ਡਾ. ਹਰਜਿੰਦਰ ਵਾਲੀਆ ਹੋਏ ਵੈਨਕੂਵਰ ਦੇ ਲੇਖਕਾਂ ਦੇ ਰੂਬਰੂ

ਵੈਨਕੂਵਰ: ਜਰਨੈਲ ਆਰਟਸ ਗੈਲਰੀ ਵਿਚ ਹੋਏ ਇਕ ਸਮਾਗਮ ਦੌਰਾਨ ਪੁਸਤਕ ‘ਜਿੱਤ ਦਾ ਮੰਤਰ’ ਦੇ ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਫੈਕਲਟੀ ਡਾ: ਹਰਜਿੰਦਰ ਵਾਲੀਆ ਵੈਨਕੂਵਰ ਦੇ ਲੇਖਕਾਂ ਦੇ ਰਬੂਰੂ ਹੋਏ ਅਤੇ ਲੇਖਕਾਂ ਅਤੇ ਮੀਡੀਆ ਕਰਮੀਆ ਨੂੰ ਸੰਬੌਧਨ ਕਰਦੇ ਹੋਏ ਡਾ ਵਾਲੀਆ ਨੇ ਕਿਹਾ ਕਿ ਅਫਸੋਸ ਦੀ ਗਲ ਹੈ ਅਜ ਪੰਜਾਬ ਦੇ ਬੱਚੇ ਵਡੇ ਸੁਪਨੇ ਲੈਣੇ ਭੁੱਲ ਗਏ ਹਨ। ਮਾਪਿਆਂ ਤੇ ਅਧਿਆਪਕਾਂ ਦਾ ਫਰਜ਼ ਹੈ ਕਿ ਉਹਨਾਂ ਦੇ ਮਨਾਂ ਵਿਚ ਅਸੀਂ ਵਡੇ ਸੁਪਨੇ ਬੀਜੀਏ।ਉਹਨਾਂ ਨੂੰ ਵਡੇ ਉਦੇਸ਼ ਮਿਥਣ ਵਿਚ ਮਦਦ ਕਰੀਏ।ਜਿਨੇ ਵਡੇ ਉਹਨਾਂ ਦੇ ਟੀਚੇ ਹੋਣਗੇ ਉਨੇ ਹੀ ਉਹ ਸਫਲ ਹੋਣਗੇ।ਅਪਣੀ ਪੁਸਤਕ ‘ਜਿਤ ਦੇ ਮੰਤਰ’ ਦੇ ਹਵਾਲੇ ਨਾਲ ਡਾ ਵਾਲੀਆ ਨੇ ਕਿਹਾ ਕਿ ਗੁਰਬਾਣੀ ਸਾਨੂੰ ਸੁਨੇਹਾ ਦਿੰਦੀ ਕਿ ‘ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ’||ਡਾ ਵਾਲੀਆ ਨੇ ਕਿਹਾ ਕਿ ਸਾਡੇ ਬਚਿਆ ਨੂੰ ਦਸਣ ਦੀ ਲੋੜ ਹੈ ਕਿ ‘ਕੁਛ ਕਰਨੇ ਕੇ ਲਿਏ ਮੌਸਮ ਨਹੀਂ ਮਨ ਚਾਹੀਏ’। ਉਹਨਾਂ ਦੇ ਮਨਾਂ ਵਿਚ ਸੁਪਨਿਆਂ ਦੇ ਬੀਅ ਬੀਜ ਕੇ ਸਫਲਤਾ ਦਾ ਰਾਹ ਦਿਖਾਉਣ ਦੀ ਲੋੜ ਹੈ।

ਇਸ ਮੌਕੇ ਹੋਈ ਚਰਚਾ ਵਿਚ ਗੁਰਭਜਨ ਗਿਲ, ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਸੁਖੀ ਬਾਠ, ਜਰਨੈਲ ਸਿੰਘ ਆਰਟਿਸਟ, ਗੁਰਦੀਪ ਭੁੱਲਰ, ਹਰਦਮ ਸਿੰਘ ਮਾਨ, ਮੋਹਨ ਗਿਲ, ਹਰਿੰਦਰ ਕੌਰ ਢਾਹਾਂ, ਸਾਧੂ ਬਿਨਿੰਗ, ਸੁਖਮਿੰਦਰ ਸਿੰਘ ਚੋਹਲਾ, ਜੋਗਿੰਦਰ ਸ਼ਮਸ਼ੇਰ, ਗੁਰਬਾਜ ਬਰਾੜ, ਰਸ਼ਪਾਲ ਗਿਲ, ਅਮਰਪਾਲ ਸਿੰਘ, ਗੁਰਲਾਲ ਸਿੰਘ,ਰਣਧੀਰ ਢਿਲੋਂ ਅਤੇ ਹੋਰ ਬੁਧੀਜੀਵੀਆਂ ਤੇ ਲਿਖਾਰੀਆਂ ਨੇ ਹਿਸਾ ਲਿਆ। ਸਟੇਜ ਸੰਚਾਲਨ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਬਖੂਬੀ ਕੀਤਾ। ਜਰਨੈਲ ਸਿੰਘ ਆਰਟਿਸਟ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਸਮਾਗਮ ਦੀ ਫੋਟੋਗਰਾਫੀ ਅਤੇ ਵੀਡੀਓਗਰਾਫੀ ਸੁਖਮੰਦਰ ਬਰਾੜ ਭਗਤਾ ਭਾਈ ਨੇ ਕੀਤੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.