ਪੁਲਿਸ ਅਕਾਦਮੀ ਦਾ ਹੈਰਾਨੀ ਜਨਕ ਨਤੀਜਾ, 122 ਵਿਚੋਂ 119 ਆਈ ਪੀ ਐਸ ਅਫ਼ਸਰ ਫੇਲ੍ਹ

* ਸਿਰਫ ਤਿੰਨ ਆਲ ਇੰਡੀਆ ਅਫਸਰ ਪਾਸ ਹੋ ਸਕੇ
ਹੈਦਰਾਬਾਦ, (ਪੋਸਟ ਬਿਊਰੋ)- ਇੰਡੀਅਨ ਪੁਲਿਸ ਸਰਵਿਸ (ਭਾਰਤੀ ਪੁਲਿਸ ਸੇਵਾ) ਲਈ ਚੁਣੇ ਗਏ ਅਤੇ ਸੇਵਾ ਦੇਣ ਦਾ ਜ਼ਰੂਰੀ ਇਮਤਿਹਾਨ ਦੇਣ ਇਸ ਸ਼ਹਿਰ ਵਿੱਚ ਪਹੁੰਚੇ 122 ਟ੍ਰੇਨੀ ਅਫ਼ਸਰਾਂ ਵਿਚੋਂ 119 ਜ਼ਰੂਰੀ ਪ੍ਰੀਖਿਆ ਵਿਚ ਫ਼ੇਲ੍ਹ ਹੋ ਗਏ ਹਨ। ਸਰਦਾਰ ਵੱਲਭਭਾਈ ਪਟੇਨ ਨੈਸ਼ਨਲ ਪੁਲਿਸ ਅਕਾਦਮੀ ਤੋਂ ਗਰੈਜੁਏਸ਼ਨ ਵੇਲੇ ਇਨ੍ਹਾਂ ਅਫ਼ਸਰਾਂ ਦਾ ਇਸ ਪ੍ਰੀਖਿਆ ਵਿਚ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੂੰ ਪਾਸ ਹੋਣ ਲਈ ਤਿੰਨ ਮੌਕੇ ਹੋਰ ਦਿਤੇ ਜਾਣਗੇ, ਪਰ ਇਨ੍ਹਾਂ ਨਤੀਜਿਆਂ ਤੋਂ ਹਰ ਕੋਈ ਹੈਰਾਨ ਹੈ। ਫ਼ੇਲ੍ਹ ਹੋਣ ਪਿੱਛੋਂ ਫਿਲਹਾਲ ਇਨ੍ਹਾਂ ਨੂੰ ਗਰੈਜੂਏਟ ਐਲਾਨ ਕਰ ਕੇ ਵੱਖ-ਵੱਖ ਰਾਜਾਂ ਦੇ ਕਾਡਰ ਵਿਚ ਪ੍ਰੋਬੇਸ਼ਨਰ ਬਣਾ ਦਿਤਾ ਗਿਆ ਹੈ, ਪਰ ਤਿੰਨ ਯਤਨਾਂ ਵਿਚ ਹਰ ਸਬਜੈਕਟ ਪਾਸ ਨਾ ਕਰ ਸਕਣ ਦੀ ਸਥਿਤੀ ਵਿਚ ਉਨ੍ਹਾਂ ਨੂੰ ਸੇਵਾ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2016 ਵਿਚ ਸਿਰਫ਼ ਦੋ ਆਈ ਪੀ ਐਸ ਅਫ਼ਸਰ ਅਕਾਦਮੀ ਤੋਂ ਪਾਸ ਹੋਣ ਤੋਂ ਰਹਿ ਗਏ ਸਨ। ਇਸ ਸਾਲ ਫਾਰਨ ਪੁਲਿਸ ਫੋਰਸ ਦੇ ਅਫਸਰਾਂ ਮਿਲਾ ਕੇ ਕੁੱਲ 136 ਆਈ ਪੀ ਐਸ ਅਫਸਰਾਂ ਵਿਚੋਂ 133 ਜਣੇ ਇਕ ਜਾਂ ਇਕ ਤੋਂ ਜ਼ਿਆਦਾ ਸਬਜੈਕਟ ਵਿਚ ਫ਼ੇਲ੍ਹ ਹੋਏ ਹਨ। ਇਨ੍ਹਾਂ ਵਿਚ ਇੰਡੀਅਨ ਪੀਨਲ ਕੋਡ ਅਤੇ ਕ੍ਰਿਮੀਨਲ ਪ੍ਰਸੀਜਰ ਕੋਡ ਸ਼ਾਮਲ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਫ਼ੇਲ੍ਹ ਹੋਣ ਵਾਲੇ ਅਫ਼ਸਰਾਂ ਵਿਚ ਉਹ ਅਫ਼ਸਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ਵਿਚ ਹੋਈ ਪਾਸਿੰਗ ਆਊਡ ਪਰੇਡ ਵਿਚ ਮੈਡਲ ਤੇ ਟ੍ਰਾਫ਼ੀ ਮਿਲੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.