Skip to content
Sunday, October 18, 2026 8°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

By Admin Published 4 min read

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ ਦੀ ਅਗਵਾਈ ਵਿੱਚ, ਪ੍ਰਸਿੱਧ ਵਿਦਵਾਨ ਡਾਕਟਰ ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਤ ਕੀਤੀ ਗਈ ਪੁਸਤਕ ‘ਦਸ਼ਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ’ ਸਰੀ ਦੇ ਤਾਜ ਪਾਰਕ ਕਨਵੈਂਸ਼ਨ ਸੈਂਟਰ ਵਿੱਚ ਰਿਲੀਜ਼ ਹੋਈ। ਇਸ ਖੁਸ਼ੀ ਦੇ ਮੌਕੇ ‘ਤੇ ਰਾਏ ਸਾਹਿਬ ਨੇ ਸਿੱਖ ਜਗਤ ਵਿੱਚ ਮਿਲੇ ਮਾਨ-ਸਨਮਾਨ ਲਈ ਕੋਟਾਨ-ਕੋਟ ਸ਼ੁਕਰਾਨਾ ਕੀਤਾ ਅਤੇ ਬਿਆਨ ਕੀਤਾ ਕਿ ਕਿਵੇਂ ਜ਼ੁਲਮ ਖਿਲਾਫ ਡਟਣ ਵਾਲੇ ਮਹਾਨ ਵਿਅਕਤੀ ਇਤਿਹਾਸ ਵਿੱਚ ਸਦਾ ਸਤਿਕਾਰੇ ਜਾਂਦੇ ਹਨ, ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਰਾਏ ਕੱਲ੍ਹਾ ਜੀ ਨੂੰ ਗੰਗਾ ਸਾਗਰ ਬਖਸ਼ ਕੇ ਉਹਨਾਂ ‘ਤੇ ਮਿਹਰ ਕੀਤੀ ਅਤੇ ਸਤਿਕਾਰ ਦਿੱਤਾ।

          ਸਰੀ ਸ਼ਹਿਰ ਦੀ ਮੇਅਰ ਬਰਿੰਡਾ ਲੌਕ ਨੇ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋ ਕੇ ਇਤਿਹਾਸਿਕ ਕਿਤਾਬ ਲਈ ਮੁਬਾਰਕਬਾਦ ਦਿੱਤੀ ਅਤੇ ਇਸ ਦੀ ਧਾਰਮਿਕ ਅਤੇ ਬਹੁ ਸਭਿਆਚਾਰਕ ਸਾਂਝ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੌਰਾਨ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਦੇ ਪ੍ਰਧਾਨ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਰਾਏ ਕੱਲ੍ਹਾ ਤੀਜਾ ਵਿਚਕਾਰ ਧਾਰਮਿਕ ਸਤਿਕਾਰ ਅਤੇ ਮਾਨਵਤਾ ਦੀ ਸਾਂਝ ਬਾਰੇ ਰੌਸ਼ਨੀ ਪਾਈ ਅਤੇ ਦੱਸਿਆ ਕਿ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਸਿਧਾਂਤ ਅਧੀਨ ਸਰਬੱਤ ਦੇ ਭਲੇ ਦਾ ਲਿਖਾਇਕ ਧਰਮ ਮਨੁੱਖਤਾ ਨੂੰ ਜੋੜਦਾ ਹੈ, ਤੋੜਦਾ ਨਹੀਂ। ਸਮਾਗਮ ਵਿੱਚ ਸਰੀ ਸੈਂਟਰਲ ਤੋਂ ਲਿਬਰਲ ਪਾਰਟੀ ਦੇ ਐਮਪੀ ਰਣਦੀਪ ਸਿੰਘ ਸਰਾਏ ਵਿਸ਼ੇਸ਼ ਤੌਰ ਤੇ ਮੁਬਾਰਕਾਂ ਦੇਣ ਲਈ ਪਹੁੰਚੇ। ਇਸ ਮੌਕੇ ਰਾਏ ਕੱਲਾ ਜੀ ਦੀ ਦਸਵੀਂ ਪੀੜੀ ਰਾਏ ਮੁਹੰਮਦ ਅਲੀ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ, ਸਮਾਗਮ ਦੇ ਪ੍ਰਬੰਧ ਦੇ ਸੂਤਰਧਾਰ ਰਾਏਕੋਟ ਤੋਂ ਹਰਦੇਵ ਸਿੰਘ ਗਰੇਵਾਲ, ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਬਜ਼ੁਰਗ ਸ਼ਖਸੀਅਤ ਦਰਸ਼ਨ ਸਿੰਘ ਉਂਪਲ, ਪੰਜਾਬ ਭਵਨ ਦੇ ਮਾਲਕ ਸੁੱਖੀ ਬਾਠ, ਲੇਖਕ ਕਵਿੰਦਰ ਚਾਂਦ, ਬਸੰਤ ਮੋਟਰਜ਼ ਵਾਲੇ ਬਲਦੇਵ ਸਿੰਘ ਬਾਠ, ਸੀਨੀਅਰ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਮਨਿੰਦਰ ਸਿੰਘ ਗਿੱਲ, ਮੋਤਾ ਸਿੰਘ ਝੀਤਾ, ਪ੍ਰੋ. ਕਸ਼ਮੀਰਾ ਸਿੰਘ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। 

    ਇਸ ਮੌਕੇ ‘ਤੇ ਸਮਾਗਮ ਵਿੱਚ ਮੌਜੂਦ ਸਿੱਖ ਸ਼ਖਸੀਅਤਾਂ, ਪਵਿੱਤਰ ਗੰਗਾ ਸਾਗਰ ਕੈਨੇਡਾ ‘ਚ ਪਹਿਲੀ ਵਾਰ ਦਰਸ਼ਨ ਕਰਵਾਉਣ ਵਾਲੀਆਂ ਵੱਖ-ਵੱਖ ਗੁਰਦੁਆਰਾ ਸੁਸਾਇਟੀਆਂ ਅਤੇ ਸਿੱਖ ਸੰਸਥਾਵਾਂ ਸਮੇਤ ਆਗੂ ਜਗਤਾਰ ਸਿੰਘ ਸੰਧੂ, ਪਿਆਰਾ ਸਿੰਘ ਨੱਤ, ਜੀਵੇ ਪੰਜਾਬ ਅਦਬੀ ਸੰਗਤ ਦੇ ਪ੍ਰਤੀਨਿਧ ਭੁਪਿੰਦਰ ਸਿੰਘ ਮੱਲੀ, ਸਿੱਖ ਵਿਚਾਰ ਮੰਚ ਦੇ ਮੁਖੀ ਕੇਸਰ ਸਿੰਘ ਕੂਨਰ, ਮਰਹੂਮ ਚਿੱਤਰਕਾਰ ਜਰਨੈਲ ਸਿੰਘ ਦੀ ਸਪੁੱਤਰੀ ਨੀਤੀ ਸਿੰਘ, ਤਾਜ ਪਾਰਕ ਦੇ ਮਾਲਕ ਕੁਲਤਾਰ ਸਿੰਘ ਥਿਆੜਾ, ਗੁਰਦੀਪ ਸਿੰਘ ਭੁੱਲਰ, ਸੁਰਜੀਤ ਸਿੰਘ ਬਾਠ, ਜਤਿੰਦਰ ਸਿੰਘ ਮਨਿਹਾਸ, ਮਾਸਟਰ ਗੁਰਦਿਆਲ ਸਿੰਘ ਜੌਹਲ, ਸਮਾਜ ਸੇਵੀ ਰਣਜੀਤ ਸਿੰਘ ਸੋਹੀ, ਇੰਡੋ-ਕਨੇਡੀਅਨ ਸੀਨੀਅਰ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋ, ਵਿਦਵਾਨ ਡਾ. ਗੁਰਮਿੰਦਰ ਕੌਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਪੰਜਾਬੀ ਟ੍ਰਿਬਿਊਨ ਸਰੀ ਦੇ ਸੰਪਾਦਕ ਰਸ਼ਪਾਲ ਸਿੰਘ ਗਿੱਲ, ਮੀਡੀਆ ਸ਼ਖਸੀਅਤਾਂ ਕਰਮਜੀਤ ਸਿੰਘ ਬੁੱਟਰ, ਜੋਗਿੰਦਰ ਸਿੰਘ, ਲੇਖਕ ਗੁਰਪ੍ਰੀਤ ਸਿੰਘ ਤਲਵੰਡੀ, ਜਸਵੰਤ ਕੌਰ ਜੌਹਲ, ਦਵਿੰਦਰ ਸਿੰਘ ਬੈਨੀਪਾਲ, ਗੁਰਦਿਆਲ ਸਿੰਘ ਬਾਧ, ਸਿੱਖ ਵਿਦਵਾਨ ਡਾ. ਪੂਰਨ ਸਿੰਘ ਗਿੱਲ, ਬਿੰਦੂ ਮਠਾੜੂ, ਡਾ ਪ੍ਰਗਟ ਸਿੰਘ ਭੁਰਜੀ, ਕਰਨੈਲ ਸਿੰਘ ਰਾਏ, ਦਲਜਿੰਦਰ ਸਿੰਘ ਜੌਹਲ, ਜਸਬੀਰ ਭਲੂਰੀਆ, ਬਰਜ ਢਾਹਾਂ ਅਤੇ ਬਲਵੀਰ ਸਿੰਘ ਸੰਘਾ ਹੋਰਾਂ ਸਮੇਤ ਕੈਨੇਡਾ ਦੀਆਂ ਅਹਿਮ ਸਖ਼ਸ਼ੀਅਤਾਂ ਤੇ ਰਾਏਕੋਟ ਇਲਾਕੇ ਦੇ ਲੋਕ ਹਾਜ਼ਰ ਸਨ | ਇਸ ਮੌਕੇ ਲੇਖਕ ਡਾ. ਗੁਰਦੇਵ ਸਿੰਘ ਸਿੱਧੂ ਅਤੇ ਪ੍ਰੋ. ਗੁਰਭਜਨ ਗਿੱਲ ਦਾ ਸੁਨੇਹਾ ਵੀਡੀਓ ਕਾਨਫਰੰਸਿੰਗ ਰਾਹੀਂ ਸਾਂਝਾ ਕੀਤਾ ਗਿਆ, ਜਦ ਕਿ ਡਾ ਪ੍ਰਿਥੀਪਾਲ ਸਿੰਘ ਸੋਹੀ ਦੀ ਲਿਖਤ ਸੁਰਜੀਤ ਮਾਧੋਪੁਰੀ ਨੇ ਪੜ੍ਹ ਕੇ ਸੁਣਾਈ।

       ਸਮਾਗਮ ਵਿੱਚ ਰਾਏਕੋਟ ਦੀਆਂ ਸੰਗਤਾਂ ਵਲੋਂ ਰਾਏ ਅਜ਼ੀਜ਼ ਉਲ੍ਹਾ ਜੀ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਵੀ ਕੀਤਾ। ਇਸ ਸਮਾਗਮ ਦਾ ਪ੍ਰਬੰਧ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਤੇ ਰਾਏਕੋਟ ਇਲਾਕੇ ਦੇ ਲੋਕਾਂ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੀ| ਪ੍ਰੋਗਰਾਮ ਦਾ ਸੰਚਾਲਨ ਇੰਦਾ ਰਾਏਕੋਟੀ ਵੱਲੋਂ ਕੀਤਾ ਗਿਆ। ਇਸ ਕਿਤਾਬ ਦੇ ਸੰਪਾਦਕ ਵਿਦਵਾਨ ਡਾਕਟਰ ਗੁਰਦੇਵ ਸਿੰਘ ਸਿੱਧੂ ਹੁਣ ਤੱਕ 40 ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ। ਉਹਨਾਂ ਗ਼ਦਰ ਲਹਿਰ ਨਾਲ ਸਬੰਧਿਤ ਕਈ ਕਿਤਾਬਾਂ ਤੋਂ ਇਲਾਵਾ ਬਾਬਾ ਗੁਰਦਿੱਤ ਸਿੰਘ ਜੀ ਦੀ 1920 ਵਿੱਚ ਲਿਖੀ ਕਿਤਾਬ ‘ਗੁਰੂ ਨਾਨਕ ਜਹਾਜ਼’ ਸੰਪਾਦਤ ਕਰਕੇ ਇਤਿਹਾਸਿਕ ਕਾਰਜ ਕੀਤਾ ਹੈ ਅਤੇ ਕਾਮਾਗਾਟਾ ਮਾਰੂ ਨਾਂ ਦੇ ਭੁਲੇਖੇ ਨੂੰ ਹਮੇਸ਼ਾ ਲਈ ਦੂਰ ਕੀਤਾ ਹੈ। ਡਾ ਗੁਰਦੇਵ ਸਿੰਘ ਸਿੱਧੂ ਦੀ ਕਿਤਾਬ ‘ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’ 20 ਜੂਨ ਨੂੰ ਯੂਰਪ ਵਿੱਚ ਨਾਰਵੇ ਦੀ ਰਾਜਧਾਨੀ ਓਸਲੋ ‘ਚ ਰਿਲੀਜ਼ ਕੀਤੀ ਜਾਏਗੀ ਅਤੇ ਸੰਗਤਾਂ ਨੂੰ ਪਵਿੱਤਰ ਗੰਗਾ ਸਾਗਰ ਦੇ ਦਰਸ਼ਨ ਵੀ ਕਰਵਾਏ ਜਾਣਗੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp