Ad-Time-For-Vacation.png

ਸਿੱਖਾਂ ਲਈ ਸਬਕ…

ਦੂਜੇ ਵਿਸ਼ਵ ਯੁੱਧ ਸਮੇਂ 6 ਅਗਸਤ ਤੇ 9 ਅਗਸਤ ਨੂੰ ਅਮਰੀਕਾ ਨੇ ਜਪਾਨ ਦੇ ਦੋ ਵੱਡੇ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸ਼ਾਕੀ ਤੇ ਐਟਮ ਬੰਬ ਸੁੱਟ ਕੇ ਜਿੱਥੇ ਲਗਭਗ 2 ਲੱਖ ਜਪਾਨੀਆਂ ਨੂੰ ਮਾਰ ਮੁਕਾਇਆ ਸੀ ਉਥੇ ਪੂਰੀ ਦੁਨੀਆ ਨੂੰ ਕੰਬਾ ਕੇ ਰੱਖ ਦਿੱਤਾ ਸੀ ਅਤੇ ਇਸ ਭਿਆਨਕ ਤਬਾਹੀ ਨੇ ਮਨੁੱਖ ਨੂੰ ਇਹ ਅਹਿਸਾਸ ਵੀ ਕਰਵਾਇਆ ਸੀ ਕਿ ਉਹ ਐਨਾ ਜ਼ਹਿਰੀਲਾ ਤੇ ਤਬਾਹਕੁੰਨ ਵੀ ਹੋ ਸਕਦਾ ਹੈ ਕਿ ਬੇਦੋਸ਼ਿਆ ਤੇ ਮਾਸੂਮਾਂ ਦਾ ਖੂਨ ਦੇ ਦਰਿਆ ਵਗਾ ਸਕਦਾ ਹੈ। ਇਸ ਤਬਾਹੀ ਤੇ ਮਨੁੱਖ ਦੀ ਮਾਰੂ ਪ੍ਰਵਿਰਤੀ ਨੂੰ ਅੱਜ ਸਮੁੱਚਾ ਵਿਸ਼ਵ ਹਰ ਵਰ੍ਹੇ 6 ਅਗਸਤ ਨੂੰ ਯਾਦ ਕਰਦਾ ਹੈ। ਇਥੋਂ ਤੱਕ ਕਿ ਉਨ੍ਹਾਂ ਐਟਮੀ ਬੰਬਾਂ ਨੂੰ ਸੁੱਟਣ ਦਾ ਹੁਕਮ ਦੇਣ ਵਾਲੇ ਅਮਰੀਕੀ ਰਾਸ਼ਟਰਪਤੀ ਟੂਰਮੈਨ ਦਾ ਪੋਤਰਾ ਡੇਨੀਅਲ ਇਸ ਸਮੇਂ ਖ਼ੁਦ ਜਪਾਨ ਪੁੱਜ ਕੇ ਜਾਪਾਨੀਆਂ ਦਾ ਦਰਦ ਵੰਡਾ ਰਿਹਾ ਹੈ। ਵਿਸ਼ਵ ਯੁੱਧ ‘ਚ ਜਦੋਂ ਵੱਖ-ਵੱਖ ਦੇਸ਼, ਵੱਖ-ਵੱਖ ਧੜਿਆਂ ‘ਚ ਵੰਡ ਕੇ, ਆਪੋ-ਆਪਣੇ ਧੜ੍ਹੇ ਦੀ ਸਰਦਾਰੀ ਲਈ ਇਕ-ਦੂਜੇ ਨਾਲ ਕਰੋ ਜਾਂ ਮਰੋ ਦੀ ਭਾਵਨਾ ਨਾਲ ਜੂਝ ਰਹੇ ਸਨ, ਉਸ ਸਮੇਂ ਵਰਤੇ ਗਏ ਐਟਮੀ ਬੰਬ ਨੂੰ ‘ਮਨੁੱਖਤਾ’ ਕਿਸੇ ਵੀ ਕੀਮਤ ਤੇ ਜਾਇਜ਼ ਠਹਿਰਾਉਣ ਲਈ ਤਿਆਰ ਨਹੀਂ, ਹਾਲਾਂਕਿ ‘ਜੰਗ ਤੇ ਪਿਆਰ’ ‘ਚ ਹਰ ਕੁਝ ਜਾਇਜ਼ ਮੰਨਿਆ ਜਾਂਦਾ ਹੈ, ਦੀ ਧਾਰਣਾ ਵੀ ਪ੍ਰਚੱਲਿਤ ਹੈ, ਮਾਸੂਮਾਂ ਤੇ ਬੇਗੁਨਾਹਾਂ ਦਾ ਖੂਨ ਵਹਾਉਣਾ ਕੋਈ ਵੀ ਮਾਨਵਾਦੀ ਸੋਚ ਵਾਲਾ ਵਿਅਕਤੀ ਕਦੇ ਵੀ ਬਰਦਾਸ਼ਤ ਨਹੀਂ ਕਰਦਾ, ਪ੍ਰੰਤੂ ਸਿੱਖ ਕੌਮ ਆਪਣੀ ਹੋਂਦ ਤੋਂ ਬਾਅਦ, ਤਿੰਨ ਵਾਰ ਅਜਿਹੇ ਭਿਆਨਕ ਦੌਰ ‘ਚੋਂ ਗੁਜ਼ਰੀ ਹੈ, ਜਦੋਂ ਸਮੇਂ ਦੀਆਂ ਹਾਕਮ ਤੇ ਜ਼ਾਲਮ ਸ਼ਕਤੀਆਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਤੇ ਅੰਨ੍ਹਾ ਜ਼ੁਲਮ ਕੀਤਾ। ਵੱਡਾ ਤੇ ਛੋਟਾ ਘੱਲੂਘਾਰਾ ਵਿਦੇਸ਼ੀ ਹਮਲਾਵਰ ਮੁਗਲਾਂ ਦੇ ਜ਼ੋਰ-ਜਬਰ ਦਾ ਸਿਖ਼ਰ ਸੀ।
ਵਿਦੇਸ਼ੀ ਧਾੜਵੀ ਲੋਕਾਂ ਵੱਲੋਂ ਦੂਜੇ ਦੇਸ਼ ਨੂੰ ਲੁੱਟਣ ਤੇ ਕੁੱਟਣ ਲਈ ਕੀਤੇ ਜਾਂਦੇ ਹਮਲਿਆਂ ਦੇ ਰਾਹ ‘ਚ ਰੋੜਾ ਬਣਨ ਵਾਲੇ ਸਿੱਖਾਂ ਨੂੰ ਟਿਕਾਣੇ ਲਾਉਣ ਲਈ ਅਬਦਾਲੀ ਦੇ ਹਮਲੇ ਕਿਸੇ ਐਟਮੀ ਬੰਬ ਤੋਂ ਘੱਟ ਨਹੀਂ ਸਨ, ਪ੍ਰੰਤੂ ਸਿੱਖਾਂ ਨੇ ਕਿਉਂਕਿ ਸੁਨਹਿਰੇ ਸਿੱਖੀ ਸਿਧਾਤਾਂ ਦੀ ਰਾਖ਼ੀ ਲਈ, ਜਿਹੜੇ ਸਿਧਾਂਤ ਜ਼ੋਰ-ਜਬਰ ਤੇ ਜ਼ੁਲਮ ਕਰਨਾ ਤੇ ਸਹਿਣਾ, ਇਕੋ ਜਿਨ੍ਹਾਂ ਗੁਨਾਹ ਮੰਨਦੇ ਹਨ, ਉਨ੍ਹਾਂ ਦੀ ਰਾਖੀ ਲਈ, ਜੂਝਦੇ ਸ਼ਹੀਦੀਆਂ ਪਾਈਆਂ ਅਤੇ ਇਹ ਦੋਵੇਂ ਘੱਲੂਘਾਰੇ ਸਿੱਖਾਂ ਦੀ ਸੂਰਮਤਾਈ, ਬਹਾਦਰੀ, ਨਿੱਡਰਤਾ ਅਤੇ ਸਿੱਖੀ ਸਿਧਾਤਾਂ ਤੇ ਅਡੋਲ ਰਹਿਣ ਦੀ ਪ੍ਰਪੱਕਤਾ ਦੇ ਪ੍ਰਤੀਕ ਹਨ, ਇਸ ਲਈ ਇਨ੍ਹਾਂ ਦੀ ਯਾਦ ਕੌਮ ਦੇ ਸ਼ਾਨਾਮੱਤੇ ਵਿਰਸੇ ਵਜੋਂ ਮਨਾਈ ਜਾਂਦੀ ਹੈ। ਪ੍ਰੰਤੂ ਸਿੱਖ ਕੌਮ ਦਾ ਤੀਜਾ ਘੱਲੂਘਾਰਾ, ਇਕ ਦੇਸ਼ ਦੀ ਇਕ ਘੱਟ ਗਿਣਤੀ ਤੇ ਕੀਤਾ ਜ਼ਾਲਮਾਨਾ ਹਮਲਾ ਸੀ, ਜਿਹੜਾ ਅਮਰੀਕਾ ਵੱਲੋਂ ਦੁਸ਼ਮਣ ਦੇਸ਼ ਤੇ ਸੁੱਟੇ ਗਏ ਐਟਮ ਬੰਬਾਂ ਤੋਂ ਕਿਤੇ ਵਧੇਰੇ ਭਿਆਨਕ, ਗੈਰ ਮਨੁੱਖੀ, ਸ਼ਰਮਨਾਕ ਅਤੇ ਜ਼ੁਲਮ ਦੀ ਸਿਖ਼ਰ ਸੀ। ਦੇਸ਼ ਦੀ ਹਕੂਮਤ ਵੱਲੋਂ ਆਪਣੇ ਦੇਸ਼ ਦੀ ਘੱਟਗਿਣਤੀ ਦੇ ਸਭ ਤੋਂ ਉਚੇ-ਸੁੱਚੇ ਧਾਰਮਿਕ ਅਸਥਾਨ ਤੇ ਫੌਜੀ ਹਮਲਾ ਅਤੇ ਫਿਰ ਦੇਸ਼ ਦੀਆਂ ਸੜਕਾਂ ਤੇ ਦੇਸ਼ ਦੀ ਘੱਟਗਿਣਤੀ ਦਾ ਦੇਸ਼ ਦੀ ਬਹੁਗਿਣਤੀ ਵੱਲੋਂ ਸਰਕਾਰ ਦੀ ਸ਼ੈਅ ਤੇ ਹਮਾਇਤ ਨਾਲ ਕੀਤਾ ਸ਼ਰੇਆਮ ਭਿਆਨਕ ਕਤਲੇਆਮ, 20ਵੀਂ ਸਦੀ ਦਾ ਸਭ ਤੋਂ ਭਿਆਨਕ ਤੇ ਜਾਬਰ ਕਾਂਡ ਸੀ, ਜਿਸਨੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ। ਅੱਜ ਜਦੋਂ ਪੂਰੇ ਵਿਸ਼ਵ ‘ਚ ਹਾਕਮਾਂ ਦੇ ਨਿਰਦੀਏਪੁਣੇ ਦੀ ਯਾਦ ਨੂੰ ਮਾਨਵਤਾਵਾਦੀ ਸੰਦਰਭ ‘ਚ ਯਾਦ ਕੀਤਾ ਜਾ ਰਿਹਾ ਹੈ ਤਾਂ ਪੂਰੇ ਵਿਸ਼ਵ ‘ਚ ਬੈਠੇ ਸਿੱਖਾਂ ਨੂੰ ਵੀ ਇਸ ਤੋਂ ਸਬਕ ਲੈਂਦਿਆ, ਸਿੱਖ ਕੌਮ ਨਾਲ ਵਾਪਰੇ ਤੀਜੇ ਘੱਲੂਘਾਰੇ ਬਾਰੇ ਪੂਰੇ ਵਿਸ਼ਵ ‘ਚ ਜਾਗਰੂਕਤਾ ਲਹਿਰ ਚਲਾਉਣ ਦੀ ਲੋੜ ਹੈ ਤਾਂ ਕਿ ਨਵੰਬਰ ਦੇ ਪਹਿਲੇ ਹਫ਼ਤੇ ਪੂਰੇ ਵਿਸ਼ਵ ‘ਚ ਭਾਰਤੀ ਹਕੂਮਤ ਵੱਲੋਂ ਸਿੱਖਾਂ ਤੇ ਢਾਹੇ ਅਣਮਨੁੱਖੀ ਤਸ਼ੱਦਦ ਅਤੇ ਦਰਬਾਰ ਸਾਹਿਬ ਤੇ ਕੀਤੇ ਫੌਜੀ ਹਮਲੇ ਦੀ ਯਾਦ ਇਸ ਢੰਗ ਨਾਲ ਮਨਾਈ ਜਾਵੇ ਤਾਂ ਕਿ ਸਮੁੱਚੇ ਵਿਸ਼ਵ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਨਾਲ ਭਾਰਤ ‘ਚ ਕੀ ਅਣਹੋਣੀ ਵਾਪਰੀ ਹੈ।
ਅਮਰੀਕੀ ਰਾਸ਼ਟਰਪਤੀ ਦੇ ਪੋਤਰੇ ਡੈਨੀਅਲ ਨੇ ਆਪਣੇ ਦਾਦੇ ਦੇ ਅਹਿਸਾਸਾਂ ਨੂੰ, ਜਿਹੜੇ ਐਟਮੀ ਬੰਬਾਂ ਨਾਲ ਹੋਈ ਤਬਾਹੀ ਤੋਂ ਬਾਅਦ, ਉਸਦੇ ਮਨ ‘ਚ ਪੈਦਾ ਹੋਏ ਸਨ, ਜਪਾਨੀਆਂ ਨਾਲ ਸਾਂਝਾ ਕੀਤਾ ਹੈ, ਪ੍ਰੰਤੂ ਭਾਰਤ ‘ਚ ਸਮੇਂ ਦੇ ਹਾਕਮਾਂ ਨੂੰ ਅਜਿਹਾ ਅਹਿਸਾਸ ਅੱਜ ਤੱਕ ਪੈਦਾ ਹੀ ਨਹੀਂ ਹੋਇਆ, ਕਿਉਂਕਿ ਜੇ ਆਪਣੀ ਗਲਤੀ ਦਾ ਪਛਤਾਵਾ, ਭਾਰਤੀ ਹਾਕਮਾਂ ਦੇ ਮਨਾਂ ‘ਚ ਪੈਦਾ ਹੋਇਆ ਹੁੰਦਾ ਤਾਂ ਉਹ ਸਿੱਖਾਂ ਨੂੰ ਘੱਟੋ-ਘੱਟ ਇਨਸਾਫ਼ ਜ਼ਰੂਰ ਦਿੰਦੇ, ਪ੍ਰੰਤੂ ਅੱਜ ਤਿੰਨ ਦਹਾਕਿਆਂ ਤੋਂ ਵੱਧ ਸਾਲ ਬੀਤ ਜਾਣ ਦੇ ਬਾਵਜੂਦ ਭਾਰਤੀ ਅਦਾਲਤਾਂ, ਉਲਟਾ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵਰਗਿਆਂ ਨੂੰ ਫਾਂਸੀ ਤੇ ਲਟਕਾਉਣ ਦੀ ਥਾਂ ਉਲਟਾ ਉਨ੍ਹਾਂ ਨੂੰ ਰਾਹਤ ਤੇ ਰਾਹਤ ਦੇ ਰਹੀਆਂ ਹਨ। ਸਮੇਂ ਦੇ ਹਾਕਮਾਂ ਨੇ ਸਮੁੱਚੇ ਦੇਸ਼ ‘ਚ ਥਾਂ—ਥਾਂ ਵਾਪਰੇ ਸਿੱਖ ਕਤਲੇਆਮ ਦੀਆਂ ਸਾਰੀਆਂ ਘਟਨਾਵਾਂ ਦੀਆਂ ਹਾਲੇਂ ਤੱਕ ਮੁੱਢਲੀਆਂ ਰਿਪੋਰਟਾਂ ਤੱਕ ਦਰਜ ਨਹੀਂ ਕੀਤੀਆਂ। ਇਸ ਲਈ ਜ਼ਰੂਰੀ ਹੈ ਕਿ ਸਿੱਖ, ਸਮੁੱਚੇ ਵਿਸ਼ਵ ‘ਚ ਭਾਰਤੀ ਹਕੂਮਤ ਦੇ ਜ਼ੁਲਮ-ਜਬਰ ਤੇ ਤਸ਼ੱਦਦ ਨੂੰ ਨੰਗਾ ਕਰਨ ਲਈ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਕਾਂਡ ਦੀ ਤਰਜ਼ ਤੇ ਵਿਸ਼ਵ ਪੱਧਰੀ ਦਿਹਾੜਾ ਮਨਾਉਣ, ਜਿਹੜਾ ਕਿ ਦੁਨੀਆ ਦੇ ਹਰ ਅਮਨ ਪਸੰਦ ਨਾਗਰਿਕ ਨੂੰ ਨਾਲ ਜੋੜੇ ਤਾਂ ਕਿ ਉਸ ਦਿਨ ਭਾਰਤੀ ਹਕੂਮਤ ਨੂੰ ਆਪਣਾ ਕਰੂਰ ਤੇ ਕਰੂਪ ਚਿਹਰਾ ਦੁਨੀਆ ਤੋਂ ਲਕਾਉਣਾ ਪਵੇ। ਅੱਜ ਜਦੋਂ ਸੰਚਾਰ ਸਾਧਨਾਂ ‘ਚ ਆਈ ਇਨਕਲਾਬੀ ਤਬਦੀਲੀ ਕਾਰਣ, ਦੁਨੀਆ ਇਕ ਪਿੰਡ ‘ਚ ਸਿਮਟ ਗਈ ਹੈ ਤਾਂ ਜਦੋਂ ਅਸੀਂ ਅਜਿਹਾ ਗੰਭੀਰ ਤੇ ਪ੍ਰਭਾਵੀ ਯਤਨ ਕਰਾਂਗੇ ਤਾਂ ਉਸਦਾ ਪੂਰੇ ਵਿਸ਼ਵ ‘ਚ ਇਕਦਮ ਪ੍ਰਭਾਵ ਜਾਵੇਗਾ, ਜਿਸਦਾ ਸੇਕ ਭਾਰਤੀ ਹਕੂਮਤ ਤੱਕ ਜ਼ਰੂਰ ਪੁੱਜੇਗਾ ਤੇ ਉਹ ਸਿੱਖਾਂ ਨੂੰ ਇਨਸਾਫ਼ ਦੇਣ ਲਈ ਮਜ਼ਬੂਰ ਹੋਵੇਗੀ।

-ਜਸਪਾਲ ਸਿੰਘ ਹੇਰਾਂ

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.