Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਬਣੀ ਸੂਬੇ ਦੇ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਅੱਗ

By uscreative Published 2 min read

ਲਾਸ ਏਂਜਲਸ, :-ਲਾਸ ਏਂਜਲਸ ‘ਚ ਸਥਿਤ ਪਹਾੜਾਂ ‘ਚ ਹਜ਼ਾਰਾਂ ਮਕਾਨਾਂ ਨੂੰ ਖਾਕ ਕਰਨ ਵਾਲੀ ਜੰਗਲ ਦੀ ਅੱਗ ਕੈਲੀਫੋਰਨੀਆ ਦੇ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਅੱਗ ਬਣ ਗਈ ਹੈ। ਚਾਰ ਦਸੰਬਰ ਨੂੰ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਇਸ ਅੱਗ ‘ਤੇ ਮੰਗਲਵਾਰ ਰਾਤ ਵੀ ਸਿਰਫ 55 ਫ਼ੀਸਦੀ ਤੱਕ ਹੀ ਕਾਬੂ ਪਾਇਆ ਜਾ ਸਕਿਆ ਹੈ। ਸੂਬੇ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਹੁਣ ਤੱਕ ਵਾਪਰੀ ਅੱਗ ਦੀ ਸਭ ਤੋਂ ਵੱਡੀ ਘਟਨਾ ਦੇ ਮੁਕਾਬਲੇ ਇਸ ਅੱਗ ਵਿਚ ਸਿਰਫ 1200 ਏਕੜ ਹਿੱਸਾ ਘੱਟ ਸੜਿਆ ਹੈ। ਸੂਬੇ ਦੀ ਸਭ ਤੋਂ ਵੱਡੀ ਅੱਗ ਸੈਨ ਡਿਆਗੋ ਵਿਚ ਸਾਲ 2003 ਵਿਚ ਲੱਗੀ ਸੀ ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਵੇਂਚੁਰਾ ਅਤੇ ਸਾਂਤਾ ਬਾਰਬਰਾ ਵਿਚ ਲੱਗੀ ਥੌਮਸ ਅੱਗ ਸਾਲ 2012 ਵਿਚ ਲਾਸੇਨ ਕਾਊਂਟੀ ਵਿਚ ਲੱਗੀ ਅੱਗ ਦੇ ਮੁਕਾਬਲੇ ਥੋੜ੍ਹੀ ਘੱਟ ਹੈ। ਥੌਮਸ ਅੱਗ ਵਿਚ ਇੱਕ ਅੱਗ ਬੁਝਾਉਣ ਵਾਲੇ ਮੁਲਾਜ਼ਮ ਅਤੇ ਇੱਕ ਹੋਰ ਦੀ ਮੌਤ ਹੋ ਗਈ ਹੈ। ਇਸ ਅੱਗ ਦੇ ਚਲਦਿਆਂ 18 ਹਜ਼ਾਰ ਮਕਾਨਾਂ ਅਤੇ ਹੋਰ ਇਮਾਰਤਾਂ ‘ਤੇ ਹੁਣ ਵੀ ਖ਼ਤਰਾ ਬਣਿਆ ਹੋਇਆ ਹੈ। ਇਸ ਭਿਆਨਕ ਅੱਗ ਵਿਚ 267,000 ਏਕੜ ਤੋਂ ਜ਼ਿਆਦਾ ਰਕਬਾ ਸੜ ਗਿਆ। ਗੌਰਤਲਬ ਹੈ ਕਿ ਕੈਲੀਫੋਰਨੀਆ ਦੇ ਜੰਗਲਾਂ ਵਿਚ ਦੋ ਹਫ਼ਤੇ ਤੋਂ ਪਹਿਲਾਂ ਦੀ ਅੱਗ ਲੱਗੀ ਹੋਈ ਹੈ। ਹਵਾਵਾਂ ਕਾਰਨ ਇਹ ਅੱਗ ਤੇਜ਼ੀ ਨਾਲ ਵਧੀ। ਅਧਿਕਾਰੀਆਂ ਅਨੁਸਾਰ ਅੱਗ ਦੇ ਕਾਰਨ ਹੁਣ ਤੱਕ ਕਰੀਬ 11 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp