ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੇ ਪੰਥਕ ਏਕਤਾ?

19 ਅਗੱਸਤ ਨੂੰ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਆਇਆ ਕਿ ”ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਮੌਕੇ ਸਾਰਾ ਖ਼ਾਲਸਾ ਪੰਥ ਇਕ ਹੋ ਜਾਵੇ। ਜੇ ਪੰਥ ਇਕ ਹੋਵੇਗਾ ਤਾਂ ਅਸੀ ਸਾਰੀ ਦੁਨੀਆਂ ਅੱਗੇ ਗੁਰੂ ਸਾਹਿਬ ਦੇ ਮਿਸ਼ਨ ਦਾ ਚੰਗੇ ਢੰਗ ਨਾਲ ਪ੍ਰਚਾਰ ਕਰ ਸਕਾਂਗੇ।” ਜਥੇਦਾਰ ਜੀ, ਜਿਨ੍ਹਾਂ ਨੇ ਵੀ ਬਾਬੇ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਿਆ, ਉਨ੍ਹਾਂ ਨੂੰ ਤੁਸੀ ਅਪਣੇ ਪੰਥ ਵਿਚੋਂ ਬਾਹਰ ਹੀ ਕਢਿਆ। ਜਿਨ੍ਹਾਂ ਨੇ ਆਪੋ ਅਪਣੀਆਂ ਸੰਪਰਦਾਵਾਂ ਬਣਾ ਕੇ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਉਲਟ ਰੀਤਾਂ ਚਲਾਈਆਂ, ਉਨ੍ਹਾਂ ਨੂੰ ਤੁਸੀ ਪੰਥ ਦਾ ਹਿੱਸਾ ਮੰਨਿਆ।
ਹੁਣ ਤਾਂ ਡਰ ਇਹ ਹੈ ਕਿ ਜਿਵੇਂ ਤੁਸੀ ਖ਼ਾਲਸਾ ਪੰਥ ਦੇ 300 ਸਾਲਾ ਜਨਮ ਦਿਹਾੜੇ ਤੇ ਸਿੱਖ ਇਤਹਾਸ ਹਿੰਦੀ ਵਿਚ ਕਿਤਾਬ ਵੰਡੀ, ਜਿਹੜੀ ਗੁਰੂ ਸਾਹਿਬ ਦਾ ਘੋਰ ਅਪਮਾਨ ਕਰਦੀ ਸੀ, ਕਿਤੇ ਇਹੋ ਜਿਹਾ ਕਾਰਾ ਫਿਰ ਨਾ ਕਰ ਦਿਉ। ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਜੋ ਕਿ ਵੇਦਾਂ ਸਿਮਰਤੀਆਂ ਤੰਤਰ ਪੁਰਾਣ ਆਦਿ ਦੇ ਗਿਆਤਾ ਸਨ, ਜਦੋਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ ਤਾਂ ਬਾਬਾ ਨਾਨਕ ਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਸਿੱਖ ਮੱਤ ਵਿਚ ਆ ਗਏ

ਅਤੇ ”ਸਰਵੋਤਮ ਧਰਮ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਰਵੋਤਮ ਧਰਮ ਖ਼ਾਲਸਾ ਪੰਥ” ਨਾਂ ਦੀ ਪੁਸਤਕਾ ਲਿਖੀ ਜੋ ਸ਼੍ਰੋਮਣੀ ਕਮੇਟੀ ਨੇ 1974 ਵਿਚ ਹਿੰਦੀ ਤੇ ਪੰਜਾਬੀ ਵਿਚ ਛਪਵਾਉਣੀ ਸ਼ੁਰੂ ਕੀਤੀ। ਪਰ ਹੁਣ ਹਿੰਦੀ ਵਿਚ ਛਾਪਣੀ ਤਾਂ ਬਿਲਕੁਲ ਬੰਦ ਕਰ ਦਿਤੀ ਗਈ ਹੈ ਅਤੇ ਪੰਜਾਬੀ ਵਿਚ ਨਾਂ-ਮਾਤਰ ਹੀ ਛਪਵਾਈ ਜਾਂਦੀ ਹੈ। ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਇਹ ਛਾਪੀ ਜਾਂਦੀ ਪਰ ਤੁਸੀ ਤਾਂ ਹਿੰਦੀ ਵਿਚ ਵੀ ਛਾਪਣੀ ਬੰਦ ਕਰ ਦਿਤੀ ਤਾਕਿ ਹਰਿਆਣੇ ਤਕ ਵੀ ਕਿਤਾਬ ਨਾ ਕੋਈ ਪੜ੍ਹ ਸਕੇ।
ਜੇਕਰ ਵਾਕਿਆਂ ਹੀ ਤੁਸੀ ਬਾਬੇ ਨਾਨਕ ਦੇ ਮਿਸ਼ਨ ਨੂੰ ਚੰਗੇ ਢੰਗ ਨਾਲ ਪ੍ਰਚਾਰਨਾ ਚਾਹੁੰਦੇ ਹੋ ਤਾਂ ਰਾਮ ਤੀਰਥ ਜੀ ਦੀ ਲਿਖੀ ਇਸ ਪੁਸਤਕਾ ਨੂੰ ਹਿੰਦੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਘੱਟੋ ਘੱਟ 50 ਲੱਖ ਤਕ ਛਪਵਾਉ ਅਤੇ 2019 ਵਿਚ 1 ਸਾਲ ਵਿਚ ਵੰਡਣ ਦਾ ਟੀਚਾ ਰੱਖੋ।–ਵਕੀਲ ਸਿੰਘ ਬਰਾੜ,

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.