ਸੁਖਦੇਵ ਗਰਗ, ਜਗਰਾਓਂ : ਡੀਏਵੀ ਸੈਂਟਨਰੀ ਪਬਲਿਕ ਸਕੂਲ ਜਗਰਾਓਂ ਵਿਖੇ ਸ਼ਹੀਦ ਭਗਤ ਸਿੰਘ ਕਲਾ ਮੰਚ ਟੀਮ ਦੇ ਕਲਾਕਾਰਾਂ ਨੇ ਨੁੱਕੜ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।

ਪਿੰ੍ਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਅੱਜ ਦੇ ਸਮੇਂ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਆਲੇ ਦੁਆਲੇ ਫੈਲ ਰਹੇ ਨਸ਼ੇ ਦੇ ਜੰਜਾਲ ਤੋਂ ਜੇ ਅੱਜ ਦੀ ਪੀੜੀ ਨੂੰ ਬਚਾਉਣਾ ਹੈ ਤਾਂ ਵਿਦਿਆਰਥੀਆਂ ਨੂੰ ਸੁਚੇਤ ਕਰਨ ਦੀ ਬੜੀ ਲੋੜ ਹੈ।

ਉਨ੍ਹਾਂ ਦੱਸਿਆ ਇਸ ਬੜੇ ਸੰਵੇਦਨਸ਼ੀਲ ਮੁੱਦੇ ਲਈ ਪਹਿਲ ਕਦਮੀ ਵਿਦਿਆਰਥੀਆਂ ਲਈ ਕੀਤੇ ਨਾਟਕ ‘ਚ ਇਕ ਕਿਰਸਾਨੀ ਵਰਗ ਦੀ ਤਰਜਮਾਨੀ ਕਰਦਾ ਹੋਇਆ ਇਕ ਪਰਿਵਾਰ ਪੇਸ਼ ਕੀਤਾ ਗਿਆ ਜਿਸ ਦੇ ਨੌਜਵਾਨ ਪੁੱਤਰ ਨੇ ਆਪਣੀ ਜਵਾਨੀ ਨਸ਼ੇ ਦੀ ਲੱਤ ‘ਚ ਲੱਗ ਕੇ ਖ਼ਰਾਬ ਕੀਤੀ ਤੇ ਵਿਧਵਾ ਮਾਂ ਦੀ ਅਤਿ ਸੰਕਟ ਨਾਲ ਜਮ੍ਹਾ ਕੀਤੀ ਪੂੰਜੀ ਦਾ ਵੀ ਨੁਕਸਾਨ ਕੀਤਾ। ਵਿਦਿਆਰਥੀਆਂ ਨੇ ਨਾਟਕ ਨੂੰ ਬੜੇ ਭਾਵਪੂਰਕ ਢੰਗ ਨਾਲ ਵੇਖਿਆ ਤੇ ਸਮਿਝਆ।

ਪਿੰ੍ਸੀਪਲ ਡਾ. ਪਲਾਹ ਨੇ ਵਿਦਿਆਰਥੀਆਂ ਨੂੰ ਨਸ਼ੇ ਮੁਕਤ ਜੀਵਨ ਦੇ ਮੁੱਲ ਨੂੰ ਪਛਾਣ ਕੇ ਵਧੀਆ ਜੀਵਨ ਜਿਉਣ ਦੀ ਤਕੀਦ ਵੀ ਕੀਤੀ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਹਾਜ਼ਰ ਸਨ।