ਦੁਬਈ, ਪ੍ਰੇਟ :
ਦੁਬਈ ਦੀ ਸਥਾਨਕ ਨਿਵਾਸੀ ਮਹਿਲਾ ਨਾਲ 40 ਸਾਲ ਭਾਰਤੀ ਪਰਵਾਸੀ ਦੁਆਰਾ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਮਹਿਲਾ ਆਪਣੇ ਘਰ ਕੋਲ ਐਕਸਰਸਾਈਜ ਕਰ ਰਹੀ ਸੀ ਉਦੋਂ ਇਹ ਘਟਨਾ ਹੋਈ। ਬਰ ਦੁਬਈ ਕੋਲ ਵਾਪਰੀ ਇਹ ਘਟਨਾ ਮਾਮਲੇ ਦੀ ਐਤਵਾਰ ਨੂੰ ਦੁਬਈ ਕੋਰਟ ‘ਚ ਸੁਣਵਾਈ ਹੋਈ। ਪੁਲਿਸ ਨੇ ਕੋਰਟ ‘ਚ ਦੱਸਿਆ ਕਿ ਭਾਰਤੀ ਵਿਅਕਤੀ ਮਹਿਲਾ ਨੂੰ ਗਲਤ ਤਰੀਕੇ ਨਾਲ ਛੂਹ ਰਿਹਾ ਸੀ।

ਅਧਿਕਾਰਤ ਜਾਣਕਾਰੀ ਮੁਤਾਬਕ ਪਿਛਲੀ ਜੁਲਾਈ ਮਹੀਨੇ ‘ਚ ਸਵੇਰ ਦੇ 5 :30 ਵਜੇ 35 ਸਾਲਾ ਮਹਿਲਾ ਜਾਗਿੰਗ ਕਰ ਰਹੀ ਸੀ ਉਦੋਂ ਭਾਰਤੀ ਵਿਅਕਤੀ ਨੇ ਗਲਤ ਤਰੀਕੇ ਨਾਲ ਮਹਿਲਾ ਨੂੰ ਛੂਹਿਆ ਸੀ ਤੇ ਘਰ ਵਾਪਸ ਆ ਰਹੀ ਸੀ ਤੇ ਉਦੋਂ ਕਿਸੇ ਨੇ ਗਲਤ ਤਰੀਕੇ ਨਾਲ ਪਿੱਠ ‘ਤੇ ਹੱਥ ਫੇਰਿਆ। ਘਬਰਾਹਟ ‘ਚ ਮੇਰੀ ਚੀਕ ਨਿਕਲੀ ਤੇ ਉਹ ਉਥੋਂ ਭੱਜ ਗਿਆ।

ਗਲਫ਼ ਨਿਊਜ਼ ਮੁਤਾਬਕ ਘਟਨਾ ਦੀ ਜਾਣਕਾਰੀ ਦੁਬਈ ਪੁਲਿਸ ਕਮਾਂਡ ਨੂੰ ਮਿਲਣ ਤੋਂ ਬਾਅਦ ਏਰੀਆ ‘ਚ ਪੈਟਰੋਲਿੰਗ ਕਰ ਰਹੇ ਦੋ ਪੁਲਿਸਕਰਮੀ ਮੌਕੇ ‘ਤੇ ਪਹੁੰਚੇ ਤੇ ਪੀੜਤਾਂ ਨੂੰ ਮਿਲੇ। ਇਸ ਤੋਂ ਬਾਅਦ ਇਲਾਕੇ ਦੀ ਛਾਣਬੀਨ ਕੀਤੀ ਗਈ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ‘ਉਸ ਨੇ ਮਹਿਲਾ ਨੂੰ ਛੂਹਣ ਦੀ ਗੱਲ ਨੂੰ ਸਵੀਕਾਰ ਕੀਤਾ ਤੇ ਮਾਫੀ ਮੰਗਦਾ ਰਿਹਾ। ਉਸ ਸਮੇਂ ਉਹ ਨਸ਼ੇ ‘ਚ ਸੀ। ਦੁਬਈ ਪਬਲਿਕ ਪ੍ਰਾਸੀਕਿਊਸ਼ਨ ਨੇ ਵਿਅਕਤੀ ‘ਤੇ ਜਿਨਸੀ ਸ਼ੋਸਣ ਤੇ ਨਸ਼ਾ ਕਰਨ ਦਾ ਦੋਸ਼ ਲਾਇਆ। ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਉਦੋਂ ਤਕ ਦੋਸ਼ੀ ਪੁਲਿਸ ਹਿਰਾਸਤ ‘ਚ ਹੀ ਰਹੇਗਾ।