12)

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਦੇ ਅਰਥ ਸ਼ਾਸਤਰ ਤੇ ਸਮਾਜ ਵਿਗਿਆਨ ਵਿਭਾਗ ਦੇ ਪੋ੍ਫੈਸਰ ਡਾ. ਕਮਲ ਵੱਤਾ ਨੂੰ ਜਾਪਾਨ ਦੀ ਕੋਬੇ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਤੇ ਬਿਜ਼ਨਸ ਸੰਸਥਾਨ ਵਿਚ ਖੋਜ ਫੈਲੋ ਨਿਯੁਕਤ ਕੀਤਾ ਗਿਆ ਹੈ। ਡਾ. ਵੱਤਾ ਗਲੋਬਲ ਇਕਾਨਾਮੀ ਯੂਨਿਟ ਨਾਲ ਮਿਲ ਕੇ ਇਸ ਪਦਵੀ ‘ਤੇ ਕਾਰਜ ਕਰਨਗੇ। ਯਾਦ ਰਹੇ ਕਿ ਅਮਰੀਕਾ, ਬਰਤਾਨੀਆ, ਭਾਰਤ, ਚੀਨ ਤੇ ਜਾਪਾਨ ‘ਚ ਗਲੋਬਲ ਇਕਾਨਾਮੀ ਯੂਨਿਟ 12 ਖੋਜ ਫੈਲੋਆਂ ਨਾਲ ਕੰਮ ਕਰ ਰਹੀ ਹੈ। ਡਾ. ਬੱਤਾ ਦੀ ਨਿਯੁਕਤੀ 1 ਨਵੰਬਰ 2023 ਤੋਂ ਲੈ ਕੇ 31 ਮਾਰਚ 2029 ਤੱਕ ਹੋਵੇਗੀ। ਕੋਬੇ ‘ਵਰਸਿਟੀ ਦੀ ਕਿਊ ਐੱਸ ਰੇਟਿੰਗ 476 ਹੈ ਤੇ ਉਸ ਯੂਨੀਵਰਸਿਟੀ ਵਿਚ 1600 ਮਾਹਿਰ ਤੇ 16,000 ਵਿਦਿਆਰਥੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਡਾ. ਵੱਤਾ 2012 ਦਸੰਬਰ ਤੋਂ ਲੈ ਕੇ ਕੋਬੇ ਯੂਨੀਵਰਸਿਟੀ ਦੇ ਮਹਿਮਾਨ ਖੋਜੀ ਵਜੋਂ ਕੰਮ ਕਰਦੇ ਰਹੇ ਹਨ।