ਪੱਤਰ ਪੇ੍ਰਰਕ, ਕੋਟਕਪੂਰਾ : ਵਿੱਦਿਆ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰ ਰਿਹਾ ਡੀ.ਸੀ.ਐਮ.ਇੰਟਰਨੈਸਨਲ ਸਕੂਲ ਕੋਟਕਪੂਰਾ ਵਿਖੇ ਸਕੂਲ ਦੇ ਪਿੰ੍ਸੀਪਲ ਮੀਨਾਕਸ਼ੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਕੂਲ ਦੇ ਚਲ ਰਹੇ ਹਾਊਸ ਇੰਚਾਰਜ ਦੁਆਰਾ ਹਿੰਦੀ ਦਿਵਸ ਤੇ ਸਵੇਰ ਦੀ ਪ੍ਰਰਾਰਥਨਾ ਵੇਲੇ, ਹਿੰਦੀ ਭਾਸ਼ਾ ਰਾਸ਼ਟਰੀ ਭਾਸ਼ਾ, ਪੋ੍ਗਰਾਮ ਉਲੀਕਿਆ ਗਿਆ। ਜਿਸ ਵਿੱਚ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਭਾਸ਼ਾ ਨਾਲ ਸਬੰਧਤ, ਕਵਿਤਾਵਾਂ, ਭਾਸ਼ਣ ਦੇ ਮੁਕਾਬਲੇ ਕਰਵਾਏ ਗਏ। ਹਿੰਦੀ ਵਿਆਕਰਣ ਦੀ ਪੇਸ਼ਕਾਰੀ ਕਰਕੇ ਹਿੰਦੀ ਭਾਸ਼ਾ ਨਾਲ ਪਿਆਰ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਹਿੰਦੀ ਭਾਸ਼ਾ ਦੀਆਂ ਲਗਾ-ਮਾਤਰਾਵਾਂ ਬਾਰੇ ਨਾਟਕ ਦੀ ਪੇਸ਼ਕਾਰੀ ਕਰਕੇ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ। ਕੁਝ ਬੱਚਿਆਂ ਵੱਲੋਂ ਗਰੁੱਪ ਗੀਤ ‘ਹਮ ਹੈ ਹਿੰਦੋਸਤਾਨੀ, ਹਿੰਦੀ ਭਾਸ਼ਾ ਹਮਕੋ ਪਿਆਰੀ ਹੈ, ਗਾ ਕੇ ਪੋ੍ਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਨਾਇਆ। ਹਿੰਦੀ ਅਧਿਆਪਕਾਂ ਦੁਆਰਾ ਵੀ ਭਾਸ਼ਣ ਰਾਹੀਂ ਹਿੰਦੀ ਭਾਸ਼ਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ ਦੇ ਪਿੰ੍ਸੀਪਲ ਮੀਨਾਕਸ਼ੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ, ਸਾਨੂੰ ਦੂਸਰੀਆਂ ਭਾਸ਼ਾਵਾਂ ਵਾਂਗ ਆਪਣੀ ਰਾਸ਼ਟਰੀ ਭਾਸ਼ਾ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਇਸ ਨਾਲ ਦੇਸ਼ ਭਗਤੀ ਭਾਵਨਾ ਪੈਦਾ ਹੁੰਦੀ ਹੈ। ਹਿੰਦੀ ਭਾਸ਼ਾ ਨਾਲ ਪਿਆਰ ਕਰਨਾ, ਦੇਸ਼ ਦੀ ਅਖੰਡਤਾ ਤੇ ਏਕਤਾ ਨਾਲ ਪਿਆਰ ਕਰਨਾ ਹੈ। ਅੰਤ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।