Skip to content
Monday, October 26, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਕੇਂਦਰ ਨੇ ਲੋਕਾਂ ਤੋਂ ਵੋਟ ਦਾ ਹੱਕ ਖੋਹਿਆ: ਸ਼ਸ਼ੀ ਥਰੂਰ

By Admin Published 2 min read
ਕੇਂਦਰ ਨੇ ਲੋਕਾਂ ਤੋਂ ਵੋਟ ਦਾ ਹੱਕ ਖੋਹਿਆ: ਸ਼ਸ਼ੀ ਥਰੂਰ

ਦਿੱਲੀ:ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਸ਼ਰੂਰ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਦਾ ਵੋਟ ਪਾਉਣ ਦਾ ਅਧਿਕਾਰ ਖੋਹਣ ਦਾ ਕੋਈ ਹੱਕ

ਨਹੀਂ ਹੈ ਅਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ

ਆਰ) ਬਹਾਨੇ ਬਿਲਕੁਲ ਇਹੀ ਕੀਤਾ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ, ਥਰੂਰ ਨੇ ਦਾਅਵਾ ਕੀਤਾ ਕਿ ਪੱਛਮੀ

ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਵਿੱਚੋਂ 90 ਲੱਖ ਤੋਂ ਵੱਧ ਵੋਟਰਾਂ ਦੇ ਨਾਂ ਕੱਟ ਦਿੱਤੇ ਗਏ ਸਨ ਅਤੇ

ਸਿਰਫ਼ 82,000 ਲੋਕਾਂ ਦੀਆਂ ਅਪੀਲਾਂ ਹੀ ਸੁਣੀਆਂ ਗਈਆਂ।ਉਨ੍ਹਾਂ ਸਵਾਲ ਕੀਤਾ, ''ਅਪੀਲਾਂ ਦੀ ਸੁਣਵਾਈ ਤੋਂ ਬਾਅਦ, 91

ਫ਼ੀਸਦੀ ਲੋਕ ਉਹ ਸਨ ਜਿਨ੍ਹਾਂ ਦੇ ਨਾਂ ਨਹੀਂ ਹਟਾਏ ਜਾਣੇ ਚਾਹੀਦੇ ਸਨ। ਜੇ 91 ਫ਼ੀਸਦੀ ਵੋਟਰਾਂ ਨੂੰ ਗ਼ਲਤ ਤਰੀਕੇ ਨਾਲ ਹਟਾ

ਦਿੱਤਾ ਗਿਆ, ਤਾਂ ਫਿਰ ਐੱਸ ਆਈ ਆਰ ਦਾ ਮਤਲਬ ਕੀ ਰਹਿ ਗਿਆ?'' ਉਨ੍ਹਾਂ ਤਰਕ ਦਿੱਤਾ, ''ਫਾਰਮ-6 ਕਿਉਂ ਹਟਾਇਆ

ਗਿਆ? ਫਾਰਮ-7 ਦੀ ਵੱਡੇ ਪੱਧਰ 'ਤੇ ਫਾਈਲਿੰਗ ਕਿਉਂ ਕੀਤੀ ਗਈ? ਉਨ੍ਹਾਂ ਨੇ ਕਿਸ ਆਧਾਰ 'ਤੇ 2002 ਦੀ ਚੋਣ ਸੂਚੀ ਨੂੰ

ਆਧਾਰ ਬਣਾਇਆ? ਦੇਸ਼ ਵਿੱਚ ਦਹਾਕਿਆਂ ਤੋਂ ਚੋਣਾਂ ਹੁੰਦੀਆਂ ਰਹੀਆਂ ਹਨ, ਅਜਿਹੀ ਸਮੱਸਿਆ ਪਹਿਲਾਂ ਕਦੇ ਨਹੀਂ ਆਈ।''

ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਇਸ ਲਈ ਕਾਂਗਰਸ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਮੰਗ ਰਹੀ ਹੈ

ਅਤੇ ਪਾਰਟੀ ਜਵਾਬਦੇਹੀ ਵੀ ਚਾਹੁੰਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp