ਉਪ ਪੁਲਿਸ ਕਪਤਾਨ ਅਗਰਵਾਲ ਨੇ ਨਸ਼ਿਆਂ ਖ਼ਿਲਾਫ਼ ਮੰਗਿਆ ਸਹਿਯੋਗ

ਜਸਪਾਲ ਸਿੰਘ ਿਢੱਲੋਂ, ਰਾਮਪੁਰਾ ਫੂਲ

ਨਸ਼ਿਆਂ ਦੀ ਰੋਕਥਾਮ ਲਈ ਪਿੰਡ ਪਿੰਡ ਬਣੇ ਕਾਫਲੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਸਹਾਈ ਹੋਣਗੇ। ਜੇਕਰ ਇਹ ਕਾਫਲੇ ਆਪਣੇ ਅਧਿਕਾਰ ਖੇਤਰ ਵਿਚ ਰਹਿ ਕੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਫੜਨ ਲਈ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਲੈਣਾ ਜਰੂਰੀ ਸਮਝਣ। ਪਿੰਡ ਕਰਾੜਵਾਲਾ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਕਰਵਾਏ ਗਏ ਸੈਮੀਨਾਰ ਦੌਰਾਨ ਉਪ ਪੁਲਸ ਕਪਤਾਨ ਫੂਲ ਮੋਹਿਤ ਅਗਰਵਾਲ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਕਿਹਾ ਜੇਕਰ ਅਸੀਂ ਸੱਚਮੁੱਚ ਹੀ ਆਪਣੇ ਪਿੰਡ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਵੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪੈਣੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਕ ਚੰਗਾ ਦੋਸਤ ਬਣਾਉਣਾ ਚਾਹੀਦਾ ਹੈ ਅਤੇ ਹਰ ਗੱਲ ਉਸ ਨਾਲ ਸਾਂਝੀ ਕਰਨੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼ੋਸ਼ਲ ਮੀਡੀਆ ਨੇ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਨੋਕ ਝੋਕ ਤੋਂ ਦੂਰੀ ਬਣਾ ਲਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਲੋੜ ਅਨੁਸਾਰ ਹੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਆਪਣੀ ਮਿੱਟੀ ਨਾਲ ਜੁੜ ਕੇ ਰਹਿਣ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਣ ਨਾਲ ਕੋਈ ਵੀ ਪਿੰਡ ਨਸ਼ਾ ਮੁਕਤ ਨਹੀਂ ਹੋਵੇਗਾ ਜਦ ਤਕ ਅਸੀਂ ਨਸ਼ੇ ਦੀ ਮੰਗ ‘ਤੇ ਕਾਬੂ ਨਹੀਂ ਪਾ ਸਕਦੇ। ਉਨ੍ਹਾਂ ਪਿੰਡ ਵਾਸੀਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਗਿਰੋਹ ਨੂੰ ਕਾਬੂ ਕਰਨ ਦੇ ਨਾਲ-ਨਾਲ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਨਾਲ ਸਮਾਜਿਕ ਦੂਰੀ ਨਾ ਬਣਾਈ ਜਾਵੇ, ਸਗੋਂ ਉਨ੍ਹਾਂ ਨੂੰ ਪੇ੍ਰਰਣਾਦਾਇਕ ਦਿਸ਼ਾ ਨਿਰਦੇਸ਼ ਦੇ ਕੇ ਮੁੜ ਸਮਾਜਿਕ ਢਾਂਚੇ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨਸ਼ਿਆਂ ਦੀ ਰੋਕਥਾਮ ਲਈ ਨਸ਼ਾ ਛਡਾਉਣ ਲਈ ਬਣੀਆਂ ਕਮੇਟੀਆਂ ਨੂੰ ਹਰ ਪੱਖ ਤੋਂ ਸਹਿਯੋਗ ਕਰਨ ਲਈ ਤਿਆਰ ਹੈ ਪਰ ਹਰ ਕੰਮ ਸਿਸਟਮ ਵਿਚ ਰਹਿ ਕੇ ਕੀਤਾ ਜਾਵੇ। ਇਸ ਮੌਕੇ ਪੁਲਿਸ ਥਾਣਾ ਰਾਮਪੁਰਾ ਸਦਰ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਵੀ ਆਪਣੇ ਕੀਮਤੀ ਸੁਝਾਅ ਪਿੰਡ ਵਾਸੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਪ ਪੁਲਸ ਕਪਤਾਨ ਮੋਹਿਤ ਅਗਰਵਾਲ, ਥਾਣਾ ਮੁਖੀ ਗੁਰਦੀਪ ਸਿੰਘ ਇੱਕ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਅਵਤਾਰ ਸਿੰਘ, ਨੌਜਵਾਨ ਆਗੂ ਜਗਜੀਵਨ ਸਿੰਘ ਿਢੱਲੋਂ, ਸੇਵਾ ਮੁਕਤ ਪਟਵਾਰੀ ਗੁਰਲਾਲ ਸਿੰਘ ਿਢੱਲੋਂ, ਸਾਬਕਾ ਪੰਚ ਲਾਭ ਸਿੰਘ, ਨਛੱਤਰ ਸਿੰਘ ਗੋਰਾ, ਰਾਜ ਸਿੰਘ,ਅੰਮਿ੍ਤਪਾਲ ਸਿੰਘ ਅਮਰੀ, ਕੁਲਦੀਪ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਗਗਨ ਿਢੱਲੋਂ, ਰਣਜੀਤ ਸਿੰਘ, ਅਮਨਦੀਪ ਸਿੰਘ ਭੀਮ, ਬਬਲਾ ਿਢੱਲੋਂ, ਖੁਸ਼ਵੰਤ ਸਿੰਘ ਬਬਲੂ, ਰਘੁਵੀਰ ਸਿੰਘ,ਅਜਮੇਰ ਸਿੰਘ ਿਢੱਲੋਂ, ਅਮਰਜੀਤ ਸਿੰਘ ਆਪ ਆਗੂ, ਸਾਬਕਾ ਪੰਚ ਮੱਖਣ ਸਿੰਘ, ਖੁਸ਼ਕਰਨ ਸਿੰਘ ਗੱਗੂ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਹਰਪ੍ਰਰੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।