ਨਵੀਂ ਦਿੱਲੀ – ਚੀਨ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਨੂੰ ਚਿੰਤਾ ‘ਚ ਪਾਉਣ ਵਾਲੀ ਹਰਕੱਤ ਕੀਤੀ ਹੈ। ਚੀਨ ਨੇ ਲਾਈਵ ਫਾਇਰ ਟੈਕਟਿਕਲ ਟ੍ਰੇਨਿੰਗ ਦੌਰਾਨ ਮੱਧ ਰੇਂਜ ਦੀ ਮਿਜ਼ਾਈਲ ਦਾਗੀ। ਇਸ ਦੌਰਾਨ ਉਹ ਆਪਣੇ ਫੌਜ ਦੇ ਜਵਾਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਕਿਵੇਂ ਇਸ ਮਿਜ਼ਾਈਲ ਨੂੰ ਲਾਂਚ ਕੀਤਾ ਜਾਂਦਾ ਹੈ। ਚੀਨ ਦੀ ਫੌਜ ਪੀ.ਐੱਲ.ਏ. ਦੇ 77ਵੇਂ ਗਰੁੱਪ ਆਰਮੀ ਨੇ ਅਗਸਤ ਦੇ ਆਖਰੀ ਦਿਨਾਂ ‘ਚ ਇਸ ਮਿਜ਼ਾਈਲ ਦੀ ਲਾਂਚਿੰਗ ਕੀਤੀ ਸੀ। ਇਹ ਉਹੀ ਗਰੁੱਪ ਹੈ ਜਿਸ ਨੇ ਸਾਲ 1962 ‘ਚ ਭਾਰਤ ਨਾਲ ਹੋਈ ਲੜਾਈ ‘ਚ ਪ੍ਰਮੁੱਖ ਭੂਮਿਕਾ ਨਿਭਾਈ ਸੀ।ਚੀਨ ਦੀ 77ਵੀਂ ਗਰੁੱਪ ਆਰਮੀ ਨੇ ਇਸ ਮਿਜ਼ਾਈਲ ਦਾ ਪ੍ਰੀਖਣ ਕਿਸ ਜਗ੍ਹਾ ‘ਤੇ ਕੀਤਾ ਹੈ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਚੀਨ ਦੇ ਫੌਜ ਦੀ ਇਹ ਬਟਾਲੀਅਨ ਹਿਮਾਲਿਆ ਦੇ ਆਸਪਾਸ ਹੀ ਕਿਤੇ ਤਾਇਨਾਤ ਹੈ। ਇਸ ਬਟਾਲੀਅਨ ਨੂੰ ਪਹਾੜਾਂ ‘ਤੇ ਲੜਾਈ ਕਰਨ ਦਾ ਅਨੁਭਵ ਹੈ। ਇਸ ਬਟਾਲੀਅਨ ਨੇ ਭਾਰਤ ਤੋਂ ਇਲਾਵਾ ਜਾਪਾਨ, ਕੋਰੀਆ ਅਤੇ ਵਿਅਤਨਾਮ ਨਾਲ ਵੀ ਲੜਾਈ ਕੀਤੀ ਸੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


