ਬਰੈਂਪਟਨ—ਬਰੈਂਪਟਨ ‘ਚ ਸਥਿਤ ਓਨਟਾਰੀਓ ਕੋਰਟ ਆਫ ਜਸਟਿਸ ਨੇ ਬਰੈਂਪਟਨ ਵਾਸੀ ਅਜੇ ਸ਼ਰਮਾ ਨੂੰ ਟੈਕਸ ਰਿਟਰਨਾਂ ਭਰਨ ‘ਚ ਧੋਖਾਧੜੀ ਕਰਨ ਦੇ ਦੋਸ਼ ‘ਚ 2 ਸਾਲ ਦੀ ਕੈਦ ਅਤੇ ਲਗਭਗ 1 ਲੱਖ ਡਾਲਰ ਦਾ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਉਸ ਨੂੰ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ ਦੀ ਸਜ਼ਾ ਵੀ ਸੁਣਾਈ ਗਈ। ਕੈਨੇਡਾ ਰੈਵੇਨਿਊ ਏਜੰਸੀ ਮੁਤਾਬਕ ਅਜੇ ਸ਼ਰਮਾ ਨੂੰ 25 ਸਤੰਬਰ 2017 ‘ਚ 5 ਹਜ਼ਾਰ ਤੋਂ ਵਧ ਡਾਲਰ ਦੀ ਇਕ ਧੋਖਾਧੜੀ ‘ਚ ਦੋਸ਼ੀ ਠਹਿਰਾਇਆ ਗਿਆ। ਸੀ.ਆਰ.ਏ. ਜਾਂਚ ‘ਚ ਪਤਾ ਲੱਗਾ ਕਿ ਸ਼ਰਮਾ ਟੈਕਸ ਰਿਟਰਨਾਂ ਭਰਨ ਦਾ ਕਾਰੋਬਾਰ (ਟੈਕਸ ਪ੍ਰੀਪੇਅਰੇਸ਼ਨ ਬਿਜ਼ਨਸ) ਕਰਦਾ ਹੈ ਅਤੇ ‘ਐੱਸ. ਐਂਡ ਐੱਸ ਐਸੋਸੀਏਟਸ’ ਦਾ ਮਾਲਕ ਅਤੇ ਚਾਲਕ ਹੈ। ਉਸ ਨੇ ਸਾਲ 2009 ਤੋਂ 2012 ਦਰਮਿਆਨ 37 ਗਾਹਕਾਂ ਦੀਆਂ 100 ਟੈਕਸ ਰਿਟਰਨਾਂ ਭਰਨ ਲੱਗਿਆ ਧੋਖਾਧੜੀ ਕੀਤੀ। ਆਪਣੇ ਗਾਹਕਾਂ ਦੀਆਂ ਟੈਕਸ ਰਿਟਰਨਾਂ ਭਰਦਿਆਂ ਸ਼ਰਮਾ ਨੇ ਕੁੱਲ 25 ਲੱਖ 77 ਹਜ਼ਾਰ 221 ਡਾਲਰ ਦਾ ਨਕਲੀ ਵਪਾਰ ਘਾਟਾ ਦਿਖਾ ਦਿੱਤਾ। ਇਸ ਦੇ ਨਤੀਜੇ ਵਜੋਂ ਫੈਡਰਲ ਟੈਕਸਾਂ ‘ਚ ਕੁੱਲ 4 ਲੱਖ 88 ਹਜ਼ਾਰ 178 ਡਾਲਰ ਦੀ ਚੋਰੀ ਹੋਈ। ਸ਼ਰਮਾ ਨੇ ਇਸ ਧੋਖਾਧੜੀ ਰਾਹੀਂ ਨਿੱਜੀ ਤੌਰ ‘ਤੇ 96 ਹਜ਼ਾਰ 946 ਡਾਲਰ ਦਾ ਲਾਭ ਕਮਾਇਆ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


