ਕੰਗਨਾ ਮੁੰਬਈ ਪੁੱਜੀ; ਹਵਾਈ ਅੱਡੇ ’ਤੇ ਪੁੱਜਦਿਆਂ ਹੀ ਹੰਗਾਮਾ ਸ਼ੁਰੂ ਬੰਬੇ ਹਾਈ ਕੋਰਟ ਵੱਲੋਂ ਬੀਐੱਮਸੀ ਨੂੰ ਅਦਾਕਾਰਾ ਦੇ ਬੰਗਲੇ ਦੀ ਭੰਨ੍ਹ ਤੋੜ ਤੁਰੰਤ ਰੋਕ ਦੇ ਹੁਕਮ

ਮੁੰਬਈ, 9 ਸਤੰਬਰ

ਮਸ਼ਹੂਰ ਅਦਾਕਾਰ ਸ਼ੁਸਾਂਤ ਰਾਜਪੂਤ ਦੀ ਭੇਤਭਰੀ ਮੌਤ ਤੋਂ ਬਾਅਦ ਮਹਾ ਨਗਰੀ ਮੁੰਬਈ ਵਿੱਚ ਡਰੱਗ ਮਾਫੀਆ ਖਿਲਾਫ਼ ਆਪਣੀ ਬੁਲੰਦ ਕਰਨ ਵਾਲੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਮੁਹਾਲੀ ਤੋਂ ਮੁੰਬਈ ਪੁੱਜ ਗਈ ਪਰ ਹਵਾਈ ਅੱਡੇ ’ਤੇ ਪੁੱਜਦੇ ਸਾਰ ਹੀ ਸ਼ਿਵ ਸੈਨਿਕਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਕਰਨੀ ਸੈਨਾ ਅਦਾਕਾਰਾ ਦੇ ਹੱਕ ਵਿੱਚ ਨਿੱਤਰ ਆਈ। ਇਸ ਤੋਂ ਬਾਅਦ ਉਹ ਆਪਣੇ ਘਰ ਪੁੱਜੀ ਤੇ ਉਥੋਂ ਟਵੀਟ ਕੀਤਾ ਕਿ ਉਸ ਲਈ ਉਸ ਦਾ ਦਫ਼ਤਰ ਰਾਮ ਮੰਦਰ ਹੈ ਤੇ ਉਸ ਨੇ ਕਈ ਨਾਜਾਇਜ਼ ਉਸਾਰੀ ਨਹੀਂ ਸੀ ਕਰਵਾਈ। ਉਸ ਨੇ ਘਰ ਦੀ ਭੰਨ੍ਹ ਤੋੜ ਦਾ ਵੀਡੀਓ ਵੀ ਜਾਰੀ ਕੀਤਾ। ਅੱਜ ਸਵੇਰੇ ਕੰਗਨਾ ਦੇ ਮੁੰਬਈ ਸਥਿਤ ਬੰਗਲੇ ਵਿੱਚ ਨਾਜਾਇਜ਼ ਉਸਾਰੀਆ ਨੂੰ ਬੀਐੱਮਸੀ ਨੇ ਢਾਹ ਦਿੱਤਾ ਪਰ ਬੰਬੇ ਹਾਈ ਕਰੋਟ ਨੇ ਬੰਗਲੇ ਦੀ ਭੰਨ੍ਹ ਤੋੜ ਤੁਰੰਤ ਰੋਕਣ ਦੇ ਹੁਕਮ ਦੇ ਦਿੱਤੇ ਹਨ।

ਮੁਹਾਲੀ (ਦਰਸ਼ਨ ਸਿੰਘ ਸੋਢੀ)ਇਸ ਤੋਂ ਪਹਿਲਾਂ ਕੰਗਣਾ ਨੇ ਮੁਹਾਲੀ ਹਵਾਈ ਅੱਡੇ ਤੋਂ ਇੰਡੀਗੋ ਦੇ ਜਹਾਜ਼ ਰਾਹੀਂ ਮੁੰਬਈ ਦੀ ਉਡਾਣ ਭਰੀ ਹੈ। ਉਸ ਨਾਲ ਕਈ ਕੌਮਾਂਤਰੀ ਟੀਵੀ ਚੈਨਲਾਂ ਦੇ ਮੀਡੀਆ ਕਰਮੀ ਵੀ ਨਾਲ ਰਵਾਨਾ ਹੋਏ ਦੱਸੇ ਜਾ ਰਹੇ ਹਨ। ਉਹ ਅੱਜ ਸਵੇਰੇ ਕਰੀਬ ਪੌਣੇ 11 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਏਅਰਪੋਰਟ ‘ਤੇ ਪਹੁੰਚੀ ਸੀ। ਕੰਗਨਾ ਦੀ ਸੁਰੱਖਿਆ ਦੇ ਮੱਦੇਨਜ਼ਰ ਕੌਮਾਂਤਰੀ ਏਅਰਪੋਰਟ ਤੇ ਸਖ਼ਤ ਸੁਰੱਖਿਆ ਪ੍ਬੰਧ ਕੀਤੇ ਗਏ। ਏਅਰਪੋਰਟ ਅਤੇ ਨੇੜਲਾ ਇਲਾਕਾ ਪੁਲੀਸ ਛਾਊਣੀ ਵਿੱਚ ਤਬਦੀਲ ਸੀ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੜਕ ਰਸਤੇ ਮੁਹਾਲੀ ਪਹੁੰਚੇ ਸਨ। ਇਸ ਤੋਂ ਪਹਿਲਾਂ ਰਸਤੇ ਵਿੱਚ ਕੰਗਨਾ ਨੇ ਇੱਕ ਮੰਦਰ ਵਿੱਚ ਮੱਥਾ ਵੀ ਟੇਕਿਆ। ਉਹ ਆਪਣੇ ਨਾਲ ਕਰੋਨਾ ਨੈਗੇਟਿਵ ਦਾ ਸਰਟੀਫਿਕੇਟ ਵੀ ਲੈ ਕੇ ਜਾ ਰਹੀ ਹੈ।

ਮੁਹਾਲੀ ਏਅਰਪੋਰਟ ‘ਤੇ ਪਹੁੰਚਣ ਸਮੇਂ ਮੀਡੀਆ ਤੋਂ ਪੂਰੀ ਦੂਰੀ ਬਣਾ ਕੇ ਰੱਖੀ। ਵਾਈ ਪਲੱਸ ਸੁਰੱਖਿਆ ਕਰਮੀਆਂ ਨੇ ਮੀਡੀਆ ਨੂੰ ਕੰਗਨਾ ਦੇ ਨੇੜੇ ਨਹੀਂ ਜਾਣ ਦਿੱਤਾ। ਏਅਰਪੋਰਟ ਨੇ ਅਦਾਕਾਰਾ ਦਾ ਕਰੋਨਾ ਸਬੰਧੀ ਮੈਡੀਕਲ ਚੈੱਕਅਪ ਵੀ ਕੀਤਾ ਗਿਆ।  -tribune india

Share:

Facebook
Twitter
Pinterest
LinkedIn
matrimonail-ads
On Key

Related Posts

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.