ਸਰਕਾਰ ਕੋਲ ਭੀੜ ਹੱਥੋਂ ਹੁੰਦੇ ਕਤਲਾਂ ਦੇ ਅੰਕੜੇ ਮੌਜੂਦ ਹੀ ਨਹੀਂ

* 15 ਸਾਲ ਵਿੱਚ ਬਲਾਤਕਾਰ ਦੇ ਕੇਸ 1700 ਫ਼ੀਸਦੀ ਵਧ ਗਏ
ਨਵੀਂ ਦਿੱਲੀ,- ਭਾਰਤ ਵਿੱਚ ਭਾਵੇਂ ਭੀੜ ਹੱਥੋਂ ਹੁੰਦੇ ਕਤਲਾਂ ਦਾ ਰੌਲਾ ਪੈਂਦਾ ਰਹੇ, ਪਰ ਹੈਰਾਨੀ ਵਾਲੀ ਗੱਲ ਹੈ ਕਿ ਭੀੜ ਹੱਥੋਂ ਹੁੰਦੇ ਕਤਲਾਂ ਬਾਰੇ ਕੋਈ ਅੰਕੜੇ ਸਰਕਾਰੀ ਏਜੰਸੀਆਂ ਦੇ ਕੋਲ ਹੈ ਹੀ ਨਹੀਂ।ਇਸ ਸੰਬੰਧ ਵਿੱਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ ਸੀ ਆਰ ਬੀ) ਦਾ ਕਹਿਣਾ ਹੈ ਕਿ 2017 ਦੇ ਅੰਕੜੇ ਜਦੋਂ ਜਾਰੀ ਕੀਤੇ ਜਾਣਗੇ ਤਾਂ ਉਨ੍ਹਾਂ ਵਿਚ ਭੀੜ ਵੱਲੋਂ ਕਤਲ ਦੀਆਂ ਘਟਨਾਵਾਂ ਦਾ ਜ਼ਿਕਰ ਰਹੇਗਾ। ਇਸ ਦੌਰਾਨ ਨਾਬਾਲਗ ਲੋਕਾਂ ਅਤੇ ਬੱਚਿਆਂ ਦੇ ਵਿਰੁਧ ਯੌਨ ਹਿੰਸਾ ਦੇ ਕੇਸ ਕਿੰਨੇ ਵਧੇ ਹਨ, ਇਸ ਦਾ ਪਤਾ ਏਥੋਂ ਚੱਲਦਾ ਹੈ ਕਿ ਬੀਤੇ 15 ਸਾਲਾਂ ਵਿਚ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਕਰੀਬ 1700 ਫ਼ੀਸਦੀ ਵਧ ਗਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਭਾਰਤ12 ਰਾਜਾਂ ਵਿਚ 2000 ਤੋਂ ਲੈ ਕੇ 2012 ਦੇ ਵਿਚਕਾਰ ਡੈਣ ਦੱਸ ਦੇ ਭੀੜ ਨੇ 2097 ਔਰਤਾਂ ਦੇ ਕਤਲ ਕੀਤੇ ਸਨ। ਸਾਲ 2011 ਜਨਵਰੀ ਤੋਂ 2017 ਜੂਨ ਦੇ ਵਿਚਾਲੇ ਭੀੜ ਹੱਥੋਂ ਕਤਲ ਦੇ ਕੇਸ 20 ਫ਼ੀਸਦੀ ਵਧ ਗਏ ਅਤੇ ਸਾਲ 2017 ਦੇ ਪਹਿਲੇ ਛੇ ਮਹੀਨਿਆਂ ਵਿੱਚ 20 ਹਮਲੇ ਗਊ ਹੱਤਿਆ ਦੀ ਅਫ਼ਵਾਹ ਉੱਤੇ ਹੋਏ। ਇਹ 2016 ਦੇ ਨਾਲੋਂ 75 ਫ਼ੀਸਦੀ ਵੱਧ ਸਨ। ਦੇਸ਼ ਦੇ 10 ਰਾਜਾਂ ਵਿਚ 2018 ਵਿਚ ਭੀੜ ਦੀ ਮਾਰਕੁੱਟ ਵਿਚ ਮੌਤ ਦੇ 14 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿਚ 31 ਲੌਕਾਂ ਦੀ ਮੌਤ ਹੋਈ ਸੀ ਅਤੇ 14 ਵਿਚੋਂ 11 ਕੇਸ ਵਿਚ ਅਫਵਾਹ ਬੱਚਾ ਚੋਰੀ ਦੀ ਸੀ, ਪਰ ਅਜਿਹੇ ਅੰਕੜਿਆਂ ਦਾ ਕੋਈ ਸਰਕਾਰ ਰਿਕਾਰਡ ਨਹੀਂ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.