Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

‘ਧੀਆਂ’ ਗੋਦ ਲੈਣ ‘ਚ ਪੰਜਾਬ ਸਭ ਤੋਂ ਮੋਹਰੀ, ਆਂਕੜਿਆਂ ਨੇ ਕਰਾਈ ਬੱਲੇ-ਬੱਲੇ

By uscreative Published 2 min read

 

ਚੰਡੀਗੜ੍ਹ/ਨਵੀਂ ਦਿੱਲੀ : ‘ਧੀਆਂ’ ਗੋਦ ਲੈਣ ਦੇ ਮਾਮਲੇ ‘ਚ ਪੰਜਾਬ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਸਰਕਾਰ ਵਲੋਂ ‘ਬੇਟੀ ਗੋਦ ਲਓ’ ਸਬੰਧੀ ਜਾਰੀ ਕੀਤੇ ਗਏ ਆਂਕੜਿਆਂ ਨੇ ਪੰਜਾਬ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਇਨ੍ਹਾਂ ਆਂਕੜਿਆਂ ਮੁਤਾਬਕ ਪਿਛਲੇ 6 ਸਾਲਾਂ ‘ਚ ਭਾਰਤ ‘ਚ ਗੋਦ ਲੈਣ ਵਾਲੇ ਬੱਚਿਆਂ ‘ਚ 60 ਫੀਸਦੀ ਲੜਕੀਆਂ ਹਨ, ਹਾਲਾਂਕਿ ਗਿਣਤੀ ਦੇ ਆਧਾਰ ‘ਤੇ ਸਭ ਤੋਂ ਵੱਧ ਬੱਚੇ ਮਹਾਂਰਾਸ਼ਟਰ ‘ਚ ਗੋਦ ਲਏ ਗਏ ਹਨ ਪਰ ਫੀਸਦੀ ਦੇ ਆਧਾਰ ‘ਤੇ ਧੀਆਂ ਗੋਦ ਲੈਣ ‘ਚ ਪੰਜਾਬ ਸਭ ਤੋਂ ਪਹਿਲੇ ਨੰਬਰ ‘ਤੇ ਹੈ।

ਦੇਸ਼ ‘ਚ ਬੱਚੇ ਗੋਦ ਲੈਣ ਸਬੰਧੀ ਨਿਯਮ, ਅਮਲ ਅਤੇ ਆਂਕੜਿਆਂ ਦੀ ਸਾਂਭ-ਸੰਭਾਲ ਕਰਨ ਵਾਲੀ ਮੁੱਖ ਸੰਸਥਾ ‘ਚਾਈਲਡ ਅਡਾਪਸ਼ਨ ਰਿਸਰਚ ਅਥਾਰਟੀ’ ਵਲੋਂ ਜਾਰੀ ਆਂਕੜਿਆਂ ਮੁਤਾਬਕ ਪਿਛਲੇ 6 ਸਾਲਾਂ ‘ਚ ਤਕਰੀਬਨ 59.77 ਫੀਸਦੀ ਲੋਕਾਂ ਨੇ ਲੜਕੀਆਂ ਨੂੰ ਗੋਦ ਲਿਆ ਹੈ, ਜਦੋਂ ਕਿ 40.23 ਫੀਸਦੀ ਲੋਕਾਂ ਨੇ ਲੜਕਿਆਂ ਨੂੰ ਗੋਦ ਲਿਆ ਪਰ ਪੰਜਾਬ ‘ਚ ਇਹ ਆਂਕੜੇ ਰਾਸ਼ਟਰੀ ਪੱਧਰ ਦੇ ਫੀਸਦੀ ਆਂਕੜਿਆਂ ਤੋਂ ਕਿਤੇ ਵੱਧ ਭਾਵ 75 ਫੀਸਦੀ ਤੋਂ 82 ਫੀਸਦੀ ਦੇ ਦਰਮਿਆਨ ਰਹੇ। ਪੰਜਾਬ ‘ਚ 2016-17 ‘ਚ ਲਏ ਗਏ 61 ਬੱਚਿਆਂ ‘ਚੋਂ 12 ਮੁੰਡੇ ਅਤੇ 49 ਕੁੜੀਆਂ ਸਨ ਭਾਵ 80 ਫੀਸਦੀ ਲੋਕਾਂ ਨੇ ਬੇਟੀ ਗੋਦ ਲਈ। ਪੂਰੇ ਦੇਸ਼ ਦੇ ਆਂਕੜਿਆਂ ਮੁਤਾਬਕ 2013-14 ‘ਚ 3924 ਬੱਚੇ, 2014-15 ‘ਚ 3988 ਬੱਚੇ, 2015-16 ‘ਚ 3011 ਬੱਚੇ ਅਤੇ 2016-17 ‘ਚ 3210 ਬੱਚੇ ਗੋਦ ਲਏ ਗਏ ਸਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp