ਨਦੀਮ ਪਰਮਾਰ ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ ਨਾਲ ਸਨਮਾਨਿਤ

ਸਰੀ: ਉਘੇ ਸ਼ਾਇਰ ਤੇ ਲਿਖਾਰੀ ਨਦੀਮ ਪਰਮਾਰ ਨੂੰ ਪਿਛਲੇ ਦਿਨੀ ਦੂਜੇ ਪ੍ਰੀਤਮ ਸਿੰਘ ਬਾਸੀ ਅੇਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਦੀਮ ਪਰਮਾਰ ਨੂੰ ਇਹ ਸਨਮਾਨ ਉਹਨਾਂ ਦੇ 80 ਵੇਂ ਜਨਮ ਦਿਨ ਉਪਰ ਪਰਿਵਾਰ ਵਲੋਂ ਦਿਤੀ ਗਈ ਪਾਰਟੀ ਸਮੇਂ ਲੇਖਕਾਂ, ਬੁਧੀਜੀਵੀਆਂ ਤੇ ਦੋਸਤਾਂ ਮਿਤਰਾਂ ਦੀ ਭਰਵੀਂ ਹਾਜ਼ਰੀ ਵਿਚ ਦਿਤਾ ਗਿਆ। ਵਰਨਣ ਯੋਗ ਹੈ ਕਿ ਇਹ ਸਨਮਾਨ ਸ਼ਾਇਰ ਤੇ ਬਿਜ਼ਨਸਮੈਨ ਮੰਗਾ ਸਿੰਘ ਬਾਸੀ ਵਲੋਂ ਅਪਣੇ ਸਵਰਗਵਾਸੀ ਪਿਤਾ ਪ੍ਰੀਤਮ ਸਿੰਘ ਬਾਸੀ ਦੀ ਯਾਦ ਵਿਚ ਸ਼ਥਾਪਤ ਕੀਤਾ ਗਿਆ ਹੈ ਜਿਸ ਵਿਚ ਸਨਮਾਨ ਪਤਰ, ਪਲੈਕ , ਸ਼ਾਲ ਤੇ 1000 ਡਾਲਰ ਦੀ ਰਕਮ ਹੁੰਦੀ ਹੈ।ਪਹਿਲਾ ਇਨਾਮ ਸਰਵਣ ਸਿੰਘ ਰਾਹੀ ਨੂੰ ਦਿਤਾ ਗਿਆ ਸੀ।80 ਵੇਂ ਜਨਮ ਦਿਨ ਉਪਰ ਇਨਾਮ ਮਿਲਣ ਤੇ ਨਦੀਮ ਪਰਮਾਰ ਹੁਰਾਂ ਕਿਹਾ ਕਿ ਇਹ ਮੇਰੇ ਵਾਸਤੇ ਬਿਲਕੁਲ ਹੀ ਹੈਰਾਨੀ ਵਾਲੀ ਗਲ ਸੀ, ਤੇ ਮੈਂ ਇਸ ਪਿਆਰ ਸਤਿਕਾਰ ਲਈ ਸਭ ਦਾ ਬਹੁਤ ਹੀ ਧਮਨਵਾਦੀ ਹਾਂ। ਇਸ ਮੌਕੇ ਡਾ ਰਘਬੀਰ ਸਿੰਘ ਸਿਰਜਣਾ, ਨਾਵਲਕਾਰ ਜਰਨੈਲ ਸਿੰਘ ਸੇਖਾ ਤੇ ਨਛੱਤਰ ਸਿੰਘ ਬਰਾੜ, ਡਾ ਸਾਧੂ ਸਿੰਘ , ਅਮਰੀਕ ਪਲਾਹੀ, ਆਰਟਿਸਟ ਜਰਨੈਲ ਸਿੰਘ,ਮੋਹਨ ਗਿਲ,ਪਿ. ਸ਼ੁਰਿੰਦਰਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ, ਸਾਧੂ ਬਿਨਿੰਗ , ਪਾਲ ਢਿਲੋਂ, ਸੁਖਵੰਤ ਹੁੰਦਲ, ਗੁਰਮੇਲ ਰਾਏ,ਮਹਿੰਦਰ ਸੂਮਲ,ਗੁਰਚਰਨ ਟੱਲੇਵਾਲੀਆ, ਜਗਦੇਵ ਤੇ ਬਰਜਿੰਦਰ ਢਿਲੋਂ, ਤੇ ਹੋਰ ਅਨੇਕਾਂ ਸਾਹਿਤ ਪ੍ਰੇਮੀ ਤੇ ਸਜਣ ਮਿਤਰ ਹਾਜ਼ਰ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.