ਸੰਜੀਵ ਗੁਪਤਾ, ਜਗਰਾਓਂ : ਨੇੜਲੇ ਪਿੰਡ ਬੜੈਚ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ‘ਚ ਬੜੈਚ ਇਕਾਈ ਦਾ ਗਠਨ ਕਰਦਿਆਂ ਮਨਦੀਪ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।
ਜਥੇਬੰਦੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁੁਰਾ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾ, ਬਲਾਕ ਸੁੁਧਾਰ ਜਗਤਾਰ ਸਿੰਘ ਐਤੀਆਣਾ ਨੇ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਂਗ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਕਿਸਾਨ ਦੋਖੀ, ਵਾਅਦਿਆਂ ਤੋਂ ਮੁਕਰਨ ਵਾਲੀ ਤੇ ਲਾਅਰੇ ਲਾ ਕੇ ਡੰਗ ਟਪਾਉਣ ਵਾਲੀ ਸਰਕਾਰ ਸਾਬਤ ਹੋਈ ਹੈ। ਇਸ ਸਰਕਾਰ ਨੇ ਸੂਬੇ ‘ਚ ਆਏ ਹੜ੍ਹਾਂ ਕਾਰਨ ਆਰਥਿਕ ਬੋਝ ਥੱਲੇ ਦੱਬੇ ਕਿਸਾਨਾਂ ਨੂੰ ਮੁਆਵਜ਼ੇ ਦੇ ਨਾਮ ‘ਤੇ ਸਿਆਸਤ ਕਰ ਰਹੀ ਹੈ। ਅਫਸੋਸ ਦੀ ਗੱਲ ਹੈ ਕਿ ਸਰਕਾਰ ਅਜੇ ਤਕ ਗਿਰਦਾਵਰੀਆਂ ਤਕ ਨਹੀਂ ਕਰਵਾ ਸਕੀ।
ਚੋਣ ਦੌਰਾਨ ਪ੍ਰਧਾਨ ਮਨਦੀਪ ਕੁਮਾਰ, ਮੀਤ ਪ੍ਰਧਾਨ ਹਰਿੰਦਰ ਸਿੰਘ, ਖਜਾਨਚੀ ਮਨਧੀਰ ਸਿੰਘ, ਜਨਰਲ ਸਕੱਤਰ ਮੁੁਨੀਸ਼ ਕੁੁਮਾਰ, ਪ੍ਰਰੈੱਸ ਸਕੱਤਰ ਗੁਰਬਿੰਦਰ ਸਿੰਘ, ਸੈਕਟਰੀ ਸੁੁਖਵਿੰਦਰ ਸਿੰਘ, ਸਹਾਇਕ ਖਜਾਨਚੀ ਹਰਪ੍ਰਰੀਤ ਸਿੰਘ, ਸੀਨੀਅਰ ਸਲਾਹਕਾਰ ਬਲਦੇਵ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਗਰਾਓਂ ਹਰਚੰਦ ਸਿੰਘ, ਗੁਰਸੇਵਕ ਸਿੰਘ ਦਾਖਾ, ਅਵਤਾਰ ਸਿੰਘ ਦਾਖਾ, ਸੁੁਖਰਾਜ ਸਿੰਘ ਦਾਖਾ, ਦੇਸ ਰਾਜ ਸਿੰਘ ਕਮਾਲਪੁੁਰਾ, ਸੁਖਦੇਵ ਸਿੰਘ, ਸੁੁਖਦੇਵ ਸਿੰਘ ਐਤੀਆਣਾ ਹਾਜ਼ਰ ਸਨ।



