Ad-Time-For-Vacation.png

ਪੰਜਾਬੀ ਬੱਚੀ ਨੇ ਦਵਾਈ ਸੈਂਕੜੇ ਭਾਰਤੀਆਂ ਨੂੰ ਯੂ.ਕੇ. ਦੀ ਇੰਮੀਗ੍ਰੇਸ਼ਨ

ਲੰਡਨ: ਮੀਡੀਆ ਵਿੱਚ ਐਮ.ਕੇ. ਦੇ ਨਾਂ ਨਾਲ ਜਾਣੀ ਜਾਂਦੀ ਬੱਚੀ ਮਨਰੀਤ ਕੌਰ ਅੱਜ ਬਰਤਾਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇਸ ਬੱਚੀ ਸਦਕਾ ਹਜ਼ਾਰਾਂ ਭਾਰਤੀ ਯੂ.ਕੇ. ‘ਚ ਪੱਕੇ ਹੋ ਰਹੇ ਹਨ। ਅਸਲ ਵਿੱਚ ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਨੇ ਸਭ ਤੋਂ ਪਹਿਲਾਂ ਕੇਸ ਜਿੱਤਿਆ। ਅਦਾਲਤ ਵੱਲੋਂ ਨਾਗਰਿਕਤਾ ਦੇਣ ਤੋਂ ਬਾਅਦ ਰਸਮੀ ਤੌਰ ‘ਤੇ ਉਸ ਨੂੰ ਨਾਗਰਿਕਤਾ ਸਰਟੀਫ਼ਿਕੇਟ 18 ਦਸੰਬਰ ਨੂੰ ਡਾਕ ਰਾਹੀਂ ਪ੍ਰਾਪਤ ਹੋਇਆ। ਅਸਲ ਵਿੱਚ ਮਨਰੀਤ ਦੇ ਪਿਤਾ 2004 ‘ਚ ਪਟਿਆਲਾ ਦੇ ਸਮਾਣਾ ਮੰਡੀ ਤੋਂ ਯੂ.ਕੇ. ਆਏ ਸਨ। ਯੂ.ਕੇ. ‘ਚ ਹੀ ਮਨਰੀਤ ਕੌਰ ਦਾ ਜਨਮ ਹੋਇਆ। ਇਸ ਕਾਰਨ ਜੇਕਰ ਮਾਪਿਆਂ ਨੂੰ ਨਾਗਰਿਕਤਾ ਨਾ ਮਿਲੇ ਤਾਂ ਅਜਿਹੇ ਬੱਚਿਆਂ ਨੂੰ ਸਟੇਟਲੈੱਸ ਕਿਹਾ ਜਾਂਦਾ ਹੈ। ਇਸ ਬੱਚੀ ਨੂੰ ਅਧਾਰ ਬਣਾ ਕੇ ਹੀ ਮਾਪਿਆਂ ਨੇ ਅਦਾਲਤ ਵਿੱਚ ਕੇਸ ਦਾਇਰ ਕੀਤਾ। ਇੰਮੀਗ੍ਰੇਸ਼ਨ ਦੇ ਵਕੀਲ ਗੁਰਪਾਲ ਸਿੰਘ ਉੱਪਲ ਮੁਤਾਬਕ ਮਨਰੀਤ ਕੌਰ ਦੂਜੀ ਕਲਾਸ ‘ਚ ਪੜ੍ਹਦੀ ਹੈ। ਅਜਿਹੇ ਬੱਚਿਆਂ ਦੇ ਕੇਸਾਂ ਦੇ ਬਿਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲ ਸਕਦਾ ਹੈ ਕਿਉਂਕਿ ਕੇਸ ਦੌਰਾਨ ਗ੍ਰਹਿ ਵਿਭਾਗ ਦੇ ਵਕੀਲ ਨੇ ਕਿਹਾ ਸੀ ਕਿ ਬੱਚੀ ਦੇ ਮਾਪਿਆਂ ਨੂੰ ਵਾਪਸ ਭੇਜ ਦਿੰਦੇ ਹਾਂ, ਤਾਂ ਜੱਜ ਨੇ ਜਵਾਬ ਦਿੱਤਾ ਸੀ ਕਿ ਮਾਸੂਮ ਬੱਚੀ ਕਿਸ ਕੋਲ ਰਹੇਗੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜਿਹੇ ਬੱਚਿਆਂ ਦੇ ਮਾਪਿਆਂ ਨੂੰ ਵੀ ਯੂ.ਕੇ. ‘ਚ ਰਹਿਣ ਦਾ ਅਧਿਕਾਰ ਮਿਲੇਗਾ।

ਬਰਤਾਨੀਆ ਦੀ ਇੰਮੀਗ੍ਰੇਸ਼ਨ ‘ਚ ਸਟੇਟਲੈੱਸ ਬੱਚਿਆਂ ਨੂੰ ਹੱਕ ਦਿਵਾਉਣ ਵਾਲੀ ਇਹ ਬੱਚੀ ਮਨਰੀਤ ਕੌਰ ਹੈ, ਜਿਸ ਨੂੰ ਮੀਡੀਆ ‘ਚ ਐਮ.ਕੇ. ਦੇ ਨਾਂ ਨਾਲ ਜਾਣਿਆ ਗਿਆ ਹੈ। ਉੱਪਲ ਵੱਲੋਂ 600 ਤੋਂ ਵੱਧ ਅਜਿਹੇ ਕੇਸਾਂ ਦਾ ਲਾਭ ਭਾਰਤੀਆਂ ਨੂੰ ਦਿਵਾ ਚੁੱਕੇ ਹਨ, ਜਦਕਿ ਹੋਰ ਸੈਂਕੜੇ ਕੇਸਾਂ ਦੀਆਂ ਅਰਜ਼ੀਆਂ ਵਿਚਾਰ ਅਧੀਨ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.