Ad-Time-For-Vacation.png

ਮਿਆਂਮਾਰ ਨੇ ਭਾਰਤੀ ਸਰਹੱਦ ਅੰਦਰ ਗੱਡਿਆ ਪਿੱਲਰ

ਨਵੀਂ ਦਿੱਲੀ, : ਭਾਰਤ ਦੇ ਗੁਆਂਢੀ ਦੇਸ਼ ਮਿਆਂਮਾਰ ਵਲੋਂ ਇਕ ਬਾਰਡਰ ਪਿੱਲਰ ਮਣੀਪੁਰ ਵਿਚ ਭਾਰਤ-ਮਿਆਂਮਾਰ ਬਾਰਡਰ ‘ਤੇ ਭਾਰਤੀ ਸਰਹੱਦ ਦੇ 3 ਕਿਲੋਮੀਟਰ ਅੰਦਰ ਗੱਡ ਦਿੱਤਾ ਗਿਆ ਹੈ। ਜਿਸ ‘ਤੇ ਸਥਾਨਕ ਲੋਕਾਂ ਵਿਚ ਕਾਫੀ ਨਾਰਾਜ਼ਗੀ ਹੈ। ਫਿਲਹਾਲ ਸਥਿਤੀ ਨੂੰ ਦੇਖਦੇ ਹੋਏ ਮਣੀਪੁਰ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਦਰਅਸਲ ਹਾਲ ਹੀ ਵਿਚ ਮਿਆਂਮਾਰ ਸਰਕਾਰ ਨੇ ਭਾਰਤੀ ਸਰਹੱਦ ‘ਤੇ ਕੁਝ ਬਾਰਡਰ ਪਿੱਲਰ ਦਾ Îਨਿਰਮਾਣ ਕੀਤਾ ਹੈ। ਜਿਸ ਵਿਚੋਂ ਮਣੀਪੁਰ ਦੇ ਤੇਂਗਨੁਪਾਲ ਜ਼ਿਲ੍ਹੇ ਦੇ ਕਵਾਥਾ ਇਲਾਕੇ ਵਿਚ ਬਣਾਏ ਗਏ ਬਾਰਡਰ ਪਿੱਲਰ ‘ਤੇ ਸਥਾਨਕ ਲੋਕਾਂ ਵਿਚ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਭਾਰਤੀ ਸਰਹੱਦ ਹੈ, ਲੇਕਿਨ ਸਰਕਾਰ ਨੇ ਮਿਆਂਮਾਰ ਨੂੰ ਖੁਸ਼ ਕਰਨ ਦੇ ਲਈ ਇਸ ‘ਤੇ ਕੋਈ ਇਤਰਾਜ਼ ਨਹੀਂ ਜਤਾਇਆ ਹੈ।
ਮਣੀਪੁਰ ਦੀ ਕਾਂਗਲਾਪੇਕ ਕਾਂਬਾ ਲੁਪ ਅਤੇ ਪੀਪਲੁਲਸ ਰਿਸਰਜੈਂਸ ਐਂਡ ਜਸਟਿਸ ਅਲਾਇੰਸ ਪਾਰਟੀਆਂ ਦੇ ਕੁਝ ਨੇਤਾਵਾਂ ਅਤੇ ਕੁਝ ਪੱਤਰਕਾਰਾਂ ਨੇ ਵਿਵਾਦਤ ਸਥਾਨ ਦਾ ਦੌਰਾ ਵੀ ਕੀਤਾ ਹੈ। ਇਸ ਦੌਰਾਨ ਵਿਵਾਦਤ ਪਿੱਲਰ ਦੀ ਸੁਰੱਖਿਆ ਵਿਚ ਅਸਾਮ ਰਾਈਫਲਸ ਅਤੇ ਪੁਲਿਸ ਦੇ ਜਵਾਨ ਤੈਨਾਤ ਸਨ। ਹੁਣ ਇਸ ਮਸਲੇ ‘ਤੇ ਕੇਂਦਰ ਅਤੇ ਰਾਜ ਵਿਚ ਵਿਰੋਧੀ ਪਾਰਟੀ ਕਾਂਗਰਸ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ ਅਤੇ ਸਰਕਾਰ ‘ਤੇ ਭਾਰਤੀ ਜ਼ਮੀਨ ਨੂੰ ਮਿਆਂਮਾਰ ਨੂੰ ਦੇਣ ਦਾ ਦੋਸ਼ ਲਗਾਇਆ ਹੈ। ਇਸ ਪੂਰੇ ਵਿਵਾਦ ‘ਤੇ ਮਣੀਪੁਰ ਦੇ ਮੁੱਖ ਮੰਤਰੀ ਨੇ ਕਾਂਗਰਸ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਬੀਰੇਨ ਸਿੰਘ ਅਨੁਸਾਰ ਇਲਾਕੇ ਦਾ ਮਿਆਂਮਾਰ ਅਤੇ ਭਾਰਤੀ ਟੀਮਾਂ ਦੁਆਰਾ ਸਰਵੇ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੀ ਦੋਵੇਂ ਧਿਰਾਂ ਵਿਚ ਰਜ਼ਾਮੰਦੀ ਬਣੀ ਸੀ।ਹਾਲਾਂਕਿ ਬੀਰੇਨ ਸਿੰਘ ਨੇ ਕਿਹਾ ਕਿ ਅਜੇ ਤੱਕ ਦੋਵੇਂ ਦੇਸ਼ਾਂ ਦੇ ਵਿਚ ਬਾਰਡਰ ਤੈਅ ਨਹੀਂ ਕੀਤਾ ਗਿਆ ਹੈ ਅਤੇ ਵਿਵਾਦਤ ਪਿੱਲਰ ਦੀ ਜਾਂਚ ਕੀਤੀ ਜਾ ਰਹੀ ਹੈ। ਕਾਂਗਰਸ ਦੇ 6 ਵਿਧਾਇਕਾਂ ਦੀ ਇਕ ਟੀਮ ਨੇ ਵਿਵਾਦਤ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਖ਼ਿਲਾਫ਼ ਜਨਤਾ ਨਾਲ ਮਿਲ ਕੇ ਅੰਦੋਲਨ ਕਰਨਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.