ਆਨਲਾਈਨ ਡੈਸਕ, ਨਵੀਂ ਦਿੱਲੀ : ਵਿੱਤੀ ਲੈਣ-ਦੇਣ ਨੂੰ ਆਸਾਨ ਬਣਾਉਣ ਲਈ ਅਸੀਂ ਕ੍ਰੈਡਿਟ ਕਾਰਡ () ਤੇ ਡੈਬਿਟ ਕਾਰਡ () ਦੀ ਵਰਤੋਂ ਕਰਦੇ ਹਾਂ। ਇਨ੍ਹਾਂ ਦੋਨਾਂ ਕਾਰਡਾਂ ਰਾਹੀਂ ਅਸੀਂ ਆਸਾਨੀ ਨਾਲ ਕਈ ਤਰ੍ਹਾਂ ਦੇ ਲੈਣ-ਦੇਣ ਕਰ ਸਕਦੇ ਹਾਂ। ਡੈਬਿਟ ਕਾਰਡ ਨੂੰ ਕ੍ਰੈਡਿਟ ਕਾਰਡ ਨਾਲੋਂ ਬਿਹਤਰ ਮੰਨਿਆ ਜਾਂਦਾ ਹੈ। ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ‘ਤੇ ਵੱਖ-ਵੱਖ ਸਹੂਲਤਾਂ ਮਿਲਦੀਆਂ ਹਨ।

ਕ੍ਰੈਡਿਟ ਕਾਰਡਾਂ ‘ਤੇ ਇਨਾਮ, ਕੈਸ਼ਬੈਕ ਵਰਗੀਆਂ ਕਈ ਸਹੂਲਤਾਂ ਵੀ ਮਿਲਦੀਆਂ ਹਨ। ਇਸ ਤੋਂ ਇਲਾਵਾ ਇਹ ਚੰਗੇ ਕ੍ਰੈਡਿਟ ਸਕੋਰ ਨੂੰ ਬਣਾਈ ਰੱਖਣ ‘ਚ ਵੀ ਮਦਦ ਕਰਦੀ ਹੈ। ਆਓ ਜਾਣਦੇ ਹਾਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਨਾਲੋਂ ਕਿਉਂ ਬਿਹਤਰ ਹੁੰਦੇ ਹਨ।

ਰਿਵਾਰਡ ਪੁਆਇੰਟ

ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ’ਤੇ ਤੁਹਾਨੂੰ ਰਿਵਾਰਡ ਪੁਆਇੰਟ ਦਾ ਲਾਭ ਮਿਲਦਾ ਹੈ। ਇਨ੍ਹਾਂ ਪੁਆਇੰਟ ਦੀ ਵਰਤੋਂ ਤੁਸੀਂ ਕ੍ਰੈਡਿਟ ਕਾਰਡ ਦੇ ਬਿਲ ਭੁਗਤਾਨ ਤੇ ਸ਼ਾਪਿੰਗ ਆਦਿ ’ਚ ਕਰ ਸਕਦੇ ਹੋ। ਤੁਸੀਂ ਜੋ ਖ਼ਰੀਦਦਾਰੀ ਜਾਂ ਸ਼ਾਪਿੰਗ ਕਰਦੇ ਹੋ ਉਸ ’ਤੇ ਤੁਹਾਨੂੰ ਰਿਵਾਰਡ ਪੁਆਇੰਟ ਮਿਲਦੇ ਹਨ। ਹਰ ਕ੍ਰੈਡਿਟ ਕਾਰਡ ’ਤੇ ਅਲੱਗ ਰਿਵਾਰਡ ਪੁਆਇੰਟ ਮਿਲਦੇ ਹਨ।

ਸਾਈਨ-ਅਪ ਬੋਨਸ

ਕਈ ਕ੍ਰੈਡਿਟ ਕਾਰਡਾਂ ‘ਤੇ ਤੁਹਾਨੂੰ ਸਾਈਨ-ਅਪ ਬੋਨਸ ਦਾ ਲਾਭ ਵੀ ਮਿਲਦਾ ਹੈ। ਇਸ ਵਿੱਚ ਤੁਹਾਨੂੰ ਰਿਵਾਰਡ ਪੁਆਇੰਟ, ਕੈਸ਼ਬੈਕ, ਫ੍ਰੀ-ਫਲਾਈਟ ਟਿਕਟ ਤੇ ਗਿਫਟ-ਵਾਉਚਰ ਵਰਗੇ ਫ਼ਾਇਦੇ ਮਿਲਦੇ ਹਨ। ਜਦੋਂ ਵੀ ਤੁਸੀਂ ਕ੍ਰੈਡਿਟ ਕਾਰਡ ਲੈਂਦੇ ਹੋ ਤਾਂ ਜੁਆਇਨਿੰਗ ਫੀਸ ਮਾਫ਼ ਕਰ ਦਿੱਤੀ ਜਾਂਦੀ ਹੈ। ਬਹੁਤ ਸਾਰੇ ਕਾਰਡਾਂ ‘ਤੇ ਗਾਹਕ ਇੱਕ ਸੀਮਾ ਤੱਕ ਖਰਚ ਕਰਨ ‘ਤੇ ਜੁਆਇਨਿੰਗ ਫੀਸਾਂ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ।

ਕੈਸ਼ਬੈਕ ਤੇ ਡਿਸਕਾਊਂਟ

ਕ੍ਰੈਡਿਟ ਕਾਰਡ ’ਤੇ ਕੈਸ਼ਬੈਕ ਤੇ ਡਿਸਕਾਊਂਟ ਵਰਗੇ ਆਫ਼ਰ ਦਿੱਤੇ ਜਾਂਦੇ ਹਨ। ਫੈਸਟਿਵ ਸੀਜ਼ਨ ’ਚ ਇਸ ਤਰ੍ਹਾਂ ਦੇ ਆਫ਼ਰਜ਼ ਜ਼ਿਆਦਾ ਦਿੱਤੇ ਜਾਂਦੇ ਹਨ। ਕੈਸ਼ਬੈਕ ਤੇ ਡਿਸਕਾਊਂਟ ਗ੍ਰੋਸਰੀ, ਮਨੋਰੰਜਨ, ਡਾਇਨਿੰਗ ਵਰਗੇ ਕਈ ਕੈਟੇਗਰੀ ’ਚ ਦਿੱਤਾ ਜਾਂਦਾ ਹੈ। ਤੁਸੀਂ ਜਦੋਂ ਕ੍ਰੈਡਿਟ ਕਾਰਡ ਨਾਲ ਸ਼ਾਪਿੰਗ ਕਰਦੇ ਹੋ ਤਾਂ ਤੁਹਾਨੂੰ ਕੈਸ਼ਬੈਕ ਦਾ ਲਾਭ ਦਿੱਤਾ ਜਾਂਦਾ ਹੈ।

ਟਰਾਂਜੇਕਸ਼ਨ ਸਿਕਊਰਿਟੀ

ਕ੍ਰੈਡਿਟ ਕਾਰਡ ਨਾਲ ਕਰਨ ਵਾਲੇ ਲੈਣ-ਦੇਣ ਸੁਰੱਖਿਅਤ ਹੁੰਦੇ ਹਨ। ਬਹੁਤ ਸਾਰੇ ਮਾਹਰ ਮੰਨਦੇ ਹਨ ਕਿ ਡੈਬਿਟ ਕਾਰਡਾਂ ਦੀ ਤੁਲਨਾ ’ਚ ਕ੍ਰੈਡਿਟ ਕਾਰਡ ਕਾਫ਼ੀ ਸੁਰੱਖਿਅਤ ਹੁੰਦੇ ਹਨ। ਕ੍ਰੈਡਿਟ ਕਾਰਡਾਂ ਦੀਆਂ ਸੁਰੱਖਿਆ ਫੀਚਰਜ਼ ਉਸ ਨੂੰ ਡੈਬਿਟ ਕਾਰਡਾਂ ਨਾਲੋਂ ਬਿਹਤਰ ਬਣਾਉਂਦਾ ਹੈ।

ਕ੍ਰੈਡਿਟ ਸਕੋਰ

ਜੇਕਰ ਤੁਹਾਡਾ ਕ੍ਰੈਡਿਟ ਸਕੋਰ ਚੰਗਾ ਹੈ ਤਾਂ ਤੁਹਾਨੂੰ ਲੋਨ ਲੈਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਕ੍ਰੈਡਿਟ ਕਾਰਡ ਦੀ ਮਦਦ ਨਾਲ ਤੁਸੀਂ ਆਪਣੇ ਕ੍ਰੈਡਿਟ ਸਕੋਰ ਨੂੰ ਸੁਧਾਰ ਸਕਦੇ ਹੋ। ਜਦੋਂ ਕਿ ਡੈਬਿਟ ਕਾਰਡ ਵਿੱਚ ਅਜਿਹੀ ਸਹੂਲਤ ਨਹੀਂ ਦਿੱਤੀ ਜਾਂਦੀ ਹੈ। ਕ੍ਰੈਡਿਟ ਕਾਰਡ ਕ੍ਰੈਡਿਟ ਸਕੋਰ ਬਣਾਉਣ ਤੇ ਘੱਟ ਕ੍ਰੈਡਿਟ ਉਪਯੋਗਤਾ ਅਨੁਪਾਤ ਨੂੰ ਬਣਾਈ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ।

ਕ੍ਰੈਡਿਟ ਕਾਰਡ ਨੂੰ ਵੱਡੇ ਪੈਮਾਨੇ ’ਤੇ ਕੀਤਾ ਜਾਂਦਾ ਹੈ ਇਸਤੇਮਾਲ

ਭਾਰਤ ਵਿੱਚ ਡੈਬਿਟ ਕਾਰਡਾਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਆਫਲਾਈਨ ਤੇ ਆਨਲਾਈਨ ਲੈਣ-ਦੇਣ ਲਈ ਡੈਬਿਟ ਕਾਰਡਾਂ ਨਾਲੋਂ ਕ੍ਰੈਡਿਟ ਕਾਰਡਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਦੀ ਵਰਤੋਂ ਵਿਦੇਸ਼ਾਂ ਵਿੱਚ ਲੈਣ-ਦੇਣ ਲਈ ਵੀ ਕੀਤੀ ਜਾਂਦੀ ਹੈ।