ਸੁਖਦੇਵ ਸਿੰਘ, ਬਟਾਲਾ
ਪੰਜਾਬ ਰੋਡਵੇਜ਼/ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਡਿੱਪੂ ਬਟਾਲਾ ਵਲੋਂ ਮੁਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ। ਇਸ ਮੌਕੇ ਡਿਪੂ ਪ੍ਰਧਾਨ ਪਰਮਜੀਤ ਕੋਹਾੜ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿਚ ਫੇਲ ਸਾਬਤ ਹੋਈ ਹੈ ਅਤੇ ਮਾਫੀਆ ਰਾਜ ਕਾਬਜ਼ ਹੋ ਚੁੱਕਾ ਹੈ ਤੇ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਇਕ ਵੀ ਨਵੀਂ ਬੱਸ ਨਹੀਂ ਪਾਈ, ਜਿਸ ਨਾਲ ਵਿਭਾਗ ਸੁੰਗੜਦਾ ਜਾ ਰਿਹਾ ਹੈ। ਕੱਚੇ ਮੁਲਾਜ਼ਮਾਂ ਦੀਆ ਤਨਖਾਹਾਂ ਹਰ ਮਹੀਨੇ ਸੰਘਰਸ਼ ਕਰਦੇ ਹੋਏ ਡਿਪੂ ਬੰਦ ਕਰਕੇ ਲੈਣੀਆਂ ਪੈ ਰਹੀਆਂ ਹਨ। ਉਨਾਂ੍ਹ ਕਿਹਾ ਕਿ ਯੂਨੀਅਨ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ, ਪਰ ਫਿਰ ਰੱਦ ਹੋਣ ਕਰਕੇ 29 ਸਤੰਬਰ ਨੂੰ ਮੀਟਿੰਗ ਸਬੰਧੀ ਪੱਤਰ ਆਇਆ ਹੈ। ਇਸੇ ਰੋਸ ਵਜੋਂ ਪੁਤਲੇ ਫੂਕੇ ਗਏ ਹਨ ਕਿ ਸਰਕਾਰ ਬਾਰ ਬਾਰ ਮੀਟਿੰਗਾਂ ਤੋਂ ਭੱਜ ਰਹੀ ਹੈ। ਇਸ ਮੌਕੇ ਡਿਪੂ ਦੇ ਦਫਤਰੀ ਸਕੱਤਰ ਭੁਪਿੰਦਰ ਸਿੰਘ ਅਤੇ ਵਰਕਸ਼ਾਪ ਪ੍ਰਧਾਨ ਅਵਤਾਰ ਸਿੰਘ ਸਮੇਤ ਸੈਕਟਰੀ ਰਾਜ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਲੰਮੇ ਸਮੇਂ ਤੋਂ ਕੰਮ ਕਰੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਮੰਗ ਹੈ ਕਿ ਪਿਛਲੇ ਸਮੇਂ 5 ਫ਼ੀਸਦੀ ਤਨਖਾਹ ਦਾ ਵਾਧਾ ਵਰਕਰਾਂ ਨੂੰ ਹਰ ਸਾਲ ਦਾ ਦਿੱਤਾ ਗਿਆ ਸੀ ਅਤੇ ਉਹ ਵਿਭਾਗ ਵਲੋਂ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ ਸੀ, ਪਰ ਮੈਨੇਜਮੈਂਟ ਉਸ ਨੂੰ ਲਾਗੁ ਨਹੀਂ ਕਰ ਰਹੀ, ਉਲਟਾ ਵਿਭਾਗ ਦੀ ਠੇਕੇਦਾਰ ਜੀਐੱਸਟੀ ਤੇ ਕਮਿਸ਼ਨ ਰਾਹੀਂ ਹੋ ਰਹੀ 20 ਤੋਂ 25 ਕਰੋੜ ਦੀ ਲੁੱਟ ਨੂੰ ਰੋਕਣ ਦੀ ਬਜਾਏ ਫਿਰ ਤੋਂ ਠੇਕੇਦਾਰ ਰਾਹੀਂ ਆਊਟਸੋਰਸ ‘ਤੇ ਭਰਤੀ ਕਰ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨਾਂ੍ਹ ਕਿਹਾ ਕਿ ਜੇਕਰ ਸਰਕਾਰ ਨੇ ਪਨਬੱਸ ਪੀਆਰਟੀਸੀ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰੀ ਟਰਾਂਸਪੋਰਟ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਆਏ ਲੀਡਰ ਚੇਅਰਮੈਨ ਰਜਿੰਦਰ ਗੋਰਾਇਆ, ਸੈਕਟਰੀ ਜਗਦੀਪ ਦਾਲਮ, ਕੈਸ਼ੀਅਰ ਜਗਰੂਪ ਸਿੰਘ, ਪ੍ਰਰੈੱਸ ਸਕੱਤਰ ਰਾਜਬੀਰ ਸਿੰਘ, ਬਲਜੀਤ ਗਿੱਲ ਕੈਸ਼ੀਅਰ, ਹਰਭਾਲ ਸਿੰਘ, ਸਕੱਤਰ ਸਤਨਾਮ ਸਿੰਘ ਆਦਿ ਹਾਜ਼ਰ ਸਨ।



