ਦਾਖਾ:-ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਐੱਚ.ਐੱਸ.ਫੂਲਕਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਿੱਥੇ ਦੋਸ਼ੀਆਂ ਨੂੰ ਬਚਾ ਰਹੀ ਹੈ ਉੱਥੇ ਹੀ ਪੰਜਾਬ ਦੇ ਲੋਕਾਂ ਅਤੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡ ਰਹੀ ਹੈ। ਇਸ ਲਈ ਮੈਂ ਕਾਂਗਰਸ ਦੇ 5 ਮੰਤਰੀਆਂ ਨੂੰ 15 ਦਿਨਾਂ ਦਾ ਅਲਟੀਮੇਟਮ ਦਿੰਦਾ ਹੈ।ਅਲਟੀਮੇਮਤ ਦਿੰਦਿਆਂ ਮੰਗ ਕਰਦਾ ਹਾਂ ਕਿ ਜੋ ਵੀ ਵਿਧਾਨ ਸਭਾ ‘ਚ ਉਹਨਾਂ 5 ਮੰਤਰੀਆਂ ਨੇ ਬੇਅਦਬੀ ਦੀ ਘਟਨਾਵਾਂ ਅਤੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ, ਜਿਹੜੇ ਵੀ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੇ ਨਾਮ ਲਏ ਹਨ, ਉਹਨਾਂ ਖਿਲਾਫ਼ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਕਾਨੂੰਨੀ ਦੋਸ਼ੀ ਕਰਾਰ ਦੇ ਕੇ ਉਹਨਾਂ ਖਿਲਾਫ਼ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਓਹਨਾ ਇਹ ਵੀ ਕਿਹਾ ਕਿ ਜੇਕਰ ਇਹ 5 ਮੰਤਰੀ ਜਿਨ੍ਹਾਂ ਵਿੱਚ, ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਮਨਪ੍ਰੀਤ ਸਿੰਘ ਬਾਦਲ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਾ ਦਿਲਵਾ ਸਕੇ ਤਾਂ ਉਹ ਮੰਤਰੀ ਦੇ ਅਹੁਦੇ ਤੇ ਬੈਠਣ ਦੇ ਕਾਬਲ ਨਹੀਂ ਹਨ।
ਇਸ ਲਈ ਮੈਂ ਇਹਨਾਂ 5 ਮੰਤਰੀਆਂ ਨੂੰ 15 ਸਤੰਬਰ ਤੱਕ ਅਲਟੀਮੇਟਮ ਦਿੱਤਾ ਜਾਂਦਾ ਹੈ ਕਿ ਜੇਕਰ ਇਹ 5 ਮੰਤਰੀ, ਦੋਸ਼ੀਆਂ ਖਿਲਾਫ਼ ਕੋਈ ਸਖ਼ਤ ਕਦਮ ਨਹੀਂ ਚੁੱਕਦੇ ਤਾਂ ਇਹਨਾਂ ਖਿਲਾਫ਼ ਵਿਧਾਨ ਸਭਾ ‘ੋਚ ਅਸਤੀਫਿਆਂ ਦਾ ਦੌਰ ਸ਼ੁਰੂ ਹੋਵੇਗਾ ਅਤੇ ਪਹਿਲਾ ਅਸਤੀਫ਼ਾ ਮੈਂ ਖ਼ੁਦ ਦਿਆਂਗਾ। ਇਸਦੇ ਨਾਲ ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਅਤੇ ਹਰਮਿੰਦਰ ਸਿੰਘ ਗਿੱਲ ਵੀ ਆਪਣਾ ਅਸਤੀਫ਼ਾ ਦੇਣ। ਫੂਲਕਾ ਦਾ ਕਹਿਣਾ ਹੈ ਕਿ ਮੈਂ ਪੰਜਾਬੀ ਹਾਂ, ਕੌਮ ਨੂੰ ਪਿਆਰ ਕਰਦਾ ਹਾਂ, ਇਸ ਲਈ ਮੈਨੂੰ ਵਿਧਾਨ ਸਭਾ ਤੋਂ ਆਪਣਾ ਅਸੀਤਫ਼ਾ ਦੇਣ ੋਚ ਕੋਈ ਮੁਸ਼ਕਿਲ ਨਹੀਂ ਹੈ। ਇਥੋਂ ਤੱਕ ਕੇ ਮੈਨੂੰ ਆਪਣੀ ਪਾਰਟੀ ਤੋਂ ਆਗਿਆ ਲੈਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ। ਇਹ ਮੇਰਾ ਫੈਸਲਾ ਹੈ ਕਿ ਜੇਕਰ 15 ਸਤੰਬਰ ਤੱਕ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ਼ ਕੋਈ ਸਖ਼ਤ ਕਦਮ ਨਹੀਂ ਚੁੱਕਦੀ ਤਾਂ ਸਭ ਤੋਂ ਪਹਿਲਾ ਅਸਤੀਫ਼ਾ ਮੇਰਾ ਹੋਵੇਗਾ। ਮੈਂ ਅਸਤੀਫ਼ਾ ਦੇ ਕੇ ਕਾਂਗਰਸ ਨੂੰ ਇਹ ਸਾਬਿਤ ਕਰ ਦਿਆਂਗਾ ਕਿ ਉਹ ਰਾਜਨੀਤਿਕ ਫ਼ਾਇਦੇ ਲਈ ਹੋਰ ਪਾਰਟੀਆਂ ਤੇ ਨਿਰਭਰ ਨਾ ਰਹੇ ਅਤੇ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


