ਪੱਤਰ ਪੇਰਕ, ਰਾਮਾਂ ਮੰਡੀ : ਮਾਰਕੀਟ ਕਮੇਟੀ ਰਾਮਾਂ ਦੀ ਨਵਨਿਯੁਕਤ ਚੇਅਰਪਰਸਨ ਗੁਰਪ੍ਰਰੀਤ ਕੌਰ ਸਿੱਧੂ ਦੀ ਤਾਜਪੋਸ਼ੀ ਲਈ ਅੱਜ ਮਾਰਕੀਟ ਕਮੇਟੀ ਰਾਮਾਂ ਵਿਖੇ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਚੀਫ਼ ਵਿਪ੍ਹ ਪੰਜਾਬ ਅਤੇ ਹਲਕਾ ਵਿਧਾਇਕਾ ਪੋ੍. ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਗੁਰਪ੍ਰਰੀਤ ਕੌਰ ਨੂੰ ਸਿਰੋਪਾ ਭੇਂਟ ਕਰਕੇ ਚੇਅਰਪਰਸਨ ਦਾ ਚਾਰਜ ਸੰਭਾਲਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਅਤੇ ਚੇਅਰਮੈਨਾਂ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋ ਕੇ ਗੁਰਪ੍ਰਰੀਤ ਕੌਰ ਨੂੰ ਚਾਰਜ ਸੰਭਾਲਣ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਬੀਬਾ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਪੂਰੇ ਪੰਜਾਬ ਦੇ ਵਰਕਰਾਂ ਲਈ ਖੁਸ਼ੀ ਵਾਲੀ ਗੱਲ ਆਪ ਸਰਕਾਰ ਵੱਲੋਂ ਸਮੂਹ ਚੇਅਰਮੈਨੀਆਂ ਆਮ ਵਰਕਰਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਸਰਕਾਰੀ ਨੌਕਰੀਆਂ ਵੀ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਬਿਨਾਂ ਕਿਸੇ ਸਿਫਾਰਿਸ਼ ਅਤੇ ਬਿਨਾਂ ਰਿਸ਼ਵਤ ਤੋਂ ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਆਪ ਸਰਕਾਰ ਦੇ ਕੰਮਾਂ ਨੂੰ ਵੇਖਦਿਆਂ 2024 ਦੀਆਂ ਲੋਕਸਭਾ ਚੋਣਾਂ ਵਿਚ ਆਪ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ। ਇਸ ਦੌਰਾਨ ਆਮ ਵਰਕਰਾਂ ਨੇ ਵੀ ਵੱਡੀ ਗਿਣਤੀ ਵਿਚ ਗੁਰਪ੍ਰਰੀਤ ਕੌਰ ਸਿੱਧੂ ਨੂੰ ਪਿਆਰ ਭਰੇ ਤੋਹਫ਼ੇ ਭੇਂਟ ਕਰਕੇ ਵਧਾਈਆਂ ਦਿੱਤੀਆਂ। ਇਸ ਮੌਕੇ ਵੱਡੀ ਗਿਣਤੀ ਆਮ ਵਰਕਰਾਂ ਤੋਂ ਇਲਾਵਾ ਨਵਜੀਤ ਸਿੰਘ ਜੀਂਦਾ ਚੇਅਰਮੈਨ ਮਿਲਕਫ਼ੈਡ, ਮਾਸਟਰ ਜਗਸੀਰ ਸਿੰਘ ਵਿਧਾਇਕ ਭੁੱਚੋ, ਜਗਰੂਪ ਸਿੰਘ ਗਿੱਲ ਵਿਧਾਇਕਾ ਬਠਿੰਡਾ, ਅਨਿਲ ਠਾਕੁਰ ਚੇਅਰਮੈਨ ਟੇ੍ਡਜ ਕਮਿਸ਼ਨ ਪੰਜਾਬ, ਚੇਅਰਮੈਨ ਅਮਿ੍ਤ ਪਾਲ ਅਗਰਵਾਲ, ਹਰਫੂਲ ਸਿੰਘ ਬੰਗੀ, ਮੇਹਰ ਚੰਦ ਚਲਾਣਾ, ਰਾਕੇਸ਼ ਕੁਮਾਰ ਪੁਰੀ ਚੇਅਰਮੈਨ ਜੰਗਲਾਤ ਵਿਭਾਗ, ਜਤਿੰਦਰ ਭੱਲਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ, ਮਹਿੰਦਰ ਸਿੰਘ ਫੁੱਲੋ ਮਿੱਠੀ ਹਲਕਾ ਕੁਆਰਡੀਨੇਟਰ, ਬਲਜਿੰਦਰ ਕੌਰ ਤੁੰਗਵਾਲੀ ਪ੍ਰਧਾਨ ਮਹਿਲਾ ਵਿੰਗ ਪੰਜਾਬ, ਤਰਸੇਮ ਸਿੰਗਲਾ ਸ਼ਹਿਰੀ ਪ੍ਰਧਾਨ ਆਪ ਤਲਵੰਡੀ ਸਾਬੋ, ਸੁਖਜੀਵਨ ਸਿੰਘ ਸਕੱਤਰ ਮਾਰਕੀਟ ਕਮੇਟੀ ਰਾਮਾਂ ਅਤੇ ਸਮੂਹ ਸਟਾਫ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



