ਪੱਤਰ ਪੇ੍ਰਰਕ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਦਾਜ ਲਈ ਤੰਗ ਕਰਨ ਅਤੇ ਦਾਜ ਦਾ ਸਾਮਾਨ ਆਪਣੇ ਕਬਜ਼ੇ ‘ਚ ਕਰ ਲੈਣ ‘ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਿਸ ਕੋਲ ਮਮਤਾ ਵਾਸੀ ਗਰਗ ਕਾਲੋਨੀ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਵਿਆਹ ਮਈ 2022 ਨੂੰ ਹਿਤੇਸ਼ ਸੋਨੀ ਵਾਸੀ ਸ਼ਾਮ ਨਗਰ ਰਾਜਪੁਰਾ ਦੇ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਤੰਗ ਕਰਨ ਲੱਗ ਪਿਆ ਅਤੇ ਉਸਦਾ ਦਾਜ ਦਾ ਸਾਮਾਨ ਵੀ ਆਪਣੇ ਕਬਜ਼ੇ ‘ਚ ਕਰ ਲਿਆ। ਜਿਸ ‘ਤੇ ਥਾਣਾ ਸਿਟੀ ਪੁਲਿਸ ਨੇ ਉਕਤ ਮਾਮਲੇ ‘ਚ ਪੀੜਤਾ ਦੇ ਪਤੀ ਹਿਤੇਸ਼ ਸੋਨੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ।