੈ, ਜਦ ਕਿ ਸਾਇੰਸ ਅਤੇ ਤਕਨਾਲੋਜੀ ਹਰ ਰੋਜ਼ ਨਵੀਆਂ ਖੋਜਾਂ

ਕਰਕੇ ਸਾਨੂੰ ਹੈਰਾਨ ਅਤੇ ਜਾਗਰੂਕ ਕਰ ਰਹੀ ਹੈ। ਇਹਨਾਂ ਨਵੀਆਂ ਖੋਜਾਂ ਤੋਂ ਸਾਡੇ ਵਿਗਿਆਨੀਆਂ ਅਤੇ ਡਾਕਟਰਾਂ ਨੂੰ

ਹਰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਹੈ, ਓਹ ਕਦੇ ਨਹੀਂ ਕਹਿੰਦੇ ਕਿ ਪਹਿਲਾਂ ਕੀ ਸੀ ? ਅਸੀਂ ਨਵੀਂ ਖੋਜ ਨਹੀਂ ਮੰਨਦੇ

ਕਹਿ ਕਿ ਆਪਣੇ ਆਪ ਤੇ ਮੂਰਖਤਾ ਸਾਬਤ ਨਹੀਂ ਕਰਦੇ ਬਲਕਿ ਧੰਨਵਾਦ ਕਰਦੇ ਹੋਏ ਖੁਸ਼ੀ ਨਾਲ ਨਵੀਆਂ

ਜਾਣਕਾਰੀਆਂ ਪ੍ਰਯੋਗ ਵਿੱਚ ਲਿਆਉਂਦੇ ਹਨ।

ਇਸ ਲਈ ਜਿਹੜੇ ਵੀ ਲੋਕ ਜਾਣਦੇ ਹੋਏ ਜਾਂ ਅਣਜਾਣ ਬਣ ਕੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਹਨ, ਓਹ

ਵਧੀਆ ਗੱਲ ਨਹੀਂ ਹੈ। ਅੱਜ ਦੇ ਤਕਨਾਲੋਜੀ ਦੇ ਯੁੱਗ ਵਿੱਚ ਹਰ ਇੱਕ ਦੀ ਮੁੱਠੀ ਵਿੱਚ ਹਰ ਜਾਣਕਾਰੀ ਉਪਲਬਧ

ਹੈ।

ਇਸ ਤੋਂ ਬਾਅਦ ਵੈਨਕੂਵਰ ਸਿਟੀ ਹਾਲ ਨੇ ਵੀ ਮਾਫ਼ੀ ਵੀ ਮੰਗੀ ਹੈ ਅਤੇ ਫਰੋਚਲੳਮੳਟਿੋਨ ਜਾਰੀ ਕਰਕੇ 23 ਮਈ

ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਵਸ ਐਲਾਨ ਦਿ`ਤਾ ਹੈ।

ਏਸ ਲਈ ਹੁਣ ਇਹ ਹੰਭਲਾ ਮਾਰਨ ਦੀ ਲੋੜ ਹੈ ਕਿ ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਤੇ ਸਰਬਸੰਮਤੀ ਨਾਲ ਸਾਰੇ ਹੀ

ਇੱਕ ਜੁੱਟ ਹੋ ਕੇ ਦਬਾਅ ਪਾਈਏ ਕਿ ਕਾਮਾਗਾਟਾ ਵਾਲ਼ੀ ਮਾਫ਼ੀ ਨੂੰ ਸੋਧ ਕੇ “ਗੁਰੂ ਨਾਨਕ ਜਹਾਜ ਦੇ ਮੁਸਾਫ਼ਰਾਂ “ ਨਾਲ

ਹੋਈ ਵਧੀਕੀ ਅਤੇ ਅੱਤਿਆਚਾਰ ਲਈ ਨਵਾਂ ਦਰੁਸਤੀ ਦਾ ਪ੍ਰੋਕਲੇਮੇਸਨ ਪੱਤਰ ਜਾਰੀ ਕੀਤਾ ਜਾਵੇ, ਤਾਂ ਇਹ ਸਾਡੇ

ਓਹਨਾਂ 377 ਮੁਸਾਫ਼ਰਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੈਨੇਡਾ ਵਿੱਚ ਮੌਜਾਂ ਮਾਣ ਰਹੇ ਹਾਂ

ਅਤੇ ਭਾਰਤੀ ਲੋਕ ਆਜ਼ਾਦੀ ਮਾਣ ਰਹੇ ਹਨ ।ਮੇਰੀ ਬੇਨਤੀ ਹੈ ਕਿ ਜੇਕਰ ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ ਤਾਂ

ਪੰਜਾਬੀ ਫ਼ਿਲਮ ਗੁਰੂ ਨਾਨਕ ਜਹਾਜ ਜਰੂਰ ਦੇਖੀ ਜਾਵੇ ਜੋ ਨੈੱਟ ਤੇ ਮੌਜੂਦ ਹੈ ਅਤੇ ਗੁਰੂ ਨਾਨਕ ਜਹਾਜ ਕਿਤਾਬ ਨੂੰ ਜਰੂਰ

ਪੜ੍ਹ ਲੈਣਾ ਚਾਹੀਦਾ ਹੈ ਜਿਸ ਵਿੱਚ ਸਾਰੇ ਡਾਕੂਮੈਟਰੀ ਪਰੂਫ ਦਰਜ ਹਨ।ਬਹੁਤ ਬਹੁਤ ਧੰਨਵਾਦ

-ਜਗਰੂਪ ਸਿੰਘ:ਗਦਰ ਮੈਮੋਰੀਅਲ ਸੋਸਾਇਟੀ ਆਫ਼ ਬੀ.ਸੀ. ਕੈਨੇਡਾ:- 604 488 9600

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp