Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਪੱਤਰਕਾਰ ਜੇ ਡੇ ਹਤਿਆਕਾਂਡ : ਛੋਟਾ ਰਾਜਨ ਸਮੇਤ ਹੋਰ 7 ਦੋਸ਼ੀਆਂ ਨੂੰ ਉਮਰ ਕੈਦ

By Admin Published 3 min read
ਕੋਰਟ ਨੇ ਅੰਡਰਵਰਲ‍ਡ ਡਾਨ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿਤਾ ਹੈ ਅਤੇ ਪੱਤਰਕਾਰ ਜਿਗ‍ਨਾ ਵੋਰਾ ਅਤੇ ਜੋਸੇਫ ਪਾਲ‍ਸਨ ਨੂੰ ਬਰੀ ਕਰ ਦਿਤਾ ਹੈ ।

ਮੁੰਬਈ : ਉੱਘੇ ਪੱਤਰਕਾਰ ਜੇ ਡੇ ਕਤਲ ਮਾਮਲੇ ਵਿਚ ਕਰੀਬ ਸੱਤ ਸਾਲ ਬਾਅਦ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਅਪਣਾ ਫ਼ੈਸਲਾ ਸੁਣਾਇਆ । ਅਦਾਲਤ ਨੇ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਹੈ | ਰਾਜਨ ਤੋਂ ਇਲਾਵਾ ਸੱਤ ਹੋਰ ਦੋਸ਼ੀਆਂ ਨੂੰ ਉਮਰ ਭਰ ਜੇਲ ਵਿਚ ਰਹਿਣਾ ਪਵੇਗਾ | ਜਦੋਂ ਕਿ ਅਦਾਲਤ ਨੇ ਪਤਰਕਾਰ ਜਿਗਨਾ ਵੋਰਾ ਅਤੇ ਜੋਸਫ ਪਾਲਸਨ  ਨੂੰ ਬੜੀ ਕਰ ਦਿਤਾ ਹੈ |

ਜੇ ਡੇ ਦੀ ਭੈਣ ਲੀਨਾ ਡੇ ਨੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ ।  ਉਨ੍ਹਾਂ ਕਿਹਾ ਸੀ ਕਿ ਇਕ ਵੀ ਅਪਰਾਧੀ ਬਰੀ ਨਹੀਂ ਹੋਣਾ ਚਾਹੀਦਾ ਹੈ ।  ਸਾਰਿਆਂ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ।  ਉਨ੍ਹਾਂ ਨੇ ਤਿੱਖੇ ਲਹਿਜੇ ਵਿੱਚ ਸਵਾਲ ਕੀਤਾ ਸੀ, ਅਜਿਹਾ ਕਿਉਂ ਹੈ,ਅਸੀਂ ਭੁਗਤ ਰਹੇ ਹੈ ਅਤੇ ਅਪਰਾਧੀ ਆਜ਼ਾਦ ਹਨ, ਮਜੇ ਕਰ ਰਹੇ ਹਨ ।  ਉਨ੍ਹਾਂ ਨੇ ਸ਼ੱਕ ਜਤਾਇਆ ਕਿ ਸਾਰੇ ਅਪਰਾਧੀ ਤਾਕਤਵਰ ਲੋਕ ਹਨ ਜਿਨ੍ਹਾਂ ਦੇ ਕਾਫ਼ੀ ਸੰਪਰਕ ਹਨ ਅਤੇ ਸੰਭਵ ਹੈ ਕਿ ਉਹ ਸਾਰੇ ਬਰੀ ਹੋ ਜਾਣਗੇ । ਲੀਨਾ ਅਜੇ ਵੀ ਅਪਣੇ ਭਰਾ ਦੀ ਮੌਤ ਦੇ ਸਦਮੇ ਤੋਂ ਉਬਰ ਨਹੀਂ ਪਾਈ।

ਪੱਤਰਕਾਰ ਡੇ ਦੀ 11 ਜੂਨ 2011 ਨੂੰ ਹੱਤਿਆ ਕਰ ਦਿਤੀ ਗਈ ਸੀ । ਇਸ ਮਾਮਲੇ ਵਿਚ ਪਿਛਲੇ ਸੱਤ ਸਾਲ ਤੋਂ ਸੁਣਵਾਈ ਚੱਲ ਰਹੀ ਸੀ । ਇਸ ਮਾਮਲੇ ‘ਚ ਸਾਲ 2015 ਵਿਚ ਛੋਟਾ ਰਾਜਨ ਨੂੰ ਇੰਡੋਨੇਸ਼ਿਆ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ।  ਇਸਦੇ ਬਾਅਦ ਇਸ ਕੇਸ ਵਿਚ ਸੁਣਵਾਈ ਤੇਜ ਹੋਈ ਅਤੇ ਦਿੱਲੀ ਦੀ ਤੀਹਾੜ ਜੇਲ੍ਹ ਵਿੱਚ ਬੰਦ ਛੋਟਾ ਰਾਜਨ ਵੀਡੀਓ ਕਾਨਫਰੰਸ ਦੇ ਜ਼ਰੀਏ ਕੋਰਟ ਵਿਚ ਪੇਸ਼ ਹੁੰਦਾ ਰਿਹਾ । ਜਾਂਚ ਅਧਿਕਾਰੀ ਦੇ ਅਨੁਸਾਰ, “ਛੋਟਾ ਰਾਜਨ ਨੇ ਜੇ ਡੇ ਨੂੰ ਮਾਰਨ ਦੇ ਨਿਰਦੇਸ਼ ਦਿਤੇ ਸਨ ।”

ਦਸਣਯੋਗ ਹੈ ਕਿ ਇਸ ਤੋਂ ਇਲਾਵਾ ਸੈਸ਼ਨ ਜੱਜ ਸਮੀਰ ਅਡਕਰ ਨੇ 3 ਅਪ੍ਰੈਲ ਨੂੰ ਫੈਸਲੇ ਦੀ ਤਾਰੀਖ 2 ਮਈ ਤੈਅ ਕੀਤੀ ਸੀ ।  ਇਸ ਮਾਮਲੇ ਵਿੱਚ ਡਾਨ ਰਾਜੇਂਦਰ ਨਿਖਲਜੇ ਉਰਫ ਛੋਟਾ ਰਾਜਨ ਅਤੇ ਮੁੰਬਈ ਦੀ ਪੱਤਰਕਾਰ ਜਿਗਨਾ ਵੋਰਾ ਆਰੋਪੀ ਸਨ ।
ਮਾਮਲੇ ਦੀ ਜਾਂਚ ਪਹਿਲਾਂ ਪੁਲਿਸ ਕਰ ਰਹੀ ਸੀ ,ਲੇਕਿਨ ਬਾਅਦ ਵਿੱਚ ਇਸਦੀ ਜਟਿਲਤਾ ਨੂੰ ਵੇਖਦੇ ਹੋਏ ਇਸ ਮਾਮਲੇ ਨੂੰ ਸੀਬੀਆਈ  ਨੂੰ ਸੌਂਪ ਦਿਤਾ ਗਿਆ ।  ਮਹਾਰਾਸ਼ਟਰ ਸੰਗਠਿਤ ਮਕੋਕਾ ਵਲੋਂ ਸਬੰਧਤ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਦੀ ਅੰਤਮ ਸੁਣਵਾਈ ਫਰਵਰੀ ਵਿਚ ਸ਼ੁਰੂ ਕੀਤੀ ਸੀ ਅਤੇ ਅੱਜ ਫ਼ੈਸਲੇ ਦੌਰਾਨ ਛੋਟਾ ਰਾਜਨ ਨੂੰ ਦੋਸ਼ੀ ਕਰਾਰ ਦਿਤਾ ਗਿਆ

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp