Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਮਾਲਦੀਵ ਦੇ ਅਖ਼ਬਾਰ ‘ਨੇ ਮੋਦੀ ਨੂੰ ਮੁਸਲਿਮ ਵਿਰੋਧੀ ਚੀਨ ਨੂੰ ‘ਬੈਸਟ ਫਰੈਂਡ’ ਦੱਸਿਆ

By uscreative Published 2 min read

ਨਵੀਂ ਦਿੱਲੀ, : ਮਾਲਦੀਵ ਦੇ ਅਖ਼ਬਾਰ ਵਿਚ ਭਾਰਤ ਵਿਰੋਧੀ ਸੰਪਾਦਕੀ ਨਾਲ ਨਵਾਂ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਟੜ ਹਿੰਦੂਵਾਦੀ ਦੱਸਣ ਦੇ ਨਾਲ ਹੀ ਮੁਸਲਿਮ ਵਿਰੋਧੀ ਕਰਾਰ ਦਿੱਤਾ ਗਿਆ ਹੈ। ਸਥਾਨਕ ਧਿਵੇਹੀ ਭਾਸ਼ਾ ਵਿਚ ਨਿਕਲਣ ਵਾਲੇ ਅਖ਼ਬਾਰ ਵਿਚ ਭਾਰਤ ਨੂੰ ਸਭ ਤੋਂ ਵੱਡਾ ਦੁਸ਼ਮਨ ਦੱਸਦੇ ਹੋਏ ਚੀਨ ਨੂੰ ‘ਨਵਾਂ ਬੈਸਟ ਫਰੈਂਡ’ ਕਰਾਰ ਦਿੱਤਾ ਗਿਆ ਹੈ।
ਰਾਸ਼ਟਰਪਤੀ ਅਬਦੁੱਲਾ ਯਮੀਨ ਦਾ ਮੁੱਖ ਪੱਤਰ ਮੰਨੇ ਜਾਣ ਵਾਲੇ ਇਸ ਅਖ਼ਬਾਰ ਵਿਚ ਭਾਰਤ ਦੇ ਖ਼ਿਲਾਫ਼ ਸੰਪਾਦਕੀ ਲਿਖੀ ਗਈ ਹੈ। ਇਸ ਵਿਚ ਭਾਰਤ ਨੂੰ ਰਾਸ਼ਟਰਪਤੀ ਯਮੀਨ ਸਰਕਾਰ ਦੇ ਖ਼ਿਲਾਫ਼ ਸੈਨਿਕ ਤਖ਼ਤਾਪਲਟ ਦੀ ਸਾਜ਼ਿਸ਼ ਰਚਣ ਦੇ ਨਾਲ ਹੀ ਕਸ਼ਮੀਰ ਅਤੇ ਸ੍ਰੀਲੰਕਾ ਵਿਚ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਾਇਆ ਗਿਆ ਹੈ।
ਮਾਲਦੀਵ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਵਿਚ ਵਿਰੋਧੀ ਪਾਰਟੀਆਂ ਨੇ ਇਸ ਸੰਪਾਦਕੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਅਬਦੁੱਲਾ ਯਮੀਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦੇ ਅਨੁਸਾਰ ਇਹ ਅਖ਼ਬਾਰ ਰਾਸ਼ਟਰਪਤੀ ਦਾ ਮੁੱਖ ਪੱਤਰ ਹੈ ਅਤੇ ਇਸ ਦੇ ਸੰਪਾਦਕੀ ਨੂੰ ਛਪਣ ਤੋਂ ਪਹਿਲਾਂ ਰਾਸ਼ਟਰਪਤੀ ਦਫ਼ਤਰ ਤੋਂ ਆਗਿਆ ਮਿਲਦੀ ਹੈ।
ਮਾਲਦੀਵ ਡੈਮੋਕਰੇਟਿਕ ਪਾਰਟੀ ਦੇ ਨੇਤਾ ਅਤੇ ਮਾਲਦੀਵ ਦੇ ਸਾਬਕਾ ਮੰਤਰੀ ਅਹਿਮਦ ਨਸੀਮ ਨੇ ਟੀਓਆਈ ਨਾਲ ਗੱਲਬਾਤ ਵਿਚ ਦੱਸਿਆ ਕਿ ਇਸ ਤਰ੍ਹਾਂ ਦੇ ਸੰਪਾਦਕੀ ਚੀਨ ਨੂੰ ਖੁਸ਼ ਕਰਨ ਦੇ ਮਕਸਦ ਨਾਲ ਲਿਖੇ ਜਾ ਰਹੇ ਹਨ, ਜੋ ਸਹੀ ਨਹੀਂ ਹਨ। ਭਾਰਤ ਦੇ ਨਾਲ ਚੱਲਣ ਵਿਚ ਹੀ ਦੋਵੇਂ ਦੇਸ਼ਾਂ ਦਾ ਭਲਾ ਹੈ।
ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਅਤੇ ਮੌਮੂਨ ਅਬਦੁਲ ਗਯੂਮ ਵੀ ਸੰਪਾਦਕੀ ਤੋਂ ਬਾਅਦ ਭਾਰਤ ਦੇ ਹੀ ਪੱਖ ਵਿਚ ਖੜ੍ਹੇ ਹੋ ਗਏ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਤੋਂ ਮਾਲਦੀਵ ਦਾ ਚੰਗਾ ਦੋਸਤ ਰਿਹਾ ਹੈ, ਜਦ ਕਿ ਸੰਪਾਦਕੀ ਵਿਚ ਉਸ ਨੂੰ ਦੁਸ਼ਮਨ ਦੇ ਤੌਰ ‘ਤੇ ਪ੍ਰੋਜੈਕਟ ਕੀਤਾ ਗਿਆ ਹੈ। ਕੋਈ ਵੀ ਇਸ ਨਾਲ ਸਹਿਮਤ ਨਹੀਂ ਹੋਵੇਗਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp