Skip to content
Tuesday, October 20, 2026 11°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਡੱਗ ਦੱਬਦਾ ਕਿੱਥੇ ਐ!

By Admin Published 7 min read

ਸਰੀ ਦੀ ਸਿਆਸਤ ਵਿੱਚ ਡੱਗ ਮੁਕੱਲਮ ਦੀ ਸ਼ਾਨਦਾਰ ਵਾਪਸੀ ਪੰਜਾਬੀ ਭਾਈਚਾਰੇ ਦਾ ਵਧਿਆ ਮਾਣ

ਇੰਜ. ਜਗਰੂਪ ਸਿੰਘ ਖੇੜਾ

ਸਰੀ ਦੇ ਸਮੂਹ ਵਸਨੀਕਾਂ ਨੂੰ ਲੱਖ-ਲੱਖ ਵਧਾਈਆਂ, ਜਿਨ੍ਹਾਂ ਨੇ ਆਪਣੀ ਸੂਝ-ਬੂਝ, ਸਿਆਸੀ ਸਮਝ ਅਤੇ ਲੋਕਤੰਤਰੀ

ਤਾਕਤ ਦਾ ਸਬੂਤ ਦਿੰਦਿਆਂ ਡੱਗ ਮੁਕੱਲਮ ਦੀ ਅਗਵਾਈ ਵਾਲੀ ਸੇਫ਼ ਸਰੀ ਟੀਮ ਨੂੰ ਸਰੀ ਸਿਟੀ ਹਾਲ ਦੀ ਵਾਗਡੋਰ

ਸੌਂਪੀ ਹੈ। ਇਹ ਜਿੱਤ ਸਿਰਫ਼ ਇੱਕ ਸਿਆਸੀ ਟੀਮ ਦੀ ਜਿੱਤ ਨਹੀਂ, ਸਗੋਂ ਲੋਕਾਂ ਦੇ ਭਰੋਸੇ, ਉਮੀਦਾਂ ਅਤੇ ਵਿਕਾਸਮੁਖੀ

ਸੋਚ ਦੀ ਜਿੱਤ ਹੈ।

ਡੱਗ ਮੁਕੱਲਮ ਦੀ ਵਾਪਸੀ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਾਲੇ ਆਗੂ ਨੂੰ ਸਿਆਸੀ

ਵਿਰੋਧ ਦੀਆਂ ਲਹਿਰਾਂ ਆਸਾਨੀ ਨਾਲ ਡੁਬੋ ਨਹੀਂ ਸਕਦੀਆਂ। ਇਸੇ ਭਾਵਨਾ ਨੂੰ ਪ੍ਰਗਟਾਉਂਦਾ ਹੈ ਇਹ ਨਾਅਰਾ “ਤੇਰੇ

ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਡੱਗ ਦੱਬਦਾ ਕਿੱਥੇ ਐ!”

ਡੱਗ ਮੁਕੱਲਮ ਜੀ 2 ਨਵੰਬਰ ਨੂੰ ਪੰਜਵੀਂ ਵਾਰ ਸਰੀ ਦੇ ਮੇਅਰ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ। ਇਹ ਉਨ੍ਹਾਂ ਦੇ

ਲੰਮੇ ਸਿਆਸੀ ਤਜਰਬੇ ਅਤੇ ਲੋਕਾਂ ਵੱਲੋਂ ਮੁੜ ਪ੍ਰਗਟਾਏ ਭਰੋਸੇ ਦਾ ਪ੍ਰਤੀਕ ਹੈ। ਚੋਣ ਨਤੀਜਿਆਂ ਨੇ ਇਹ ਵੀ

ਦਰਸਾਇਆ ਹੈ ਕਿ ਜਦੋਂ ਲੋਕਾਂ ਨੂੰ ਕਿਸੇ ਆਗੂ ਦੀ ਕਾਰਗੁਜ਼ਾਰੀ ਅਤੇ ਉਸ ਦੇ ਵਾਅਦਿਆਂ 'ਤੇ ਵਿਸ਼ਵਾਸ ਹੋਵੇ, ਤਾਂ ਉਹ

ਉਸ ਦੇ ਹੱਕ ਵਿੱਚ ਡਟ ਕੇ ਖੜ੍ਹੇ ਹੁੰਦੇ ਹਨ।

ਪੰਜਾਬੀ ਭਾਈਚਾਰੇ ਲਈ ਮਾਣ ਵਾਲਾ ਪਲ

ਇਸ ਚੋਣ ਦੀ ਇੱਕ ਹੋਰ ਖ਼ਾਸ ਗੱਲ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਨੁਮਾਇੰਦਗੀ ਹੈ। ਸਾਡੀ ਕਮਿਊਨਿਟੀ ਦੇ

ਸਤਿਕਾਰਯੋਗ ਸਰਦਾਰ ਜੰਗੀਰ ਸਿੰਘ ਨਾਗਰਾ ਜੀ ਦੇ ਹੋਣਹਾਰ ਪੁੱਤਰ ਮਨਦੀਪ ਸਿੰਘ ਨਾਗਰਾ ਤੀਜੀ ਵਾਰ ਕੌਂਸਲਰ ਚੁਣੇ

ਗਏ ਹਨ ਅਤੇ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਇਹ ਉਨ੍ਹਾਂ ਦੀ ਨਿਰੰਤਰ ਮਿਹਨਤ, ਲੋਕਾਂ ਨਾਲ

ਨੇੜਤਾ ਅਤੇ ਸੇਵਾ-ਭਾਵਨਾ ਦਾ ਸਨਮਾਨ ਹੈ।

ਇਸ ਦੇ ਨਾਲ ਹੀ ਤੀਜੀ ਵਾਰ ਚੁਣੇ ਗਏ ਡੱਗ ਐਲਫਰਡ, ਦੂਜੀ ਵਾਰ ਚੁਣੀਆਂ ਗਈਆਂ ਲੌਰੀ ਗੁਰੇਰਾ ਅਤੇ ਐਲੀਸਨ

ਪੈਟਨ ਨੇ ਵੀ ਆਪਣੀ ਜਿੱਤ ਦਰਜ ਕਰਵਾਈ ਹੈ। ਕੈਨੇਡਾ ਰੈਵੀਨਿਊ ਏਜੰਸੀ (ਛ੍ਰਅ) ਵਿੱਚ 30 ਸਾਲ ਸੇਵਾ ਨਿਭਾ ਚੁੱਕੀ

ਮੀਰਾ ਗਿੱਲ ਜੀ ਦਾ ਤਜਰਬਾ ਅਤੇ ਪ੍ਰਸ਼ਾਸਕੀ ਸਮਝ ਸਰੀ ਦੇ ਵਸਨੀਕਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ।

ਇਸੇ ਤਰ੍ਹਾਂ ਸਭ ਤੋਂ ਛੋਟੀ ਉਮਰ ਦੀ ਕੌਂਸਲਰ ਸੁਹਾਨਾ ਗਿੱਲ ਦੀ ਜਿੱਤ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਹੈ। ਉਨ੍ਹਾਂ ਦੀ

ਸਿੱਖਿਆ, ਨਵੀਂ ਸੋਚ ਅਤੇ ਊਰਜਾ ਸਰੀ ਦੇ ਭਵਿੱਖੀ ਵਿਕਾਸ ਵਿੱਚ ਯੋਗਦਾਨ ਪਾ ਸਕਦੀ ਹੈ। ਚੇਨੀ ਕਲੋਕ ਦਾ ਸ਼ਾਂਤ

ਸੁਭਾਅ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀ ਰੁਚੀ ਵੀ ਕੌਂਸਲ ਵਿੱਚ ਉਸਾਰੂ ਮਾਹੌਲ ਬਣਾਉਣ ਵਿੱਚ ਸਹਾਈ ਹੋ

ਸਕਦੀ ਹੈ।

ਇਸ ਚੋਣ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਕੌਂਸਲਰ ਬਣੇ ਹੈਰੀ ਬੈਂਸ ਦੀ ਜਿੱਤ ਵੀ ਮਹੱਤਵਪੂਰਨ ਹੈ। ਭਾਵੇਂ

ਉਹ ਕਿਸੇ ਹੋਰ ਸਲੇਟ ਤੋਂ ਇਕੱਲੇ ਜੇਤੂ ਰਹੇ ਹਨ, ਪਰ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਵੀ ਸਰੀ ਦੇ ਵਿਕਾਸ ਅਤੇ

ਸਮੱਸਿਆਵਾਂ ਦੇ ਹੱਲ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਲੋਕਤੰਤਰ ਦੀ ਖ਼ੂਬਸੂਰਤੀ ਵੀ ਇਹੀ ਹੈ ਕਿ ਚੋਣਾਂ ਤੋਂ

ਬਾਅਦ ਸਾਰੇ ਚੁਣੇ ਹੋਏ ਨੁਮਾਇੰਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਨ।

ਇਸ ਵਾਰ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਨੇ ਵਿਸ਼ੇਸ਼ ਧਿਆਨ ਖਿੱਚਿਆ ਹੈ। ਚਾਰ ਪੰਜਾਬੀ ਕੌਂਸਲਰਾਂ ਦੀ ਜਿੱਤ

ਨੂੰ ਭਾਈਚਾਰੇ ਲਈ ਮਾਣ ਵਾਲੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਡੱਗ ਮੁਕੱਲਮ ਨੂੰ ਵੀ ਪੰਜਾਬੀ ਭਾਈਚਾਰੇ ਦੇ

ਬਹੁਤ ਸਾਰੇ ਲੋਕ ਪਿਆਰ ਨਾਲ ਆਪਣਾ ਆਗੂ ਮੰਨਦੇ ਹਨ। ਇਸੇ ਲਈ ਕਈਆਂ ਦੀ ਜ਼ੁਬਾਨ 'ਤੇ ਉਨ੍ਹਾਂ ਲਈ ਪਿਆਰ

ਨਾਲ “ਡੱਗ ਸਿੰਘ ਮੁਕੱਲਮ” ਦਾ ਨਾਂ ਵੀ ਸੁਣਨ ਨੂੰ ਮਿਲਦਾ ਹੈ। ਇਹ ਸਾਂਝ ਸਿਰਫ਼ ਸਿਆਸਤ ਤੱਕ ਸੀਮਤ ਨਹੀਂ,

ਸਗੋਂ ਆਪਸੀ ਵਿਸ਼ਵਾਸ, ਸਤਿਕਾਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।

ਵਾਅਦਿਆਂ ਤੋਂ ਨਤੀਜਿਆਂ ਤੱਕ ਦਾ ਸਫ਼ਰ

ਸਰੀ ਦੇ ਲੋਕਾਂ ਨੇ ਡੱਗ ਮੁਕੱਲਮ ਦੀ ਟੀਮ ਨੂੰ ਭਾਰੀ ਸਮਰਥਨ ਇਸ ਉਮੀਦ ਨਾਲ ਦਿੱਤਾ ਹੈ ਕਿ ਸ਼ਹਿਰ ਦੀਆਂ ਮੁੱਖ

ਸਮੱਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣਗੇ। ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਅਮਲ ਵਿੱਚ ਲਿਆਉਣਾ

ਹੁਣ ਨਵੀਂ ਟੀਮ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ।

ਸਰੀ ਵਿੱਚ ਵਧਦੀ ਆਬਾਦੀ ਦੇ ਮੱਦੇਨਜ਼ਰ ਹਸਪਤਾਲ ਅਤੇ ਸਿਹਤ ਸੇਵਾਵਾਂ ਦਾ ਵਿਸਥਾਰ ਲੋਕਾਂ ਦੀ ਸਭ ਤੋਂ ਅਹਿਮ

ਮੰਗਾਂ ਵਿੱਚੋਂ ਇੱਕ ਹੈ। ਮੇਅਰ ਡੱਗ ਮੁਕੱਲਮ ਵੱਲੋਂ ਹਸਪਤਾਲ ਦੀ ਸਹੂਲਤ ਲਈ ਕੀਤੇ ਵਾਅਦੇ ਨੂੰ ਲੋਕਾਂ ਨੇ ਗੰਭੀਰਤਾ

ਨਾਲ ਲਿਆ ਹੈ। ਚੋਣ ਜਿੱਤਣ ਤੋਂ ਤੁਰੰਤ ਬਾਅਦ ਸੂਬੇ ਦੇ ਮੁੱਖ ਮੰਤਰੀ ਡੇਵਿਡ ਈਬੀ ਨਾਲ ਇਸ ਮਸਲੇ ਬਾਰੇ ਮੁਲਾਕਾਤ

ਕਰਨ ਦੀ ਪਹਿਲ ਇੱਕ ਹਾਂ-ਪੱਖੀ ਸੰਕੇਤ ਹੈ। ਇਸ ਤੋਂ ਇਲਾਵਾ ਸੂਬੇ ਦੀਆਂ ਹੋਰ ਸਿਆਸੀ ਧਿਰਾਂ ਵੱਲੋਂ ਵੀ ਸਿਹਤ

ਸਹੂਲਤਾਂ ਦੇ ਵਿਸਥਾਰ ਲਈ ਸਹਿਯੋਗ ਦੀ ਉਮੀਦ ਹੈ।

ਹੁਣ ਲੋੜ ਹੈ ਕਿ ਸੂਬਾਈ ਸਰਕਾਰ, ਸਿਹਤ ਵਿਭਾਗ ਅਤੇ ਸਿਟੀ ਕੌਂਸਲ ਮਿਲ ਕੇ ਅਜਿਹੀ ਯੋਜਨਾ ਤਿਆਰ ਕਰਨ, ਜਿਸ

ਨਾਲ ਸਰੀ ਦੇ ਵਸਨੀਕਾਂ ਨੂੰ ਸਮੇਂ ਸਿਰ ਅਤੇ ਆਪਣੇ ਸ਼ਹਿਰ ਵਿੱਚ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ।

ਸੁਰੱਖਿਅਤ ਸਰੀ ਲਈ ਆਧੁਨਿਕ ਪੁਲਿਸ ਪ੍ਰਬੰਧ

ਸਰੀ ਦੇ ਲੋਕਾਂ ਦੀ ਸੁਰੱਖਿਆ ਵੀ ਇੱਕ ਅਹਿਮ ਮੁੱਦਾ ਹੈ। ਚੋਰੀਆਂ, ਲੁੱਟ-ਖੋਹ ਅਤੇ ਹੋਰ ਅਪਰਾਧਾਂ ਨੂੰ ਰੋਕਣ ਲਈ

ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਪੁਲਿਸ ਲਈ ਆਧੁਨਿਕ ਤਕਨੀਕ ਅਤੇ ਹੈਲੀਕਾਪਟਰ

ਵਰਗੇ ਸਾਧਨਾਂ ਦੀ ਉਪਲਬਧਤਾ ਨਾਲ ਨਿਗਰਾਨੀ ਅਤੇ ਐਮਰਜੈਂਸੀ ਕਾਰਵਾਈ ਵਿੱਚ ਮਦਦ ਮਿਲ ਸਕਦੀ ਹੈ।

ਉਮੀਦ ਹੈ ਕਿ ਨਵੀਂ ਕੌਂਸਲ ਪੁਲਿਸ ਨਾਲ ਤਾਲਮੇਲ ਵਧਾਏਗੀ ਅਤੇ ਅਪਰਾਧ ਰੋਕਥਾਮ, ਨੌਜਵਾਨਾਂ ਦੀ ਸੁਰੱਖਿਆ ਅਤੇ

ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇਗੀ। ਸੁਰੱਖਿਅਤ ਸ਼ਹਿਰ ਹੀ ਖੁਸ਼ਹਾਲ ਸ਼ਹਿਰ ਦੀ

ਨੀਂਹ ਹੁੰਦਾ ਹੈ।

ਸਕਾਈਟਰੇਨ ਦਾ ਵਿਸਥਾਰ ਅਤੇ ਆਵਾਜਾਈ ਦੀ ਸਮੱਸਿਆ

ਸਰੀ ਦੀ ਤੇਜ਼ੀ ਨਾਲ ਵਧਦੀ ਆਬਾਦੀ ਨੂੰ ਦੇਖਦਿਆਂ ਜਨਤਕ ਆਵਾਜਾਈ ਦਾ ਵਿਸਥਾਰ ਬਹੁਤ ਜ਼ਰੂਰੀ ਹੈ। ਲੈਂਗਲੀ

ਤੱਕ ਸਕਾਈਟਰੇਨ ਦੇ ਵਿਸਥਾਰ ਦਾ ਕੰਮ ਪੂਰਾ ਹੋਣ ਤੋਂ ਬਾਅਦ ਨਿਊਟਨ ਤੱਕ ਸਕਾਈਟਰੇਨ ਲਿਜਾਣ ਦੀ ਯੋਜਨਾ ਨੂੰ

ਅੱਗੇ ਵਧਾਉਣ ਲਈ ਲਗਾਤਾਰ ਯਤਨ ਹੋਣੇ ਚਾਹੀਦੇ ਹਨ।

ਇਸ ਨਾਲ ਰੋਜ਼ਾਨਾ ਕੰਮਾਂ ਲਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ, ਸੜਕਾਂ ਉੱਤੇ ਵਾਹਨਾਂ ਦਾ ਦਬਾਅ ਘਟੇਗਾ

ਅਤੇ ਵਾਤਾਵਰਣ ਦੀ ਸੰਭਾਲ ਵਿੱਚ ਵੀ ਮਦਦ ਮਿਲ ਸਕਦੀ ਹੈ। ਨਵੀਂ ਕੌਂਸਲ ਨੂੰ ਸੂਬਾਈ ਸਰਕਾਰ ਅਤੇ ਟ੍ਰਾਂਜ਼ਿਟ

ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਦਿਸ਼ਾ ਵਿੱਚ ਠੋਸ ਪ੍ਰਗਤੀ ਲਈ ਯਤਨ ਕਰਨੇ ਚਾਹੀਦੇ ਹਨ।

ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ

ਇੱਕ ਹੋਰ ਚਿੰਤਾਜਨਕ ਮੁੱਦਾ ਬਾਜ਼ਾਰ ਵਿੱਚ ਵਿਕਣ ਵਾਲੀਆਂ ਮਿਠਾਈਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦੀ

ਗੁਣਵੱਤਾ ਹੈ। ਖ਼ਾਸ ਕਰਕੇ ਬਾਹਰੋਂ ਆਉਣ ਵਾਲੀਆਂ ਮਿਠਾਈਆਂ ਦੀ ਗੁਣਵੱਤਾ, ਸਟੋਰੇਜ, ਮਿਆਦ ਅਤੇ ਸੁਰੱਖਿਆ

ਮਾਪਦੰਡਾਂ ਦੀ ਢੁਕਵੀਂ ਜਾਂਚ ਹੋਣੀ ਚਾਹੀਦੀ ਹੈ।

ਇਸ ਮਾਮਲੇ ਵਿੱਚ ਸਿਰਫ਼ ਕਿਸੇ ਇੱਕ ਦੇਸ਼ ਤੋਂ ਆਉਣ ਵਾਲੀਆਂ ਵਸਤਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਾਰੇ

ਉਤਪਾਦਾਂ ਲਈ ਇੱਕੋ ਜਿਹੇ ਸਖ਼ਤ ਸਿਹਤ ਅਤੇ ਸੁਰੱਖਿਆ ਮਾਪਦੰਡ ਲਾਗੂ ਕਰਨੇ ਜ਼ਰੂਰੀ ਹਨ। ਸੰਬੰਧਿਤ

ਅਧਿਕਾਰੀਆਂ ਨੂੰ ਨਿਯਮਤ ਜਾਂਚ, ਸਹੀ ਲੇਬਲਿੰਗ ਅਤੇ ਮਿਆਦ ਪੁੱਗੀਆਂ ਜਾਂ ਗੈਰ-ਮਿਆਰੀ ਵਸਤਾਂ ਦੀ ਵਿਕਰੀ ਰੋਕਣ

ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ

ਕਦਮ ਚੁੱਕੇ ਜਾਣੇ ਚਾਹੀਦੇ ਹਨ।

ਜਿੱਤ ਦੇ ਨਾਲ ਜ਼ਿੰਮੇਵਾਰੀ ਵੀ ਵਧੀ

ਡੱਗ ਮੁਕੱਲਮ ਅਤੇ ਉਨ੍ਹਾਂ ਦੀ ਟੀਮ ਦੀ ਜਿੱਤ ਹੁਣ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਹੈ। ਲੋਕਾਂ ਨੇ ਆਪਣੀਆਂ ਉਮੀਦਾਂ

ਨਾਲ ਉਨ੍ਹਾਂ ਨੂੰ ਸਿਟੀ ਹਾਲ ਦੀ ਜ਼ਿੰਮੇਵਾਰੀ ਸੌਂਪੀ ਹੈ। ਹਸਪਤਾਲ, ਪੁਲਿਸ ਸੁਰੱਖਿਆ, ਆਵਾਜਾਈ, ਸਾਫ਼-ਸੁਥਰਾ

ਵਾਤਾਵਰਣ, ਸਿਹਤਮੰਦ ਖਾਣ-ਪੀਣ ਅਤੇ ਲੋਕਾਂ ਦੀਆਂ ਰੋਜ਼ਾਨਾ ਸਮੱਸਿਆਵਾਂ ਦਾ ਹੱਲਇਹ ਸਾਰੇ ਮੁੱਦੇ ਨਵੀਂ ਕੌਂਸਲ

ਦੇ ਏਜੰਡੇ ਵਿੱਚ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਹਨ।

ਸਰੀ ਇੱਕ ਬਹੁ-ਸੱਭਿਆਚਾਰਕ ਸ਼ਹਿਰ ਹੈ, ਜਿੱਥੇ ਪੰਜਾਬੀ ਭਾਈਚਾਰੇ ਸਮੇਤ ਹਰ ਭਾਈਚਾਰੇ ਨੇ ਆਪਣੀ ਮਿਹਨਤ

ਨਾਲ ਸ਼ਹਿਰ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ। ਇਸ ਲਈ ਨਵੀਂ ਕੌਂਸਲ ਤੋਂ ਉਮੀਦ ਹੈ ਕਿ ਉਹ ਹਰ ਵਸਨੀਕ

ਨੂੰ ਬਰਾਬਰ ਸਤਿਕਾਰ ਦੇਵੇਗੀ ਅਤੇ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਕੰਮ ਕਰੇਗੀ।

ਅੰਤ ਵਿੱਚ, ਸਰੀ ਦੇ ਸਾਰੇ ਵਸਨੀਕਾਂ ਨੂੰ ਇਸ ਲੋਕਤੰਤਰੀ ਫ਼ੈਸਲੇ ਲਈ ਮੁੜ ਵਧਾਈ। ਡੱਗ ਮੁਕੱਲਮ, ਡਿਪਟੀ ਮੇਅਰ

ਮਨਦੀਪ ਸਿੰਘ ਨਾਗਰਾ ਅਤੇ ਸਮੁੱਚੀ ਕੌਂਸਲ ਨੂੰ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ।ਲੋਕਾਂ ਨੇ ਫ਼ਤਵਾ ਦੇ ਦਿੱਤਾ ਹੈ; ਹੁਣ

ਵਾਰੀ ਹੈ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਣ ਦੀ।ਕਿਉਂਕਿ ਅਸਲ ਜਿੱਤ ਚੋਣਾਂ ਜਿੱਤਣ ਵਿੱਚ ਨਹੀਂ, ਸਗੋਂ ਲੋਕਾਂ ਦੇ

ਦਿਲ ਜਿੱਤਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਹੁੰਦੀ ਹੈ।“ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ

ਡੱਗ ਦੱਬਦਾ ਕਿੱਥੇ ਐ!”

ਹੁਣ ਸਰੀ ਦੇ ਲੋਕਾਂ ਦੀ ਆਸ ਹੈ ਕਿ ਇਹ ਜਿੱਤ ਸ਼ਹਿਰ ਦੇ ਵਿਕਾਸ, ਸੁਰੱਖਿਆ ਅਤੇ ਖੁਸ਼ਹਾਲੀ ਦੀ ਨਵੀਂ ਇਬਾਰਤ

ਲਿਖੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp