ਭਾਰਤ ‘ਚ ਗੁੜਗਾਓਂ ਸਭ ਤੋਂ ਪ੍ਰਦੂਸ਼ਤ, ਦਿੱਲੀ ਦੀ ਹਵਾ ਵੀ ਖ਼ਰਾਬ

ਗੁੜਗਾਓਂ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਗੁੜਗਾਓਂ ਨੂੰ ਦੇਸ਼ ਦਾ ਸਭ ਤੋਂ ਪ੍ਰਦੂਸ਼ਤ ਐਲਾਨ ਕੀਤਾ ਹੈ। ਜਿਨ੍ਹਾਂ 62 ਸ਼ਹਿਰਾਂ ਵਿਚ ਹਵਾ ਦੀ ਗੁਣਵਤਾ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿਚੋਂ ਸਭ ਤੋਂ ਬੁਰੀ ਸਥਿਤੀ ਗੁੜਗਾਓਂ ਦੀ ਦੇਖਣ ਨੂੰ ਮਿਲੀ ਹੈ। ਇੱਥੋਂ ਦਾ ਏਅਰ ਕੁਆਲਟੀ ਇੰਡੈਕਸ ਐਤਵਾਰ ਨੂੰ 321 ਮਾਪਿਆ ਗਿਆ ਜੋ ਬਹੁਤ ਖ਼ਰਾਬ ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ-ਐਨਸੀਆਰ ਦੇ ਹੋਰ ਮੁੱਖ ਸ਼ਹਿਰਾਂ, ਦਿੱਲੀ, ਫ਼ਰੀਦਾਬਾਦ, ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਵੀ ਹਵਾ ਦੀ ਗੁਣਵਤਾ ਖ਼ਰਾਬ ਦਰਜ ਕੀਤੀ ਗਈ। ਇਕ ਪਾਸੇ ਜਿੱਥੇ ਅਧਿਕਾਰੀਆਂ ਨੇ ਗੁੜਗਾਓਂ ਦੀ ਹਵਾ ਪ੍ਰਦੂਸ਼ਤ ਹੋਣ ਦੇ ਪਿੱਛੇ ਅਰਬ ਪ੍ਰਾਇਦੀਪ ਤੋਂ ਉਠੇ ਡਸਟ ਸਟ੍ਰਾਮ ਨੂੰ ਜਿੰਮੇਵਾਰ ਦਸਿਆ ਹੈ। ਉਥੇ ਵਾਤਾਵਰਣ ਮਾਹਰਾਂ ਨੇ ਜਿੰਮੇਵਾਰ ਏਜੰਸੀਆਂ ‘ਤੇ ਹੁਣ ਤਕ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦਾ ਨਵੀਨੀਕਰਨ ਨਾ ਕਰਨ ਦਾ ਦੋਸ਼ ਲਗਾਇਆ ਹੈ। ਹਰਿਆਣਾ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਰਬ ਪ੍ਰਾਇਦੀਪ ਵਿਚ ਉਠੇ ਡਸਟ ਸਟ੍ਰਾਮ ਨਾਲ ਦਿੱਲੀ-ਐਨਸੀਆਰ ਵਿਚ ਵੀਰਵਾਰ ਤੋਂ ਹੀ ਹਵਾ ਵਿਚ ਧੂੜ ਦੇ ਕਣ ਵਧ ਗਏ ਹਨ।ਡਸਟ ਸਟ੍ਰਾਮ 27 ਜੁਲਾਈ ਨੂੰ ਓਮਾਨ ਵਿਚ ਸ਼ੁਰੁ ਹੋਇਆ ਸੀ। ਅਗਲੇ ਕੁੱਝ ਦਿਲਾਂ ਵਿਚ ਇਸ ਨੇ ਅਰਬ ਸਾਗਰ ਵਿਚ ਪ੍ਰਵੇਸ਼ ਕੀਤਾ। ਹੁਣ ਇਹ ਧੂੜ ਦੇ ਕਣ ਪੱਛਮੀ ਭਾਰਤ ਅਤੇ ਦਿੱਲੀ-ਐਨਸੀਆਰ ਵਿਚ ਆ ਚੁੱਕੇ ਹਨ। ਸੀਪੀਸੀਬੀ ਦੇ ਏਅਰ ਲੈਬ ਡਿਵੀਜ਼ਨ ਦੇ ਸਾਬਕਾ ਮੁਖੀ ਦੀਪਾਂਕਰ ਸਾਹਾ ਨੇ ਦਸਿਆ ਕਿ ਗੁੜਗਾਓਂ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ ਕਿਉਂਕਿ ਇਹ ਦਿੱਲੀ ਦੇ ਪੱਛਮ ਵਿਚ ਸਥਿਤ ਹੈ ਅਤੇ ਧੂੜ ਦੇ ਕਣ ਉਤਰ ਪੱਛਮ ਦਿਸ਼ਾ ਤੋਂ ਆ ਰਹੇ ਹਨ।
ਦਿੱਲੀ ਅਤੇ ਐਨਸੀਆਰ ਵਿਚ ਨਮੀ ਦਾ ਪੱਧਰ ਕਾਫ਼ੀ ਉਚਾ ਹੈ, ਇਸ ਲਈ ਪਾਰਟੀਕੁਲੇਟ ਮੈਟਰ ਹਵਾ ਦੀ ਨਮੀ ਵਿਚ ਚਿਪਕ ਜਾਂਦੇ ਹਨ। ਜਦੋਂ ਤਕ ਤੇਜ਼ ਹਵਾ ਅਤੇ ਬਾਰਿਸ਼ ਨਹੀਂ ਹੁੰਦੀ, ਪੂਰੇ ਖੇਤਰ ਵਿਚ ਇਹੀ ਸਥਿਤੀ ਬਣੀ ਰਹਿ ਸਕਦੀ ਹੈ। ਹਾਲਾਂਕਿ ਅਸੀਂ ਪ੍ਰਦੂਸ਼ਣ ਦੇ ਲਈ ਜਿੰਮੇਵਾਰ ਸਥਾਨਕ ਕਾਰਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.