Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਰੱਖਿਆ ਖੇਤਰ ‘ਚ ਐੱਫ਼ ਡੀ ਆਈ ਨਾਲ ਦੇਸ਼ ਦੀ ਰੱਖਿਆ ਖ਼ਤਰੇ ‘ਚ ਪੈ ਜਾਵੇਗੀ : ਸੀ ਪੀ ਆਈ

By uscreative Published 1 min read

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ): ਸੀ ਪੀ ਆਈ ਦੀ ਕੇਂਦਰੀ ਸਕੱਤਰੇਤ ਨੇ ਐਫ਼ ਡੀ ਆਈ ਨਿਯਮਾਂ ‘ਚ ਛੋਟ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਬੁਰੀ ਤਰ੍ਹਾਂ ਪ੍ਰਭਾਵਤ ਹੋਵੇਗੀ। ਅੱਜ ਇੱਕ ਬਿਆਨ ‘ਚ ਕੇਂਦਰੀ ਸਕੱਤਰੇਤ ਨੇ ਕਿਹਾ ਕਿ ਹਾਲ ਦੇ ਅਮਰੀਕਾ ਦੌਰੇ ਦੌਰਾਨ ਅਮਰੀਕਾ ਦੇ ਜੂਨੀਅਰ ਭਾਈਵਾਲ ਦਾ ਰੁਤਬਾ ਹਾਸਲ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ, ਫਾਰਮਾ, ਸਿੰਗਲ ਬ੍ਰਾਂਡ ਪਰਚੂਨ ਵਪਾਰ, ਪ੍ਰਸਾਰਣ, ਸਿਵਲ ਹਵਾਬਾਜ਼ੀ ਅਤੇ ਕਈ ਹੋਰ ਖੇਤਰਾਂ ‘ਚ 100 ਫ਼ੀਸਦੀ ਵਿਦੇਸ਼ੀ ਸਿੱਧੇ ਨਿਵੇਸ਼ ਦੀ ਆਗਿਆ ਦੇਣ ਦਾ ਖ਼ਤਰਨਾਕ ਕਦਮ ਚੁੱਕਿਆ ਹੈ। ਪਾਰਟੀ ਨੇ ਕਿਹਾ ਕਿ ਹਾਲਾਂਕਿ ਸਰਕਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਸ ਨਾਲ ਦੇਸ਼ ‘ਚ ਵਿਦੇਸ਼ੀ ਨਿਵੇਸ਼ ਆਵੇਗਾ ਅਤੇ ਰੁਜ਼ਗਾਰ ਦੇ ਮੌਕੇ ਵਧਣਗੇ, ਜਦਕਿ ਅਸਲੀਅਤ ‘ਚ ਇਸ ਦਾ ਮਾੜਾ ਅਸਰ ਪਵੇਗਾ, ਕਿਉਂਕਿ ਇਸ ਨਾਲ ਦੇਸ਼ ‘ਚ ਛੋਟੇ ਅਤੇ ਦਰਮਿਆਨੇ ਉਦਯੋਗਿਕ ਯੂਨਿਟ ਬੰਦ ਹੋ ਜਾਣਗੇ ਅਤੇ ਨਤੀਜੇ ਵਜੋਂ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਪਾਰਟੀ ਦਾ ਮੰਨਣਾ ਹੈ ਕਿ ਰੱਖਿਆ ਖੇਤਰ ‘ਚ ਵਿਦੇਸ਼ੀ ਸਿੱਧੇ ਨਿਵੇਸ਼ ਨਾਲ ਭਾਰਤ ਅਮਰੀਕਾ-ਇਜ਼ਰਾਈਲ ਗੱਠਜੋੜ ‘ਤੇ ਨਿਰਭਰ ਹੋ ਜਾਵੇਗਾ, ਜਿਸ ਦਾ ਦੇਸ਼ ਦੀ ਸੁਰੱਖਿਆ ਦੇ ਨਾਲ-ਨਾਲ ਇਸ ਦੀ ਪ੍ਰਭੂਸੱਤਾ ‘ਤੇ ਵੀ ਬਹੁਤ ਬੁਰਾ ਅਸਰ ਪਵੇਗਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp