ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਰਾਜਸਥਾਨ ਸਾਹਿਤ ਅਕਾਦਮੀ, ਉਦੈਪੁਰ ਨੇ ਚੁਰੂ ਸ਼ਹਿਰ ਦੇ ਦਾਦਾਵਾੜੀ ਆਡੀਟੋਰੀਅਮ ’ਚ ਸਮਾਰੋਹ ਮੌਕੇ ਹਿੰਦੀ ਅਤੇ ਪੰਜਾਬੀ ਸਾਹਿਤਕਾਰ, ਲੇਖਕ ਅਤੇ ਮੀਡੀਆ ਪ੍ਰਤੀਨਿੱਧ ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ ਨੂੰ ਅਕਾਦਮੀ ਦੇ ਵਿਸ਼ੇਸ਼ ਸੀਨੀਅਰ ਸਾਹਿਤਕਾਰ ਸੇਵਾ ਸਨਮਾਨ ਨਾਲ ਸਨਮਾਨਿਤ ਕੀਤਾ। ਡਾ. ਰੱਤੂ ਹੁਣ ਤਕ 80 ਤੋਂ ਵਧੇਰੇ ਵੱਖ-ਵੱਖ ਵਿਧਾਵਾਂ ਦੀਆਂ ਪੁਸਤਕਾਂ ਸਾਹਿਤ ਜਗਤ ਦੀ ਝੋਲੀ ’ਚ ਪਾ ਚੁੱਕੇ ਹਨ।
ਉਨ੍ਹਾਂ ਨੂੰ ਅਕਾਦਮੀ ਦੇ ਪ੍ਰਧਾਨ ਡਾ. ਦੁਲਾਰਾਮ ਸਹਾਰਨ, ਹਿੰਦੀ ਚਿੰਤਕ ਅਤੇ ਲੇਖਕ ਸ਼੍ਰੀ ਵੇਦਵਿਆਸ ਨੇ ਪ੍ਰਸ਼ੰਸਾ ਪੱਤਰ, ਸ਼ਾਲ ਅਤੇ 51,000 ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਵੇਰਵਿਆਂ ਅਨੁਸਾਰ ਡਾ. ਰੱਤੂ ਨੂੰ ਹਿੰਦੀ ਸਾਹਿਤ ਵਿੱਚ ਉਨ੍ਹਾਂ ਦੇ 50 ਸਾਲਾਂ ਦੀਆਂ ਸਾਹਿਤਕ ਸੇਵਾਵਾਂ ਬਦਲੇ ਸਨਮਾਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਨਾਮਵਰ ਸਾਹਿਤਕਾਰ, ਆਹਲਾ ਲੇਖਕ, ਕਾਲਮਨਵੀਸ ਵਜੋਂ ਸਨਮਾਨਿਤ ਕੀਤਾ ਜਾ ਚੁੱਕਾ ਜੈ।



