Ad-Time-For-Vacation.png

‘ਪੰਜਾਬ ਭਵਨ’ ਚ ਸੱਜਿਆ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮਾਸਿਕ ਇਕੱਠ

ਸਰ੍ਹੀ (ਰੁਪਿੰਦਰ ਖੈਰਾ ‘ਰੂਪੀ)’-ਸਰ੍ਹੀ ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਦਾ ਮਾਸਿਕ ਇਕੱਠ 8 ਅਕਤੂਬਰ, 2016 ਦਿਨ ਸ਼ਨਿੱਚਰਵਾਰ ਬਾਅਦ ਦੁਪਿਹਰ 12:30 ਵਜੇ 15437 ਫਰੇਜ਼ਰ ਹਾਈ ਵੇ ‘ਪੰਜਾਬ ਭਵਨ’ ਸੁੱਖੀ ਬਾਠ ਮੋਟਰਜ਼ ਨਵੇਂ ਨਾਮ, ਨਵੀਂ ਦਿੱਖ ਨਾਲ ਸੱਜੇ ਹੋਏ ਖੂਬਸੂਰਤ ਹਾਲ ਵਿੱਚ ਹੋਇਆ । ਪੰਜਾਬੀ ਮਾਂ ਬੋਲੀ, ਸਭਿਆਚਾਰ ਅਤੇ ਸਰਬ ਸਾਂਝੇ ਸੁਪਨਿਆਂ ਲਈ ਇਸ ਭਵਨ ਦਾ ਉਦਘਾਟਨ 2 ਅਕਤੂਬਰ, 2016 ਨੂੰ ਸਟੂਡੀਓ 7 ਜਿਸ ਦਾ ਨਾਮ ਬਦਲ ਕੇ ‘ਪੰਜਾਬ ਭਵਨ’ ਰੱਖ ਦਿੱਤਾ ਗਿਆ ਹੈ, ਵਿਖੇ ਹੋਇਆ । ਇਸ ਨੇਕ ਉਪਰਾਲੇ ਲਈ ‘ਕੇਂਦਰੀ ਲੇਖਕ ਸਭਾ ਉੱਤਰੀ ਅਮਰੀਕਾ’ ਸੁੱਖੀ ਬਾਠ ਜੀ ਨੂੰ ਵਧਾਈ ਦਿੰਦੀ ਹੈ ।ਸਟੇਜ ਦੀ ਕਾਰਵਾਈ ਸਭਾ ਦੇ ਸਕਤੱਰ ਪ੍ਰਿਤਪਾਲ ਗਿੱਲ ਵਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ । ਆਰੰਭ ਵਿੱਚ ਕੁੱਝ ਸੂਚਨਾਵਾਂ ਸਾਂਝੀਆਂ ਕੀਤੀਆਂ ਅਤੇ ਸ਼ੋਕ ਮਤੇ ਵਿੱਚ ਸਭਾ ਦੇ ਡਾਇਰੈਕਟਰ ਪਲਵਿੰਦਰ ਰੰਧਾਵਾ ਦੇ ਜਵਾਨ ਭਾਣਜੇ ਹਰਵੀਰ ਸਿੰਘ ਅਤੇ ਛੋਟੇ ਭਰਾ ਹਰਵਿੰਦਰ ਦੀਆਂ ਅਚਾਨਕ ਮੌਤਾਂ ਤੇ ਸਭਾ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਨਾਮਵਰ ਲੇਖਕ ਕੇਵਲ ਸਿੰਘ ਨਿਰਦੋਸ਼, ਸਭਾ ਦੇ ਪ੍ਰਧਾਨ ਚਰਨ ਸਿੰਘ ਸਟੇਜ ਤੇ ਸੁਸ਼ੋਭਿਤ ਹੋਏ । ਅੱਜ ਦਾ ਸਮਾਗਮ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਸਮਰਪਿਤ ਕੀਤਾ ਗਿਆ । ਜਿਸ ਦਾ ਆਰੰਭ ਪ੍ਰਿਤਪਾਲ ਗਿੱਲ ਨੇ ਉਹਨਾਂ ਦੀਆਂ ਕੁੱਝ ਸਤੱਰਾਂ ਨਾਲ ਕੀਤਾ । ਉਪਰੰਤ ਸਭ ਕਵੀਆਂ ਨੇ ਸ਼ਿਵ ਦੀ ਯਾਦ ਨੂੰ ਉਸਦੀਆਂ ਰਚਨਾਵਾਂ ਨਾਲ ਇਸਤਰ੍ਹਾਂ ਤਾਜ਼ਾ ਕੀਤਾ ਕਿ ਕਵੀ ਆਪ ਉੱਥੇ ਮਾਜੂਦ ਹੋਵੇ ।

ਕਵੀ ਦਰਬਾਰ ਦਾ ਆਰੰਭ ਵਿੱਚ ਹਰਚੰਦ ਸਿੰਘ ਬਾਗੜੀ ਦੀ ਰਚਨਾ ਨਾਲ ਹੋਇਆ, ਜੀਵਨ ਰਾਮਪੁਰੀ (ਕਵਿਤਾ), ਖੁਸ਼ਹਾਲ ਸਿੰਘ ਘਲੋਟੀ (ਕਵਿਤਾ), ਇਦੰਰਜੀਤ ਸਿੰਘ ਧਾਮੀ ( ਸ਼ਿਵ ਤੇ ਕਵਿਤਾ ), ਬਿਕੱਰ ਸਿੰਘ ਖੋਸਾ ਤਰਨੁੰਮ ਵਿੱਚ ਗ਼ਜ਼ਲ , ਕੁਵਿੰਦਰ (ਗ਼ਜ਼ਲ), ਗੁਰਮੀਤ ਸਿੱਧੂ (ਤਰਨੁੰਮ ਵਿੱਚ ਗੀਤ), ਗੁਲਸ਼ਨ ਰਾਜ ਪਰਿਹਾਰ (ਗ਼ਮਾਂ ਦੀ ਰਾਤ.,,ਸ਼ਿਵ ਦੀ ਰਚਨਾ ਤਰਨੁੰਮ ਵਿੱਚ ਸਾਂਝੀ ਕੀਤੀ ), ਡ:ਗਰੁਮਿੰਦਰ ਸਿੱਧੂ ( ਆਓ ਸੁਨੇਹੇ ਭੇਜੀਏ..ਭਾਵੁਕ ਕਵਿਤਾ) ਗਿਆਨ ਸਿੰਘ ਕੋਟਲੀ (ਗੂਰੁ ਗੋਬਿੰਦ ਸਿੰਘ) , ਡਾਇਰੈਕਟਰ ਸੁਰਜੀਤ ਸਿੰਘ ਮਾਧੋਪੁਰੀ ( ਸ਼ਿਵ ਦੀ ਰਚਨਾ ਤਰਨੁੰਮ ਵਿੱਚ), ਚਮਕੌਰ ਸਿੰਘ ਸੇਖ਼ੋ (ਕਵਿਤਾ), ਹਰਜਿੰਦਰ ਚੀਮਾ (ਯਾਦ), ਡਾਇਰੈਕਟਰ ਰੂਪਿੰਦਰ ਖੈਰਾ ‘ਰੂਪੀ’ (ਪੀੜ ਤੇਰੇ ..ਸ਼ਿਵ ਦੀ ਰਚਨਾ) ਤਰੰਨੁਮ ਵਿੱਚ ਪੇਸ਼ ਕੀਤੀ , ਦਵਿੰਦਰ ਜੌਹਲ (ਸ਼ਿਵ ਦੀ ਰਚਨਾ) ਹਰਚੰਦ ਸਿੰਘ ਗਿੱਲ (ਹਾਸਰਸ ਗੀਤ), ਪਾਲ ਬਿਲਗਾ (ਰਚਨਾ), ਮਨਜੀਤ ਪਨੇਸਰ ( ਮੈਨੂੰ ਤੇਰਾ.,ਸ਼ਿਵ ਦਾ ਗੀਤ ਤਰੰਨੁਮ ਵਿੱਚ ) ਅਮਰੀਕ ਸਿੰਘ ਲੇਲ੍ਹ ( ਜੰਗ ਬਾਜੋ..), ਅਮਰੀਕ ਪਲਾਹੀ (ਸ਼ਿਵ ਦੀ ਯਾਦ),ਡ:ਬਲਦੇਵ ਸਿੰਘ ਖਹਿਰਾ (ਮਿੰਨੀ ਕਹਾਣੀ) ਇਦੰਰਪਾਲ ਸੰਧੂ ( ਵਿਚਾਰ), ਹਰਚੰਦ ਬਾਗੜੀ ਨੇ ਆਪਣੀ ਰਚਨਾ ਸਾਂਝੀ ਕੀਤੀ । ਸੁੱਖੀ ਬਾਠ ਨੇ ਇੱਕ ਰਚਨਾ ਗੁਰਭਜਨ ਗਿੱਲ ਦੀ ਸਾਂਝੀ ਕੀਤੀ ਅਤੇ ਉਦਘਾਟਨ ਸਮੇਂ ਹਾਜ਼ਰ ਹੋਣ ਲਈ ਸਭਾ ਦੇ ਮੈਂਬਰਜ਼ ਦਾ ਧੰਨਵਾਦ ਕੀਤਾ । ਹਾਜ਼ਰ ਸਰੋਤਿਆਂ ਵਿੱਚ ਪਰਮਿੰਦਰ ਬਾਗੜੀ,ਪਰਮਜੀਤ ਕੌਰ , ਗੁਰਮੱਖ ਸਿੰਘ ਮੋਰਿੰਡਾ, ਸਪਿੰਦਰ ਸਿੰਘ ਮੋਰਿੰਡਾ, ਧਰਮ ਪਤਨੀ (ਮਨਜੀਤ ਪਨੇਸਰ) , ਮਿਸਟਰ ਸੰਧੂ ਸ਼ਾਮਿਲ ਸਨ । ਪ੍ਰਧਾਨਗੀ ਭਾਸ਼ਨ ਵਿੱਚ ਚਰਨ ਸਿੰਘ ਨੇ ਸ਼ਿਵ ਨੂੰ ਯਾਦ ਕਰਦਿਆਂ ਕੁੱਝ ਵਿਚਾਰ ਪੇਸ਼ ਕੀਤੇ ਅਤੇ ਕੇਵਲ ਸਿੰਘ ਨਿਰਦੋਸ਼ ਨੇ ਭਾਸ਼ਨ ਵਿੱਚ ਜੰਗ ਬਾਰੇ ਅਤੇ ਸ਼ਿਵ ਨੂੰ ਯਾਦ ਕੀਤਾ । ਸਮਾਗਮ ਦੀ ਰਿਪੋਰਟ ਰੁਪਿੰਦਰ ਖੈਰਾ ਰੂਪੀ ਵਲੋਂ ਲਿਖੀ ਗਈ । ਅੰਤ ਵਿੱਚ ਪ੍ਰਿਤਪਾਲ ਗਿੱਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.