ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ: ਪਿੰਡ ਧੂਲਕਾ ਦੇ ਸਟੈਂਡਰਡ ਪਬਲਿਕ ਹਾਈ ਸਕੂਲ ਵਿਖੇ ਅਸਰ ਚੈਰੀਟੇਬਲ ਟਰੱਸਟ ਵੱਲੋਂ ਸਕੂਲ ਦੀ ਸਹਿ ਸੰਸਥਾਪਕ ਸਾਬਕਾ ਮੈਨੇਜਰ ਸਵਰਗਵਾਸੀ ਨਵਨੀਤ ਕੌਰ ਹੁੰਦਲ ਦੀ ਯਾਦ ਵਿਚ ਫ੍ਰੀ ਮੈਡੀਕਲ ਚੈਕਅੱਪ ਅੱਖਾਂ ਦਾ ਕੈਂਪ ਲਾਇਆ ਗਿਆ। ਸਕੂਲ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਕੈਂਪ ਵਿਚ ਮੁੱਖ ਪ੍ਰਬੰਧਕ ਡਾ. ਇੰਦਰਪਾਲ ਸਿੰਘ, ਬੀਬੀ ਹਰਮਿੰਦਰ ਕੌਰ ਇੰਗਲੈਂਡ, ਉਨ੍ਹਾਂ ਦੇ ਨਾਲ ਡਾ. ਭਗਤੇਸ਼ਵਰ ਸਿੰਘ ਇੰਗਲੈਂਡ, ਡਾ. ਵਿਨੇਸ਼ਵਰ ਸਿੰਘ ਅਤੇ ਵਿਜਨ ਪਲੱਸ ਹਸਪਤਾਲ ਅੰਮਿ੍ਤਸਰ ਦੇ ਅੱਖਾਂ ਦੇ ਮਾਹਿਰ ਡਾ. ਤਨਦੀਪ ਸਿੰਘ ਤੋਂ ਇਲਾਵਾ ਰਾਜਪਾਲ ਸਿੰਘ, ਜਤਿੰਦਰ ਸਿੰਘ ਅਤੇ ਹੋਰ 15 ਦੇ ਲਗਭਗ ਆਈ ਹੋਈ ਡਾਕਟਰਾਂ ਦੀ ਟੀਮ ਨੇ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ, ਜਿਨ੍ਹਾਂ ਮਰੀਜ਼ਾਂ ਦੇ ਅਪਰੇਸ਼ਨਾਂ ਦੀ ਜ਼ਰੂਰਤ ਹੈ, ਵੱਖ-ਵੱਖ ਤਰੀਕਾਂ ਨੂੰ ਕੀਤੇ ਜਾਣਗੇ। ਡਾਕਟਰਾਂ ਦੀ ਆਈ ਟੀਮ ਦਾ ਸਵਾਗਤ ਅਤੇ ਧੰਨਵਾਦ ਸਕੂਲ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਹੁੰਦਲ ਤੇ ਸਮੂਹ ਸਟਾਫ ਵੱਲੋਂ ਕੀਤਾ ਗਿਆ। ਇਸ ਦੇ ਨਾਲ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾਉਂਦਿਆਂ ਆਏ ਹੋਏ ਮਰੀਜਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਪ੍ਰਬੰਧ ਸਕੂਲ ਵੱਲੋਂ ਕੀਤਾ ਗਿਆ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


