Ad-Time-For-Vacation.png

ਸਰੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਿੰਨ ਸੌ ਸਾਲਾ ਸ਼ਤਾਬਦੀ ਉਤੇ ਵਿਸ਼ੇਸ਼ ਸੈਮੀਨਾਰ ਹੋਇਆ

ਸਰੀ:-ਸਰੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਿੰਨ ਸੌ ਸਾਲਾ ਸ਼ਤਾਬਦੀ ਉਤੇ ਵਿਸ਼ੇਸ਼ ਸੈਮੀਨਾਰ 9 ਅਕਤੂਬਰ 2016 ƒ ਬਾਅਦ ਦੁਪਹਿਰ ਬਹੁਤ ਸਫ਼ਲ ਹੋਇਆ। ਇਸ ਸੈਮੀਨਾਰ ਵਿਚ ਪੰਥ ਦੇ ਦੋ ਉਘੇ ਵਿਦਵਾਨ ਗਿਆਨੀ ਸ਼ਿਵਤੇਗ ਸਿੰਘ ਜੀ ਅਤੇ ਡਾਕਟਰ ਬਲਵੰਤ ਸਿੰਘ ਜੀ ਢਿੱਲੋਂ, ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਰਾਂ ਨੇ ਆਪਣੇ ਖੋਜ ਭਰਪੂਰ ਵਿਚਾਰ ਰੱਖੇ। ਗਿਆਨੀ ਸ਼ਿਵਤੇਗ ਸਿੰਘ ਜੀ ਨੇ ਕਿਹਾ ਕਿ ਅਸੀਂ ਉਸ ਮਹਾਨ ਸ਼ਖਸੀਅਤ ਬਾਬਾ ਬੰਦਾ ਸਿੰਘ ਜੀ ƒ ਸਿਰਫ਼ ਕਰਾਮਾਤਾ ਦਿਖਾਉਣ ਉਪਰੰਤ ਉਸ ਨਾਲ ਅਹਿੀ ਗੱਲਾਂ ਜੋੜ ਦਿੱਤੀਆਂ। ਇਨ੍ਹਾਂ ਦਾ ਕੋਈ ਆਧਾਰ ਨਹੀਂ। ਉਹ ਗੁਰੂ ਦੇ ਪੂਰਨ ਸਿੱਖ ਸਨ ਅਤੇ ਗੁਰਮਤਿ ਅਨੁਸਾਰ ਉਨ੍ਹਾਂ ਨੇ ਖਾਲਸਾ ਰਾਜ ਅੰਦਰ ਲੋਕ ਭਲਾਈ ਕਾਰਜਾਂ ƒ ਅਤੇ ਗਰੀਬ ਕਿਸਾਨ ਵਰਗ ਦੇ ਲੋਕਾਂ ƒ ਜ਼ਮੀਨਾਂ ਦੀ ਮਾਲਕੀ ਸੌਂਪੀ। ਆਖਰ ਸੀਮਿਤ ਸਮੇਂ ਵਿਚ ਵੱਡੀਆਂ ਪ੍ਰਾਪਤੀਆਂ ਕਰਦੇ ਅਤੇ ਮੁਗਲ ਸਾਮਰਾਜ ਦੇ ਸਾਹਮਣੇ ਈਨ ਨਹੀਂ ਮੰਨੀ, ਸਗੋਂ ਸਿੱਖੀ ਸਿਦਕ ਨਿਭਾਉਂਦੇ ਸ਼ਹੀਦੀ ਪਾਈ।

ਡਾਕਟਰ ਬਲਵੰਤ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਾਰੇ ਖੋਜ ਕਰਕੇ ਨਵੇਂ ਫਾਰਸੀ ਅਤੇ ਰਾਜਸਥਾਨੀ ਸਰੋਤਾਂ ƒ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ 1964 ਤੋਂ ਪਿਛੋਂ ਵਿਦਵਾਨਾਂ ਨੇ ਕੋਈ ਖੋਜ ਸਮੱਗਰੀ ƒ ਢੂੰਡਣ ਦਾ ਯਤਨ ਨਹੀਂ ਕੀਤਾ। ਇਸ ਪੱਖ ਤੋਂ ਡਾਕਟਰ ਬਲਵੰਤ ਸਿੰਘ ਜੀ ਨੇ 1998 ਤੋਂ ਬਾਬਾ ਬੰਦਾ ਸਿੰਘ ਜੀ ਨਾਲ ਸਬੰਧਤ ਕਈ ਨਵੇਂ ਸਰੋਤ ਉਨ੍ਹਾਂ ਬਾਰੇ ਅਹਿਮ ਅਤੇ ਨਵੇਂ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸਿੱਖ ਵਿਰੋਧੀ ਲੇਖਕਾਂ ਦਾ ਵੀ ਖੰਡਨ ਕੀਤਾ ਕਿ ਉਨ੍ਹਾਂ ਨੇ ਮੁਸਲਮਾਨਾਂ ਦੇ ਧਾਰਮਿਕ ਅਸਥਾਨਾਂ ƒ ਢਾਹ ਦਿੱਤਾ ਸੀ। ਡਾਕਟਰ ਸਾਹਿਬ ਨੇ ਮੁਸਲਮਾਨਾਂ ਦੇ ਸੰਢੋਰਾ ਅਤੇ ਸਰਹਿੰਦ ਦੀਆਂ ਉਨ੍ਹਾਂ ਅਸਥਾਨਾਂ ਦੀਆਂ ਤਸਵੀਰਾਂ ਪੇਸ਼ ਕੀਤੀਆਂ, ਜੋ ਹੁਣ ਤੱਕ ਸੁਰੱਖਿਅਤ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਾਬਾ ਬੰਦਾ ਸਿੰਘ ਜੀ ਦੀ ਖਾਲਸਾ ਫੌਜ ਵਿਚ ਮੁਸਲਮਾਨ ਸੈਨਿਕ ਵੀ ਸਨ ਅਤੇ ਕਾਫੀ ਉਚ ਅਹੁੱਦੇਦਾਰ ਮੁਸਲਮਾਨ ਸਿੰਘ ਵੀ ਸਜ ਗਏ ਸਨ।

ਬਾਬਾ ਬੰਦਾ ਸਿੰਘ ਜੀ ਨੇ ਖਾਲਸਾ ਰਾਜ ਦੀ ਸਥਾਪਤੀ ਤੇ ਸਿੱਕਾ ਅਤੇ ਮੋਹਰ ਵੀ ਜਾਰੀ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਸਿੱਕਾ ਜਾਰੀ ਕੀਤਾ। ਉਨ੍ਹਾਂ ਅੰਦਰ ਯੋਗ ਨੇਤਾ ਦੇ ਬਹੁਤ ਸਾਰੇ ਗੁਣ ਮੌਜੂਦ ਸਨ। ਉਹ ਚੰਗੇ ਨੀਤੀਵਾਨ ਸਨ ਅਤੇ ਆਮ ਜਨਤਾ ਦੀ ਭਲਾਈ ਕਰਨਾ ਹੀ ਉਨ੍ਹਾਂ ਦੇ ਮੁੱਖ ਉਦੇਸ਼ ਸੀ। ਉਨ੍ਹਾਂ ਨੇ ਸ਼ੁਰੂ ਵਿਚ ਹੀ ਰਾਜਪੂਤ ਰਾਜਿਆਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਜੋ ਇਕੱਠੇ ਹੋਕੇ ਮੁਗਲ ਰਾਜ ਦਾ ਖਾਤਮਾ ਹੋ ਸਕੇ, ਪਰ ਰਾਜਪੂਤ ਰਾਜਿਆਂ ਦੀ ਕੋਈ ਅਜਿਹੀ ਦਿਲਚਸਪੀ ਨਹੀਂ ਸੀ, ਉਹ ਤਾਂ ਨਿੱਜੀ ਸਵਾਰਥਾਂ ਤੱਕ ਹੀ ਸੀਮਿਤ ਸਨ।

ਬਾਬਾ ਬੰਦਾ ਸਿੰਘ ਜੀ ਨੇ ਲੋਕਾਂ ƒ ਉਚਾ ਆਚਰਨ ਰੱਖਣ ਲਈ ਪ੍ਰੇਰਿਆ। ਉਹ ਕਿਸੇ ƒ ਨਿਰਵਸਤਕ ਕਰਕੇਾ, ਧੱਕਾ ਜਾਂ ਬੇਇਜਤ ਨਹੀਂ ਸਨ ਕਰਦੇ। ਉਨਾਂ ਨੇ ਜਿਥੇ ਭੂਮੀ ਹੀਣ ਕਿਸਾਨਾਂ ƒ ਜ਼ਮੀਨਾਂ ਦੇ ਮਾਲਕ ਬਣਾਇਆ। ਉਥੇ ਦਲਿਤ ਵਰਗ ਦੇ ਲੋਕਾਂ ƒ ਰਾਜ ਭਾਗ ਵਿਚ ਭਾਈਵਾਲ ਬਣਾਇਆ। ਉਨ੍ਹਾਂ ਨੇ ਕਦੀ ਵੀ ਆਪਣੇ ਨਿੱਜੀ ਲਾਭ ਲਈ ਕੰਮ ਨਹੀਂ ਕੀਤਾ, ਸਗੋਂ ਖਾਲਸਾ ਪੰਥ ƒ ਉਚੇਰੇ ਕਰਨ ਲਈ ਸੰਘਰਸ਼ ਕੀਤਾ। ਸਾਡੀ ਅਜੌਕੀ ਲੀਡਰਸ਼ਿਪ ƒ ਚਾਹੀਦਾ ਹੈ ਕਿ ਉਹ ਬਾਬਾ ਬੰਦਾ ਸਿੰਘ ਜੀ ਵਰਗੀ ਸੋਚ ਅਪਣਾ ਕੇ ਕੌਮ ਅਤੇ ਸਰਬੱਤ ਦਾ ਭਲਾ ਕਰਨ ਲਈ ਕਦਮ ਚੁੱਕਣ। ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਦਾ ਅਤੇ ਸਮੂਹ ਮੀਡੀਆ ਦਾ ਧੰਨਵਾਦ ਕੀਤਾ ਗਿਆ ਹੈ। ਜਿਨ੍ਹਾਂ ਨੇ ਇਸ ਸੈਮੀਨਾਰ ƒ ਸਫਲ ਕਰਨ ਲਈ ਸਹਿਯੋਗ ਦਿੱਤਾ। ਇਸੇ ਸੈਮੀਨਾਰ ਦੌਰਾਨ ਡਾਕਟਰ ਬਲਵੰਤ ਸਿੰਘ ਜੀ ਦੀਆਂ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਕੁਝ ਮਤੇ ਵੀ ਸੰਗਤਾਂ ਦੀ ਹਾਜ਼ਰੀ ਵਿਚ ਪਾਸ ਕੀਤੇ ਗਏ। ਡਾਕਟਰ ਬਲਵੰਤ ਸਿੰਘ ਜੀ ਨੇ ਵੀ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸਾਂ ਹੀ ਕਾਨਫਰੰਸ ਅਤੇ ਸੈਮੀਨਾਰਾਂ ਦੁਆਰਾ ਵੱਖ-ਵੱਖ ਵਿਦਵਾਨਾਂ ਦੇ ਖੋਜ ਭਰਪੂ+ ਲੈਕਚਰਾਂ ਨਾਲ ਸੰਗਤਾਂ ƒ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਅਹਿਮ ਪੱਖ ਬਾਰੇ ਜਾਣਕਾਰੀ ਦਿੰਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.