ਚਾਨਾ/ਬਰਾੜ ਫਰੀਦਕੋਟ : ਬਾਬਾ ਫਰੀਦ ਬਾਸਕਿਟਬਾਲ ਕਲੱਬ ਦੇ ਇਸ ਵਾਰ ਵੀ ਡਾ. ਮਨਜੀਤ ਸਿੰਘ ਿਢੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ। ਕੋਟਕਪੂਰਾ-ਫਰੀਦਕੋਟ ਸੜਕ ‘ਤੇ ਸਥਿੱਤ ਬਾਬਾ ਫਰੀਦ ਕਾਲਜ ਆਫ ਨਰਸਿੰਗ ਵਿਖੇ ਕਲੱਬ ਦੇ ਸੈਕਟਰੀ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕਲੱਬ ਦੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਡਾ. ਮਨਜੀਤ ਸਿੰਘ ਿਢੱਲੋਂ ਦੀਆਂ ਪਿਛਲੇ ਸਮੇਂ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਦੁਬਾਰਾ ਫਿਰ ਉਹਨਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਨ ਦੀ ਸਹਿਮਤੀ ਬਣੀ। ਅਮਨਦੀਪ ਸਿੰਘ ਬਾਬਾ ਨੇ ਬਾਕੀ ਕਾਰਜਕਾਰਨੀ ਦੇ ਅਧਿਕਾਰ ਡਾ. ਮਨਜੀਤ ਸਿੰਘ ਿਢੱਲੋਂ ਨੂੰ ਸੌਂਪ ਦਿੱਤੇ। ਡਾ. ਿਢੱਲੋਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੁੱਖ ਸੇਵਾਦਾਰ ਗੁਰਦਿੱਤ ਸਿੰਘ ਸੇਖੋਂ ਵਿਧਾਇਕ, ਮੁੱਖ ਸਰਪ੍ਰਸਤ ਜਾਗੀਰ ਸਿੰਘ ਸਰਾਂ ਸਾਬਕਾ ਡੀਆਈਜੀ, ਸਰਪ੍ਰਸਤ ਮਹੀਪਇੰਦਰ ਸਿੰਘ, ਅਮਨਦੀਪ ਸਿੰਘ ਬਾਬਾ ਨੂੰ ਸੈਕਟਰੀ, ਹਰਪਾਲ ਸਿੰਘ ਪਾਲੀ ਸੀਨੀ. ਮੀਤ ਪ੍ਰਧਾਨ, ਮਦਨ ਲਾਲ ਸ਼ਰਮਾ ਸੀਨੀਅਰ ਸਲਾਹਕਾਰ, ਕਮਲਜੀਤ ਸਿੰਘ ਐੱਮ.ਸੀ. ਸਲਾਹਕਾਰ, ਗੁਰਜੰਟ ਸਿੰਘ ਚੀਮਾ ਖਜਾਨਚੀ, ਗੁਰਿੰਦਰ ਸਿੰਘ ਮਹਿੰਦੀਰੱਤਾ ਪੈ੍ਸ ਸਕੱਤਰ, ਗੁਰਮੀਤ ਸਿੰਘ ਮੈਂਬਰ, ਵਰਿੰਦਰ ਸਿੰਘ ਵਿੰਕਲ ਬਾਸਕਿਟਬਾਲ ਕੋਚ, ਅਮਨਦੀਪ ਸਿੰਘ ਸੰਨੀ, ਪ੍ਰਭਦੀਪ ਸਿੰਘ ਚਾਵਲਾ ਆਦਿ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ। ਡਾ. ਿਢੱਲੋਂ ਨੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾਣ ਵਾਲੇ ਬਾਸਕਿਟਬਾਲ ਟੂਰਨਾਮੈਂਟ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟੀਮਾਂ ਦੀ ਐਂਟਰੀ, ਰਹਿਣ-ਸਹਿਣ, ਰਿਫੈਰਸ਼ਮੈਂਟ, ਜੇਤੂਆਂ ਨੂੰ ਸਨਮਾਨ-ਚਿੰਨ ਤੇ ਨਗਦ ਇਨਾਮ ਦੇਣ ਸਬੰਧੀ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਇਸ ਵਾਰ ਟੂਰਨਾਮੈਂਟ 4 ਦਿਨਾਂ ਦਾ ਕਰਵਾਉਣ ਦਾ ਫੈਸਲਾ ਲਿਆ ਗਿਆ ਜੋ ਕਿ 20 ਤੋਂ 23 ਸਤੰਬਰ ਤੱਕ ਚੱਲੇਗਾ, ਦੇਸ਼ ਦੀਆਂ 8 ਚੋਟੀ ਦੀਆਂ ਬਾਸਕਿਟਬਾਲ ਟੀਮਾਂ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਮੀਟਿੰਗ ਵਿੱਚ ਟੂਰਨਾਮੈਂਟ ਦਾ ਸੱਦਾ-ਪੱਤਰ ਤਿਆਰ ਕਰਨ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਖੇਡ ਪੇ੍ਮੀਆਂ ਦੀ ਸ਼ਮੂਲੀਅਤ ਕਰਵਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰਰੀਤ ਸਿੰਘ ਿਢੱਲੋਂ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



