ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਬੀਤੇ ਕੱਲ੍ਹ ਪੀਏਯੂ ਵਿਖੇ ਸਮਾਪਤ ਹੋਏ ਯੁਵਕ ਮੇਲੇ ਨੇ ਪੰਜਾਬ ਦੀ ਕਲਾਤਮਕ ਤੇ ਸੱਭਿਆਚਾਰਕ ਵਿਰਾਸਤ ਦੀਆਂ ਡੂੰਘੀਆਂ ਪੈੜਾਂ ਦਰਸ਼ਕਾਂ ਦੇ ਮਨਾਂ ਉੱਪਰ ਛੱਡੀਆਂ। ਪਹਿਲੀ ਨਵੰਬਰ ਨੂੰ ਆਰੰਭ ਹੋਏ ਇਸ ਯੁਵਕ ਮੇਲੇ ਨੇ 9 ਨਵੰਬਰ ਤੱਕ ਕੈਂਪਸ ਦੇ ਮਾਹੌਲ ਨੂੰ ਸੱਭਿਆਚਾਰਕ ਰੰਗਣ ‘ਚ ਰੰਗ ਦਿੱਤਾ ਅਤੇ ਇਸਦੀ ਸਿਖਰ ਲੋਕ ਨਾਚਾਂ ਦੇ ਮੁਕਾਬਲੇ ਨਾਲ ਹੋਈ। ਇਹਨਾਂ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਨੇ ਓਵਰਆਲ ਟਰਾਫੀ ਜਿੱਤੀ। ਖੇਤੀਬਾੜੀ ਕਾਲਜ ਨੇ ਫਾਈਨ ਆਰਟਸ, ਸਾਹਿਤਕ, ਵਿਰਾਸਤੀ, ਸੰਗੀਤ ਤੇ ਨਾਟ ਮੁਕਾਬਲਿਆਂ ਵਿੱਚ ਸਮੁੱਚੇ ਤੌਰ ‘ਤੇ ਜਿੱਤ ਹਾਸਲ ਕੀਤੀ।
ਕਮਿਊਨਟੀ ਸਾਇੰਸ ਕਾਲਜ ਨੇ ਨਾਚ ਮੁਕਾਬਲਿਆਂ ਦੀ ਓਵਰਆਲ ਟਰਾਫੀ ਜਿੱਤੀ। ਸਕਿੱਟ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਬਾਗਬਾਨੀ ਤੇ ਖੇਤੀ ਜੰਗਲਾਤ ਕਾਲਜ ਨੂੰ ਮਿਲਿਆ। ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਨੂੰ ਦੂਜਾ ਤੇ ਖੇਤੀਬਾੜੀ ਕਾਲਜ ਲੁਧਿਆਣਾ ਨੂੰ ਤੀਸਰਾ ਸਥਾਨ ਹਾਸਲ ਹੋਇਆ। ਲੰਮੀ ਹੇਕ ਵਾਲੇ ਗੀਤਾਂ ਵਿੱਚ ਖੇਤੀਬਾੜੀ ਕਾਲਜ, ਕਮਿਊਨਿਟੀ ਸਾਇੰਸ ਕਾਲਜ ਅਤੇ ਬੇਸਿਕ ਸਾਇੰਸਜ਼ ਕਾਲਜ ਨੇ ਪਹਿਲੇ ਤਿੰਨ ਸਥਾਨ ਮੱਲੇ। ਖੇਤੀ ਇੰਜੀਨੀਅਰਿੰਗ ਤਕਨਾਲੋਜੀ ਕਾਲਜ ਦੀ ਗਿੱਧੇ ਦੀ ਟੀਮ ਅੱਵਲ ਰਹੀ। ਕਮਿਊਨਟੀ ਸਾਇੰਸ ਕਾਲਜ ਦੂਜੇ ਅਤੇ ਖੇਤੀਬਾੜੀ ਕਾਲਜ ਤੀਸਰੇ ਸਥਾਨ ਤੇ ਰਹੀ। ਭੰਗੜੇ ਵਿਚ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਪਹਿਲੇ ਸਥਾਨ ਤੇ, ਖੇਤੀਬਾੜੀ ਕਾਲਜ ਦੂਜੇ ਸਥਾਨ ਅਤੇ ਕਮਿਊਨਿਟੀ ਸਾਇੰਸ ਕਾਲਜ ਤੀਜੇ ਸਥਾਨ ‘ਤੇ ਰਹੇ। ਮਮਿੱਕਰੀ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੇ ਪਵਨ ਕੁਮਾਰ ਨੇ ਪਹਿਲਾ, ਬਾਗ਼ਬਾਨੀ ਕਾਲਜ ਦੇ ਪ੍ਰਤੀਕ ਸ਼ਰਮਾ ਨੇ ਦੂਜਾ ਤੇ ਖੇਤੀ ਇੰਜੀਨੀਅਰਿੰਗ ਕਾਲਜ ਦੇ ਜੁਵਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਖੇਤੀਬਾੜੀ ਕਾਲਜ ਦੇ ਅਭਿਸ਼ੇਕ ਸ਼ਰਮਾ ਤੇ ਕਮਿਊਨਿਟੀ ਸਾਇੰਸ ਕਾਲਜ ਦੀ ਜਸਲੀਨ ਕੌਰ ਨੂੰ ਭੰਗੜੇ ਅਤੇ ਗਿੱਧੇ ਦੇ ਸਰਬੋਤਮ ਕਲਾਕਾਰ ਐਲਾਨਿਆ ਗਿਆ।
ਖੇਤੀਬਾੜੀ ਕਾਲਜ ਦੀ ਜਸਪ੍ਰਰੀਤ ਕੌਰ ਸਰਬੋਤਮ ਅਦਾਕਾਰ ਤੇ ਇਸੇ ਕਾਲਜ ਦੀ ਬਲਿਹਾਰ ਕੌਰ ਸਰਬੋਤਮ ਗਾਇਕਾ ਚੁਣੀ ਗਈ। ਸਾਹਿਤਕ ਮੁਕਾਬਲਿਆਂ ‘ਚ ਬਾਗਬਾਨੀ ਕਾਲਜ ਦੇ ਪ੍ਰਤੀਕ ਨੂੰ ਸਰਬੋਤਮ ਕਵੀ ਅਤੇ ਖੇਤੀਬਾੜੀ ਕਾਲਜ ਦੇ ਹਰਮਨਜੋਤ ਨੂੰ ਸਰਵੋਤਮ ਸਾਹਿਤਕਾਰ ਪੁਰਸਕਾਰ ਮਿਲੇ। ਖੇਤੀ ਇੰਜਨੀਅਰਿੰਗ ਕਾਲਜ ਦੀ ਇਸ਼ਿਤਾ ਤੇ ਬੇਸਿਕ ਸਾਇੰਸਜ਼ ਕਾਲਜ ਦੇ ਗੁਰਵਿੰਦਰ ਸਿੰਘ ਨੂੰ ਸਰਬੋਤਮ ਬੁਲਾਰੇ ਚੁਣਿਆ ਗਿਆ। ਖੇਤੀਬਾੜੀ ਕਾਲਜ ਦੇ ਤਰੁਨ ਕਪੂਰ ਤੇ ਹਰਲੀਨ ਕੌਰ ਨੂੰ ਬਹਿਸ ਦੇ ਪੱਖ ਅਤੇ ਵਿਪੱਖ ਦੇ ਸਭ ਤੋਂ ਵਧੀਆ ਬੁਲਾਰੇ ਐਲਾਨਿਆ ਗਿਆ। ਮਰਦਾਂ ਤੇ ਅੌਰਤਾਂ ਦੇ ਵਰਗ ਵਿੱਚ ਸਭ ਤੋਂ ਵਧੀਆ ਐਥਲੀਟਾਂ ਲਈ ਸਵ. ਤਿ੍ਵੈਣੀ ਨਕਦ ਪੁਰਸਕਾਰ ਲਈ ਕਮਿਊਨਿਟੀ ਸਾਇੰਸ ਕਾਲਜ ਦੀ ਹਰਲੀਨ ਕੌਰ ਤੇ ਬਾਗ਼ਬਾਨੀ ਕਾਲਜ ਦੇ ਹਰਸ਼ਾਨ ਸਿੰਘ ਦੀ ਚੋਣ ਹੋਈ।



